ਭਗਵੰਤ ਮਾਨ ਦੀ ਸੀਐੱਮ ਚੰਨੀ ਨੂੰ ਖੁੱਲ੍ਹੀ ਚੁਣੌਤੀ, ਕਿਹਾ... - 2022 Punjab Assembly Election
🎬 Watch Now: Feature Video

ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਹੀ ਸਿਆਸੀ ਦਾਅਪੇਚ ਵੀ ਖੇਡੇ ਜਾ ਰਹੇ ਹਨ। ਬਿਆਨਬਾਜ਼ੀਆਂ ਅਤੇ ਚੁਣੌਤੀਆਂ ਦੇਣ ਦਾ ਸਿਲਸਿਲਾ ਵੀ ਜਾਰੀ ਹੈ। ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧੂਰੀ ਵਿਧਾਨ ਸਭਾ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਚੰਨੀ ਸਾਹਿਬ ਦੀ ਚੋਣ ਲੜਨ ਦੀ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ। ਨਾਲ ਕਿਹਾ ਕਿ ਉਹ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਨਹੀਂ ਲੜ ਸਕਦੇ ਕਿਉਂਕਿ ਉਹ ਰਿਜ਼ਰਵ ਸੀਟ ਹੈ ਪਰ ਜੇਕਰ ਉਨ੍ਹਾਂ ਨੇ ਮੁਕਾਬਲਾ ਕਰਨਾ ਹੈ ਤਾਂ ਉਹ ਧੂਰੀ ਤੋਂ ਚੋਣ ਲੜਨ।