1-2 ਵਾਰ ਨਹੀਂ... ਬਿਹਾਰ ਦੇ ਇਸ ਵਿਅਕਤੀ ਨੇ 11 ਵਾਰ ਲਗਵਾਈ ਕੋਰੋਨਾ ਵੈਕਸੀਨ - MAN TAKEN 11 DOSES OF CORONA
🎬 Watch Now: Feature Video
ਬਿਹਾਰ: ਕੋਰੋਨਾ ਵੈਕਸੀਨ ਲੈਣ ਵਾਲੇ ਵਿਅਕਤੀ ਨੂੰ ਜਾਗਰੂਕ ਮੰਨਿਆ ਜਾਂਦਾ ਹੈ, ਪਰ ਜੇਕਰ ਕੋਈ ਇੱਕ ਹੀ ਟੀਕਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਸਗੋਂ 11 ਵਾਰ ਲਵੇ ਤਾਂ ਤੁਸੀਂ ਇਸ ਨੂੰ ਕੀ ਕਹੋਗੇ? ਦਰਅਸਲ, ਮਧੇਪੁਰਾ ਜ਼ਿਲੇ ਦੇ ਉਦਾਕੀਸ਼ੁੰਗੰਜ ਸਬ-ਡਿਵੀਜ਼ਨ ਅਧੀਨ ਪੈਂਦੇ ਪੁਰੈਨੀ ਥਾਣੇ ਦੇ ਓਰਾਈ ਪਿੰਡ ਦੇ ਰਹਿਣ ਵਾਲੇ ਬ੍ਰਹਮਦੇਵ ਮੰਡਲ (84 Year Old Elderly Got Corona Vaccine 11 Times) ਦਾ ਦਾਅਵਾ ਹੈ ਕਿ ਉਹ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ 11 ਡੋਜ਼ਾਂ ਲੈ ਚੁੱਕਾ ਹੈ। ਇੰਨਾ ਹੀ ਨਹੀਂ ਉਹ ਇਹ ਵੀ ਦਾਅਵਾ ਕਰਦਾ ਹੈ ਕਿ ਉਸ ਨੂੰ ਟੀਕੇ ਤੋਂ ਕਾਫੀ ਫਾਇਦਾ ਹੋਇਆ ਹੈ। ਇਸੇ ਲਈ ਉਹ ਵਾਰ-ਵਾਰ ਇਸ ਨੂੰ ਲੈ ਰਹੇ ਹਨ। ਬੀਤੇ ਦਿਨ ਉਹ ਚੌਸਾ ਪੀ.ਐਸ.ਸੀ ਵਿਖੇ ਟੀਕਾ ਲਗਵਾਉਣ ਲਈ ਆਇਆ ਸੀ ਪਰ ਉਥੇ ਟੀਕਾਕਰਨ ਬੰਦ ਹੋਣ ਕਾਰਨ ਉਹ ਆਪਣੀ 12ਵੀਂ ਡੋਜ਼ ਨਹੀਂ ਲੈ ਸਕਿਆ।