ਦਿਲ ਦਹਿਲਾਉਣ ਵਾਲਾ ਵੀਡੀਓ: ਸ਼ਰਾਬ ਲਈ ਪੈਸਾ ਨਾ ਮਿਲੇ ਤਾਂ ਫੜੀਆਂ ਬਿਜਲੀ ਦੀਆਂ ਤਾਰਾਂ - ਸ਼ਰਾਬ ਦਾ ਆਦੀ
🎬 Watch Now: Feature Video
ਹੈਦਰਾਬਾਦ:ਅਸੀਂ ਅਕਸਰ ਹੀ ਅਜਿਹੀ ਕਈ ਕਹਾਣੀਆਂ ਸੁਣਦੇ ਹਾਂ, ਜਿਥੇ ਕਈ ਲੋਕ ਸ਼ਰਾਬ ਖਰੀਦਣ ਲਈ ਆਪਣੀ ਪਤਨੀ ਤੇ ਮਾਪਿਆਂ ਨਾਲ ਕੁੱਟਮਾਰ ਕਰਦੇ ਹਨ। ਹੈਦਰਾਬਾਦ ਦੇ ਮਲਕਪੇਟ ਵਿਖੇ ਇੱਕ ਵਿਅਕਤੀ ਦਾ ਉਸ ਦੀ ਪਤਨੀ ਨਾਲ ਸ਼ਰਾਬ ਖਰੀਦਣ ਨੂੰ ਲੈ ਕੇ ਝਗੜਾ ਹੋ ਗਿਆ। ਉਕਤ ਵਿਅਕਤੀ ਸ਼ਰਾਬ ਦਾ ਆਦੀ ਸੀ, ਜਿਸ ਦੇ ਚਲਦੇ ਉਸ ਦੀ ਪਤਨੀ ਨੇ ਸ਼ਰਾਬ ਖਰੀਦਣ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪੈਸੇ ਨਾ ਮਿਲਣ 'ਤੇ ਉਹ ਬਿਜਲੀ ਦੇ ਖੰਭੇ 'ਤੇ ਚੜ੍ਹ ਗਿਆ ਤੇ ਉਸ ਨੇ ਬਿਜਲੀ ਦੀਆਂ ਤਾਰਾਂ ਫੜ ਲਈਆਂ, ਜਿਸ ਦੇ ਚਲਦੇ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।