'ਆਪ' ਨੇ ਓ ਪੀ ਸੋਨੀ ਦੀ ਚੁਣੌਤੀ ਨੂੰ ਕੀਤਾ ਸਵੀਕਾਰ, ਕਿਹਾ ਸਮਾਂ ਤੈਅ ਕਰ ਲਵੋ - ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ
🎬 Watch Now: Feature Video
ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬ ਸਿਹਤ ਮੰਤਰੀ ਓਪੀ ਸੋਨੀ ਨੇ ਆਪਣੇ ਜਾਰੀ ਬਿਆਨ ਵਿੱਚ ਕਿਹਾ ਸੀ ਕਿ ਉਹ ਦਿੱਲੀ ਦੇ ਸਿਹਤ ਮਾਡਲ ਨਾਲ ਪੰਜਾਬ ਦੇ ਸਿਹਤ ਮਾਡਲ ਦੀ ਤੁਲਨਾ ਕਰਨਾ ਚਾਹੁੰਦੇ ਹਨ, ਨਾਲ ਹੀ ਸਿਹਤ ਮੰਤਰੀ ਦਿੱਲੀ ਨਾਲ ਡੀਬੇਟ ਵੀ ਕਰਨਾ ਚਾਹੁੰਦੇ ਹਨ। ਇਸ ਬਿਆਨ ਦੇ ਬਾਬਤ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਅਸੀਂ ਤੁਹਾਡੇ ਬਿਆਨ ਦਾ ਸੁਆਗਤ ਕਰਦੇ ਹਾਂ। ਉਹਨਾਂ ਕਿਹਾ ਕਿ ਆਪ ਪਾਰਟੀ ਤਾਂ ਖੁਦ ਚਾਹੁੰਦੀ ਹੈ ਕਿ ਅਸੀਂ ਸਿਹਤ ਅਤੇ ਸਿੱਖਿਆ ਦੇ ਜੋ ਕਿ ਖ਼ਾਸ ਮੁੱਦੇ ਹਨ 'ਤੇ ਚਰਚਾ ਹੋਣੀ ਚਾਹੀਦੀ ਹੈ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਹੈ ਕਿ ਦਿੱਲੀ ਅਤੇ ਪੰਜਾਬ ਦੇ ਸਿਹਤ ਮਾਡਲ ਵਿੱਚ ਕੀ ਫ਼ਰਕ ਹੈ। ਉਹਨਾਂ ਕਿਹਾ ਕਿ ਅਸੀਂ ਕਹਿ ਦੇਣਾ ਚਾਹੁੰਨੇ ਹਾਂ ਕਿ ਤੁਹਾਡੇ ਸਿੱਖਿਆ ਮੰਤਰੀ ਨੇ ਵੀ ਪਹਿਲਾਂ ਚੁਣੌਤੀ ਦਿੱਤੀ ਸੀ ਅਤੇ ਵਕਤ ਆਉਣ 'ਤੇ ਉਹ ਭੱਜ ਗਏ ਸਨ, ਪਰ ਹੁਣ ਤੁਸੀਂ ਨਾ ਭੱਜਣਾ। ਅਸੀਂ ਡੀਬੇਟ ਕਰਨ ਲਈ ਤਿਆਰ ਹਾਂ।