thumbnail

Burning Bore of Morena: ਪਾਣੀ ਦੀ ਬਜਾਏ ਅੱਗ ਕੱਢ ਰਿਹੈ ਸਰਕਾਰੀ ਬੋਰ, ਦੇਖੋ ਵੀਡੀਓ

By

Published : Jan 11, 2022, 2:44 PM IST

ਮੋਰੈਨਾ: ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲੇ ਤੋਂ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਇੱਥੋਂ ਦੀ ਸਬਲਗੜ੍ਹ ਤਹਿਸੀਲ ਦੇ ਪਿੰਡ ਬਕਸਪੁਰ ਵਿੱਚ ਸਰਕਾਰੀ ਬੋਰ ਵਿੱਚੋਂ ਪਾਣੀ ਦੀ ਬਜਾਏ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ। ਇਹ ਖ਼ਬਰ ਸੁਣ ਕੇ ਲੋਕ ਹੈਰਾਨ ਹਨ ਅਤੇ ਇਸ ਬੋਰ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਪਿੰਡ ਵਾਸੀਆਂ ਦੀ ਸੂਚਨਾ 'ਤੇ ਪ੍ਰਸ਼ਾਸਨ ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਬਕਾਸਪੁਰ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ, ਜਿਸ ਕਾਰਨ ਪਿੰਡ ਵਿੱਚ ਨਲ ਜਲ ਯੋਜਨਾ ਤਹਿਤ ਬੋਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ ਪਰ ਅੱਗ ਦੀਆਂ ਲਪਟਾਂ ਦੇਖ ਕੇ ਹੜਕੰਪ ਮੱਚ ਗਿਆ। ਦੇਖੋ ਵੀਡੀਓ...

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.