ਬਿਹਾਰ: ਪੂਰੀ ਤਰ੍ਹਾਂ ਹੜ੍ਹ ਦੇ ਪਾਣੀ 'ਚ ਡੁੱਬਿਆ ਇਹ ਪਿੰਡ - bihar flood news
🎬 Watch Now: Feature Video
ਪੱਛਮੀ ਚੰਪਾਰਣ (ਬੇਤੀਆ): ਗੰਡਕ ਨਦੀ ਦੇ ਪਾਣੀ ਦੇ ਵੱਧ ਰਹੇ ਪੱਧਰ ਕਾਰਨ ਖੇਤਰ ਦੇ ਪਿੰਡਾਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਗਈ ਹੈ। ਮਝੌਲੀਆ ਦੀ ਰਾਮਪੁਰਵਾ ਮਹਨਵਾ ਪੰਚਾਇਤ ਦਾ ਮਹਨਵਾ ਪਿੰਡ ਹੜ੍ਹ ਦੀ ਚਪੇਟ ਵਿੱਚ ਹੈ। ਦੂਰ-ਦੂਰ ਤੱਕ ਪਾਣੀ ਹੀ ਦਿਖਾਈ ਦੇ ਰਿਹਾ ਹੈ। ਸਾਰਾ ਪਿੰਡ ਇੱਕ ਟਾਪੂ ਵਿੱਚ ਤਬਦੀਲ ਹੋ ਗਿਆ ਹੈ। ਇਸ ਸਥਿਤੀ ਵਿੱਚ ਨਾ ਤਾਂ ਕੋਈ ਜ਼ਿਲ੍ਹਾ ਪ੍ਰਸ਼ਾਸਨ ਪਿੰਡ ਵਾਸੀਆਂ ਦੀ ਸਾਰ ਲੈਣ ਗਿਆ ਹੈ ਨਾ ਹੀ ਬਲਾਕ ਅਧਿਕਾਰੀ। ਜਦੋਂ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਸਭ ਕੁੱਝ ਸਾਹਮਣੇ ਆ ਗਿਆ। ਪਿੰਡ ਵਾਸੀ ਡਰੇ ਹੋਏ ਹਨ ਤੇ ਕਈ ਦਿਨਾਂ ਤੋਂ ਸੁੱਤੇ ਨਹੀਂ ਹਨ।