Exclusive: ਜਾਣੋ ਉਸ ਵਿਅਕਤੀ ਦੀ ਸੱਚਾਈ ਜਿਸ ਨੂੰ ਪ੍ਰਦਰਸ਼ਨ ਦੌਰਾਨ ਏਬੀਵੀਪੀ ਦਾ ਵਰਕਰ ਦਸ ਕੀਤਾ ਗਿਆ ਵਾਇਰਲ - delhi police jawan was photographed as abvp worker
🎬 Watch Now: Feature Video
ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸੀਟੀ ਦੇ ਵਿਦਿਆਰਥੀਆਂ ਵੱਲੋਂ CAA ਅਤੇ NRC ਨੂੰ ਲੈ ਕੇ ਦਿੱਲੀ ਵਿੱਚ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਪ੍ਰਦਰਸ਼ਨ ਦੌਰਾਨ ਕਈ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਉੱਥੇ ਹੀ ਪ੍ਰਦਰਸ਼ਨ ਦੌਰਾਨ ਸਰਕਾਰੀ ਬੱਸਾਂ ਸਮੇਤ ਕਈ ਪ੍ਰਾਈਵੇਟ ਵਾਹਨਾਂ ਦੀ ਤੋੜਭਨ ਵੀ ਕੀਤੀ ਗਈ। ਇਸ ਦੌਰਾਨ ਸ਼ੋਸਲ ਮੀਡੀਆ 'ਤੇ ਕਈ ਤਸਵੀਰਾਂ ਵਾਇਰਲ ਹੋ ਰਹੀ ਹਨ। ਇਸ ਦੌਰਾਨ ਇੱਕ ਨੌਜਵਾਨ ਦਾ ਫ਼ੋਟੋ ਵੀ ਵਾਇਰਲ ਹੋ ਰਿਹਾ ਸੀ, ਜਿਸ ਨੂੰ ਏਬੀਵੀਪੀ ਦਾ ਵਰਕਰ ਦੱਸਿਆ ਜਾ ਰਿਹਾ ਸੀ। ਈਟੀਵੀ ਭਾਰਤ ਨੇ ਉਸ ਨੌਜਵਾਨ ਦੀ ਭਾਲ ਕਰ ਕੇ ਝੂਠੀ ਅਫਵਾਹਾਂ ਦਾ ਪਰਦਾਫਾਸ ਕਰ ਦਿੱਤਾ। ਈਟੀਵੀ ਭਾਰਤ ਦੀ ਟੀਮ ਨੇ ਉਸ ਨੌਜਵਾਨ ਨਾਲ ਖ਼ਾਸ ਗੱਲਬਾਤ ਕੀਤੀ। ਗੱਲਬਾਤ ਦੌਰਾਨ ਪਤਾ ਲੱਗਿਆ ਕਿ ਨੌਜਵਾਨ ਦਿੱਲੀ ਪੁਲਿਸ ਵਿੱਚ ਬਤੌਰ ਕਾਂਸਟੇਬਲ ਸੇਵਾ ਨਿਭਾ ਰਿਹਾ ਹੈ।