100 years of SAD: ਸੈਂਕੜੇ ਕਾਰਾਂ ਦਾ ਜੱਥਾ ਮੋਗਾ ਦੀ ਸਥਾਪਨਾ ਰੈਲੀ ਲਈ ਰਵਾਨਾ - ਮੋਗਾ ਵਿਖੇ ਇਕ ਵਿਸ਼ਾਲ ਸਥਾਪਨਾ ਰੈਲੀ
🎬 Watch Now: Feature Video
ਫਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ (100 years of SAD) ਦੀ 100 ਸਾਲ ਪੂਰੇ ਹੋਣ ਤੇ ਮੋਗਾ ਵਿਖੇ ਇਕ ਵਿਸ਼ਾਲ ਸਥਾਪਨਾ ਰੈਲੀ (Shiromani Akali Dal's Moga rally) ਹੋਣ ਜਾ ਰਹੀ ਹੈ ਗੁਰੂ ਹਰਸਹਾਏ ਦੀ ਮੰਡੀ ਲੱਖੋ ਕੇ ਬਹਿਰਾਮ ਤੋਂ ਵਰਦੇਵ ਸਿੰਘ ਨੋਨੀ ਮਾਨ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਜ਼ਿਲ੍ਹਾ ਜਥੇਦਾਰ ਨੇ ਸੈਂਕੜੇ ਕਾਰਾਂ ਦਾ ਜੱਥਾ ਮੋਗਾ ਦੀ ਸਥਾਪਨਾ ਰੈਲੀ ਲਈ ਰਵਾਨਾ ਕੀਤਾ। ਇਸ ਦੌਰਾਨ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਦੀ ਸਮੂਹ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਜਿਸਦੇ ਚੱਲਦੇ 6000 ਵਰਕਰਾਂ ਦਾ ਕਾਫਲਾ ਮੋਗਾ ਦੇ ਲਈ ਰਵਾਨਾ ਕੀਤਾ ਹੈ। ਇਸ ਦੌਰਾਨ ਵਰਕਰਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।