Punjab Cabinet Meeting: ਪੰਜਾਬ ਭਵਨ ਦੇ ਬਾਹਰ ਆਂਗਨਵਾੜੀ ਯੂਨੀਅਨ ਵਰਕਰ ਨੇ ਕੀਤਾ ਪ੍ਰਦਰਸ਼ਨ - ਆਂਗਨਵਾੜੀ ਯੂਨੀਅਨ ਵਰਕਰ
🎬 Watch Now: Feature Video
ਚੰਡੀਗੜ੍ਹ: ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨਾਲ ਪੰਜਾਬ ਭਵਨ ਵਿਖੇ ਕੈਬਿਨਟ ਮੀਟਿੰਗ (Punjab Cabinet Meeting) ਹੋ ਰਹੀ ਹੈ। ਉਥੇ ਹੀ ਭਾਰੀ ਸੰਖਿਆ ਵਿੱਚ ਆਂਗਨਵਾੜੀ ਯੂਨੀਅਨ ਵਰਕਰ (Anganwari Union Workers) ਇੱਕਠੇ ਗਏ, ਉਹਨਾਂ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਕਿ ਸਾਨੂੰ ਕਿੰਨਾ ਸਮਾਂ ਹੋ ਗਿਆ, ਪਰ ਹਲੇ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਝੂਠਾ ਕਿਹਾ ਅਤੇ ਕਿਹਾ ਕਿ ਉਹ ਕਦੇ ਵੀ ਸਾਡੀਆਂ ਮੰਗਾਂ ਨਹੀਂ ਮੰਨਦੇ। ਉਹਨਾਂ ਕਿਹਾ ਕਿ ਅੱਜ ਤੱਕ ਪੰਜਾਬ ਸਰਕਾਰ ਦੀ ਸਾਡੇ ਨਾਲ ਕੋਈ ਮੀਟਿੰਗ ਨਹੀਂ ਹੋਈ, ਹਮੇਸ਼ਾ ਸਾਨੂੰ ਲਾਰਿਆਂ ਵਿੱਚ ਹੀ ਰੱਖਿਆ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦਾ ਇਸ ਤਰ੍ਹਾਂ ਦਾ ਹੀ ਰਵੱਈਆਂ ਰਿਹਾ ਤਾਂ ਅਸੀਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣਨ ਦੇਵਾਂਗੇ। ਉਹਨਾਂ ਕਿਹਾ ਕਿ ਸਾਨੂੰ ਕੈਪਟਨ ਅਤੇ ਚੰਨੀ ਵਿੱਚ ਕੋਈ ਫ਼ਰਕ ਨਹੀਂ ਲੱਗ ਰਿਹਾ ਦੋਵੇਂ ਇੱਕੋਂ ਜਿਹੇ ਹੀ ਹਨ।