ਫ਼ਿਲਮੀ ਅੰਦਾਜ਼ 'ਚ ਪਿੰਡ ਵਾਲਿਆਂ ਨੇ ਚੋਰ ਦਾ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ - ਚੋਰ ਦਾ ਚਾੜ੍ਹਿਆ ਕੁਟਾਪਾ
🎬 Watch Now: Feature Video
ਭਰਤਪੁਰ: ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਬਿਆਨਾ ਇਲਾਕੇ ਵਿੱਚ ਇੱਕ ਪਿੰਡ ਵਿੱਚ ਇੱਕ ਬਦਮਾਸ਼ ਵੱਲੋਂ ਨਜਾਇਜ਼ ਬੰਦੂਕ ਦੀ ਨੋਕ 'ਤੇ ਲੁੱਟ-ਖੋਹ ਕਰਨ ਅਤੇ ਪੀੜਤਾ ਦੇ ਘਰ 'ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤਹਿਤ ਨਕਦੀ ਲੁੱਟਣ ਤੋਂ ਬਾਅਦ ਬਦਮਾਸ਼ ਪੀੜਤਾ ਦੇ ਘਰ ਪਹੁੰਚ ਗਏ ਤੇ ਬਦਮਾਸ਼ ਨੇ ਗੈਰ-ਕਾਨੂੰਨੀ ਬੰਦੂਕ ਨਾਲ ਹਵਾ 'ਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਇਕੱਠੇ ਹੋ ਗਏ। ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨੇ ਮਿਲ ਕੇ ਬਦਮਾਸ਼ ਨੂੰ ਕਾਬੂ ਕਰ ਲਿਆ ਤੇ ਬਦਮਾਸ਼ ਨੂੰ ਪਿੰਡ ਵਾਸੀਆਂ ਨੇ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ।
Last Updated : Feb 3, 2023, 8:17 PM IST