ਪੰਜਾਬ ਦੀ ਨਰਸ ਨੇ ਲਾਇਆ ਮੋਦੀ ਨੂੰ ਟੀਕਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
🎬 Watch Now: Feature Video
ਨਵੀਂ ਦਿੱਲੀ: ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਤਹਿਤ ਟੀਕਾ ਲਗਵਾਇਆ ਗਿਆ। ਨਵੀਂ ਦਿੱਲੀ ਵਿਖੇ ਏਮਜ਼ ਵਿੱਚ ਪ੍ਰਧਾਨ ਮੰਤਰੀ ਨੂੰ ਕੋਵਿਡ ਵੈਕਸੀਨ ਦਾ ਇਹ ਟੀਕਾ ਪੰਜਾਬ ਦੇ ਸੰਗਰੂਰ ਦੀ ਰਹਿਣ ਵਾਲੀ ਨਰਸ ਨਿਸ਼ਾ ਸ਼ਰਮਾ ਅਤੇ ਪੁਡੂਚੇਰੀ ਦੀ ਪੀ. ਨਿਵੇਦਾ ਵੱਲੋਂ ਲਾਇਆ। ਇਸ ਮੌਕੇ ਪੀਐਮ ਮੋਦੀ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਦੇਣ ਵਾਲੀ ਨਰਸ ਨਿਸ਼ਾ ਸ਼ਰਮਾ ਨੇ ਕਿਹਾ, ''ਮੈਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵੈਕਸੀਨ ਦੀ ਦੂਜੀ ਡੋਜ਼ ਦਿੱਤੀ। ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਲਈ ਇਹ ਯਾਦਗਾਰ ਪਲ ਸੀ ਕਿਉਂਕਿ ਮੈਨੂੰ ਉਨ੍ਹਾਂ ਨੂੰ ਮਿਲਣ ਅਤੇ ਟੀਕਾ ਲਗਾਉਣ ਦਾ ਮੌਕਾ ਮਿਲਿਆ।''