ਲੋਕ ਸਭਾ 'ਚ ਇੱਕ ਵਾਰ ਫਿਰ ਗੁੰਜਿਆ ਤਿੰਨ ਤਲਾਕ ਦਾ ਮੁੱਦਾ - kiran kher in loksabha
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-3943486-thumbnail-3x2-kkk.jpg)
ਨਵੀਂ ਦਿੱਲੀ: ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਲੋ ਕਸਭਾ 'ਚ ਤਿੰਨ ਤਲਾਕ ਬਿਲ 'ਤੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਸ ਬਿਲ ਨੂੰ ਧਾਰਮਿਕ ਪੱਖ ਤੋਂ ਦੇਖਣਾ ਬੰਦ ਕਰ ਔਰਤਾਂ ਦੇ ਅਧਿਕਾਰ ਅਤੇ ਆਜ਼ਾਦੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਆਪਣੇ ਜ਼ਬਰਦਸਤ ਭਾਸ਼ਣ ਵਿੱਚ ਔਰਤਾਂ ਦੀ ਆਜ਼ਾਦੀ 'ਤੇ ਜ਼ੋਰ ਪਾਉਂਦਿਆਂ ਕਿਹਾ ਕਿ ਔਰਤਾਂ ਕਿਸੇ ਦੀ ਜਾਗੀਰ ਨਹੀਂ ਹੁੰਦੀਆਂ ਜਿਸ ਨੂੰ ਜਦੋਂ ਦਿਲ ਕੀਤਾ ਅਪਣਾ ਲਿਆ ਜਾਵੇ ਅਤੇ ਜਦੋਂ ਮਨ ਹੋਵੇ ਛੱਡ ਦਿੱਤਾ ਜਾਵੇ। ਉਨ੍ਹਾਂ ਆਪਣੇ ਭਾਸ਼ਣ 'ਚ ਕਿਹਾ ਕਿ ਔਰਤ ਦੀ ਜ਼ਿੰਦਗੀ ਮਹਿਜ਼ ਤਿੰਨ ਸ਼ਬਦਾਂ 'ਤੇ ਨਹੀਂ ਖੜ੍ਹੀ, ਉਸ ਨੂੰ ਵੀ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣ ਦਾ ਪੂਰਾ ਅਧਿਕਾਰ ਹੈ।
ਉਨ੍ਹਾਂ ਆਪਣੀ ਪਾਰਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਔਰਤਾਂ ਦੀ ਆਜ਼ਾਦੀ ਨੂੰ ਧਿਆਨ 'ਚ ਰੱਖਦੇ ਹੋਏ ਹੀ ਇਸ ਬਿਲ ਨੂੰ ਬਣਾਇਆ ਹੈ ਅਤੇ ਉਨ੍ਹਾਂ ਨੂੰ ਇਸ 'ਤੇ ਮਾਣ ਹੈ।