ਸਪੋਰਟਸ ਅਥਾਰਟੀ ਆਫ਼ ਇੰਡਿਆ ਦੀ ਕਾਰਗੁਜ਼ਾਰੀ 'ਤੇ ਮਨੀਸ਼ ਤਿਵਾੜੀ ਨੇ ਚੁੱਕੇ ਸਵਾਲ - ਖਿਡਾਰਣਾਂ ਨਾਲ ਜਿਣਸੀ ਸੋਸ਼ਨ ਦੇ ਮਾਮਲੇ
🎬 Watch Now: Feature Video
ਆਨੰਦਪੁਰ ਸਾਹਿਬ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਮਨੀਸ਼ ਤਿਵਾਰੀ ਨੇ ਸਪੀਕਰ ਅੱਗੇ ਸਪੋਰਟ ਅਥਾਰਟੀ ਆਫ਼ ਇੰਡਿਆ ਬਾਰੇ ਗੱਲ ਕਰਦੇ ਹੋਏ ਖਿਡਾਰਣਾਂ ਨਾਲ ਕੋਚਾਂ ਵਲੋਂ ਕੀਤੇ ਜਾਂਦੇ ਜਿਣਸੀ ਸੋਸ਼ਨ ਦਾ ਮੁੱਦਾ ਚੁੱਕਿਆ। ਅੰਕੜਿਆਂ ਦੇ ਆਧਾਰ 'ਤੇ ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ 45 ਫੀਸਦੀ ਮਹਿਲਾ ਖਿਡਾਰਣਾਂ ਨਾਲ ਜਿਣਸੀ ਸੋਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਲੜਕੀਆਂ 'ਤੇ ਅਜਿਹਾ ਪ੍ਰੈਸ਼ਰ ਬਣਾ ਦਿੱਤਾ ਜਾਂਦਾ ਹੈ ਕਿ ਕਈ ਵਾਰ ਕਈ ਮਾਮਲੇ ਉਜਾਗਰ ਹੀ ਨਹੀਂ ਹੁੰਦੇ ਤੇ ਉਹ ਖੇਡਣਾ ਵੀ ਛੱਡ ਦਿੰਦੀਆਂ ਹਨ। ਉਨ੍ਹਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਸਪੋਰਟ ਆਥਾਰਟੀ ਆਫ਼ ਇੰਡਿਆ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੀ ਕੰਮ ਕਰ ਰਹੀ ਹੈ।