ਕੇਰਲਾ 'ਚ ਮੁਹੰਮਦ ਰਫੀ ਦੇ ਗੀਤਾਂ ਨੇ ਮਚਾਈ ਧੂਮ - ਗ੍ਰਾਮਫੋਨ ਰਿਕਾਰਡਿੰਗਾਂ
🎬 Watch Now: Feature Video
ਕੇਰਲਾ: ਸੁਰਾਂ ਦੇ ਬਾਦਸ਼ਾਹ ਮੁਹੰਮਦ ਰਫੀ ਦੇ ਗੀਤਾਂ ਦੀ ਧੂਮ ਪੂਰੀ ਦੁਨੀਆ 'ਚ ਹੀ ਹੈ। ਇਸ ਦੇ ਚੱਲਦਿਆਂ ਕੇਰਲਾ 'ਚ ਵੀ ਉਨ੍ਹਾਂ ਦੇ ਗੀਤਾਂ ਨੇ ਧੂਮ ਮਚਾ ਰੱਖੀ ਹੈ। ਕੋਜ਼ੀਕੋਡ ਦੇ ਰਹਿਣ ਵਾਲੇ ਕੋਯਾ ਮੁਹੰਮਦ ਰਫੀ ਦੇ ਦੀਵਾਨੇ ਹਨ। ਉਨ੍ਹਾਂ ਵਲੋਂ ਮੁਹੰਮਦ ਰਫੀ ਦੇ ਗੀਤਾਂ ਦੀਆਂ ਗ੍ਰਾਮਫੋਨ ਰਿਕਾਰਡਿੰਗਾਂ ਦਾ ਵਿਸ਼ਾਲ ਸੰਗ੍ਰਹਿ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਕਿ ਬਚਪਨ ਤੋਂ ਹੀ ਉਹ ਰਫੀ ਸਾਹਿਬ ਦੇ ਗੀਤਾਂ ਦੇ ਦੀਵਾਨੇ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਸਬਜੀ ਵੇਚਦੇ ਸਨ, ਪਰ ਰਫੀ ਸਾਹਿਬ ਦੇ ਗੀਤ ਸੁਣਨ ਲਈ ਰੇਡੀਓ ਮਕੈਨਿਕ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕਾਰਨ ਉਨ੍ਹਾਂ ਦਾ ਨਾਮ ਰੇਡੀਓ ਕੋਯਾ ਮਸ਼ਹੂਰ ਹੋ ਗਿਆ।