ਪਾਣੀ 'ਚ ਤੈਰੀਆਂ ਗੱਡੀਆਂ !, ਦੇਖੋ ਵੀਡੀਓ - ਜਾਮਨਗਰ
🎬 Watch Now: Feature Video
ਹੈਦਰਾਬਾਦ: ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਤੋਂ ਭਾਰੀ ਮੀਂਹ (Heavy rain Gujarat) ਪੈ ਰਿਹਾ ਹੈ। ਰਾਜਕੋਟ, ਜਾਮਨਗਰ, ਜੂਨਾਗੜ੍ਹ ਸਮੇਤ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਸਥਿੱਤੀ ਦੇ ਵਿਚਕਾਰ, ਰਾਜਕੋਟ ਵਿੱਚ ਭਾਰੀ ਮੀਂਹ (Heavy rain Gujarat) ਦੇ ਕਾਰਨ ਕਈ ਕਾਰਾਂ ਪਾਣੀ ਵਿੱਚ ਵਹਿਦੀਆਂ ਵੇਖੀਆਂ ਗਈਆਂ। ਦੱਸ ਦਈਏ ਕਿ ਅਗਸਤ ਵਿੱਚ ਵੀ ਗੁਜਰਾਤ ਵਿੱਚ ਭਾਰੀ ਮੀਂਹ (Heavy rain Gujarat) ਕਾਰਨ ਕਈ ਨਦੀਆਂ ਉਫ਼ਾਨ ਉੱਤੇ ਆ ਗਈਆਂ ਸਨ। ਜਿਸ ਕਾਰਨ ਗੁਜਰਾਤ ਦੇ ਭਰੂਚ ਸਣੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਸੀ।