ਦਿਲ ਦਹਿਲਾਉਣ ਵਾਲਾ ਵਾਇਰਲ ਵੀਡੀਓ: ਤੇਜ਼ ਰਫਤਾਰ ਗੱਡੀ ਨੇ ਆਟੋ ਨੂੰ ਮਾਰੀ ਟੱਕਰ - ਹੈਦਰਾਬਾਦ
🎬 Watch Now: Feature Video
ਹੈਦਰਾਬਾਦ:ਮਾਧੋਪੁਰ 'ਚ ਇੱਕ ਤੇਜ਼ ਰਫਤਾਰ ਕਾਰ ਦੀ ਆਟੋ ਨਾਲ ਟੱਕਰ ਹੋਣ ਨਾਲ ਇੱਕ ਆਟੋ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਇਹ ਘਟਨਾ ਸੜਕ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਸਾਈਰਾਬਾਦ ਪੁਲਿਸ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਉਂਟ 'ਤੇ ਇਸ ਘਟਨਾ ਦੀ ਵੀਡੀਓ ਸ਼ੇਅਰ ਕੀਤੀ ਹੈ। ਹਾਦਸੇ ਦੌਰਾਨ ਗੱਡੀ ਦੀ ਰਫ਼ਤਾਰ ਬੇਹਦ ਤੇਜ਼ ਸੀ, ਕਈ ਵਾਰ ਆਟੋ ਪਲਟਨ ਦੇ ਕਾਰਨ ਇੱਕ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਆਟੋ ਚਾਲਕ ਜ਼ਖਮੀ ਹੋ ਗਿਆ। ਹਾਦਸੇ ਮਗਰੋਂ ਮੁਲਜ਼ਮ ਸੁਜੀਤ ਤੇ ਆਸ਼ੀਸ਼ ਮੌਕੇ ਤੋਂ ਫਰਾਰ ਹੋ ਗਏ ਤੇ ਕਾਰ ਦੀ ਨੰਬਰ ਪਲੇਟ ਹਟਾ ਦਿੱਤੀ। ਮੁਲਜ਼ਮ ਦੇ ਪਿਤਾ ਨੇ ਪੁਲਿਸ ਕੋਲ ਹਾਦਸੇ ਨੂੰ ਐਕਸੀਡੈਂਟ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਸੀਸੀਟੀਵੀ ਫੁੱਟੇਜ ਰਾਹੀਂ ਹਾਦਸੇ ਦਾ ਖੁਲਾਸਾ ਕੀਤਾ। ਫਿਲਹਾਲ ਦੋਹਾਂ ਮੁਲਜ਼ਮਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ।