ਕਾਰਪੋਰੇਟ ਘਰਾਣੇ ਦੀ ਇੱਕ ਇੱਟ ਵੀ ਨਹੀਂ ਲੱਗਣ ਦਿਆਂਗੇ: ਰਵਨੀਤ ਬਿੱਟੂ
🎬 Watch Now: Feature Video
ਨਵੀਂ ਦਿੱਲੀ: ਦੋਹਾਂ ਸਦਨਾਂ 'ਚ ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਹੁਣ ਇਸ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਹਸਤਾਖ਼ਰ ਹੋਣੇ ਬਾਕੀ ਹੈ। ਇਸ ਦੇ ਵਿਰੋਧ 'ਚ ਬੀਤੀ ਰਾਤ ਪੰਜਾਬ ਦੇ 4 ਕਾਂਗਰਸੀ ਲੋਕ ਸਭਾ ਮੈਂਬਰ ਰਾਸ਼ਟਰਪਤੀ ਭਵਨ ਤੱਕ ਮੋਮਬੱਤੀ ਮਾਰਚ ਕਰਨ ਲਈ ਜਾ ਰਹੇ ਸੀ। ਇਸੇ ਦੌਰਾਨ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਪੁਲਿਸ ਨਾਲ ਇਨ੍ਹਾਂ ਮੈਂਬਰਾਂ ਦੀ ਧੱਕਾ ਮੁੱਕੀ ਹੋਈ। ਇਨ੍ਹਾਂ 'ਚ ਸਾਂਸਦ ਰਵਨੀਤ ਬਿੱਟੂ ਵੀ ਸ਼ਾਮਲ ਸਨ। ਇਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਦਿਲੀ ਪੁਲਿਸ ਨੇ ਇਹ ਬਹਾਨਾ ਲਗਾ ਕੇ ਚਾਰੇ ਸਾਂਸਦਾਂ ਨੂੰ ਚੁੱਕਣ ਦੀ ਅਤੇ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦਿੱਲੀ ਆਉਣ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਰਾਸ਼ਟਰਪਤੀ ਨੇ ਇਸ ਬਿੱਲ 'ਤੇ ਮੋਹਰ ਲਗਾ ਦਿੱਤੀ ਤਾਂ ਪੰਜਾਬ 'ਚ ਕਿਸੇ ਵੀ ਕਾਰਪੋਰੇਟ ਘਰਾਣੇ ਦੀ ਬਿਲਡਿੰਗ ਨਹੀਂ ਬਣਨ ਦਿਆਂਗੇ।