ਕੋਰੋਨਾ ਨਾਲ ਲੜ ਰਹੇ ਫਰੰਟ ਲਾਈਨ ਵਰਕਰ
🎬 Watch Now: Feature Video
ਚੰਡੀਗੜ੍ਹ: ਸੈਕਟਰ-32 ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਿਨ ਦੀਆਂ ਟੀਮਾਂ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੇ ਪਰਿਵਾਰ ਜਾਂ ਫਿਰ ਪੌਜ਼ੀਟਿਵ ਮਰੀਜ਼ਾਂ ਨਾਲ ਰਾਬਤਾ ਰੱਖਣ ਵਾਲੇ ਲੋਕਾਂ ਨੂੰ ਟੈਸਟ ਲਈ ਹਸਪਤਾਲ ਲੈ ਕੇ ਆਉਂਦੇ ਹਨ। ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ ਦੇ ਡਾ. ਨਵੀਨ ਕ੍ਰਿਸ਼ਨ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦੀਆਂ 18 ਟੀਮਾਂ ਲਗਾਤਾਰ ਕਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਟਰੇਸ ਕਰਕੇ ਹਸਪਤਾਲ ਲੈ ਕੇ ਆਉਂਦੇ ਹਨ।
ਇੱਕ ਪਾਸੇ ਜਿੱਥੇ ਪ੍ਰਸ਼ਾਸਨ ਵਰਕਰਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰਦਾ ਹੈ ਉੱਥੇ ਹੀ ਐਨਐਚਐਮ ਵਰਕਰਾਂ ਨੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਸਹੂਲਤ ਨਾ ਮਿਲਣ ਦੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਦੇਸ਼ ਭਰ 'ਚ ਕੋਵਿਡ-19 ਵਿਰੁੱਧ ਫਰੰਟ ਲਾਈਨ ਵਰਕਰ ਯੋਧੇ ਵਾਂਗ ਡਟੇ ਹਨ ਇਸ ਲਈ ਇਹ ਜ਼ਰੂਰੀ ਹੈ ਕਿ ਪ੍ਰਸ਼ਾਸਨ ਵੀ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਸਹੂਲਤਾਵਾਂ ਮੁਹੱਈਆ ਕਰਵਾਏ।