ਲੁਧਿਆਣਾ: ਸ਼ਹਿਰ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਅੱਜ ਦੇਰ ਸ਼ਾਮ ਅਚਨਚੇਤ ਇੱਕ ਧਮਾਕਾ ਹੋਣ ਕਰਕੇ ਘਰ ਦੇ ਵਿੱਚ ਕੰਮ ਕਰ ਰਹੀ ਮਹਿਲਾ ਅਤੇ ਦੋ ਹੋਰ ਬੱਚੇ ਗੰਭੀਰ ਜ਼ਖਮੀ ਹੋ ਗਏ। ਜਿੰਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਧਮਾਕਾ ਹੋਣ ਕਰਕੇ ਮਹਿਲਾ ਅਤੇ ਦੋ ਬੱਚੇ ਉਸ ਦੀ ਲਪੇਟ ਵਿੱਚ ਆ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਜਾਇਆ ਗਿਆ। ਞ
ਧਮਾਕੇ 'ਚ ਤਿੰਨ ਜ਼ਖ਼ਮੀ
ਹਾਲਾਂਕਿ ਧਮਾਕਾ ਕਿਵੇਂ ਹੋਇਆ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਸਾਨੂੰ ਵੀ ਇਹੀ ਜਾਣਕਾਰੀ ਮਿਲੀ ਹੈ ਕਿ ਕੋਈ ਧਮਾਕਾ ਅੰਦਰ ਹੋਇਆ ਹੈ ਪਰ ਉਹਨਾਂ ਨੇ ਸਿਲੰਡਰ ਅਤੇ ਹੋਰ ਇਨਵਰਟਰ ਆਦਿ ਸਮਾਨ ਚੈੱਕ ਕੀਤਾ ਹੈ ਜੋ ਕਿ ਬਿਲਕੁਲ ਸਹੀ ਹਨ। ਪੁਲਿਸ ਨੇ ਕਿਹਾ ਫਿਲਹਾਲ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਧਮਾਕੇ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ
ਇਸ ਮਾਮਲੇ ਦੇ ਵਿੱਚ ਦੂਜੇ ਪਾਸੇ ਲੜਕੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਉਸ ਦੀ ਹਾਲਤ ਕਾਫੀ ਗੰਭੀਰ ਵਿਖਾਈ ਦੇ ਰਹੀ ਹੈ। ਉੱਥੇ ਹੀ ਇੱਕ ਬੱਚੇ ਨੂੰ ਦਿੱਲੀ ਰੈਫਰ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ, ਜਿਸ ਦੀ ਹਾਲਤ ਜ਼ਿਆਦਾ ਗੰਭੀਰ ਹੈ। ਮਹਿਲਾ ਦੇ ਸਰੀਰ 'ਤੇ ਵੀ ਕਾਫੀ ਸੱਟਾਂ ਲੱਗੀਆਂ ਹਨ। ਜਦੋਂ ਕਿ ਪੁਲਿਸ ਨੇ ਕਿਹਾ ਕੇ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕੇ ਕਿਸ ਤਰ੍ਹਾਂ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮੌਕੇ 'ਤੇ ਪੁੱਜੇ ਹੈ।
ਦਿੱਲੀ ਰੈਫ਼ਰ ਕੀਤਾ ਗੰਭੀਰ ਹਾਲਤ 'ਚ ਬੱਚਾ
ਉਧਰ ਇਸ ਮਾਮਲੇ ਨੂੰ ਲੈਕੇ ਪ੍ਰਤੱਖਦਰਸ਼ੀ ਦਾ ਵੀ ਕਹਿਣਾ ਕਿ ਧਮਾਕੇ ਦੀ ਵਜ੍ਹਾ ਨਹੀਂ ਪਤਾ ਲੱਗੀ ਪਰ ਇਸ 'ਚ ਬੱਚੇ ਸਮੇਤ ਤਿੰਨ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਦਿੱਲੀ ਰੈਫ਼ਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਦੋਂ ਘਰ 'ਚ ਜਾ ਕੇ ਦੇਖਿਆ ਤਾਂ ਅੰਦਰ ਸਿਲੰਡਰ ਅਤੇ ਹੋਰ ਸਮਾਨ ਬਿਲਕੁਲ ਸਹੀ ਹੈ ਪਰ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਘਰ ਦੀ ਉਪਰ ਵਾਲੀ ਮੰਜ਼ਿਲ 'ਤੇ ਇਹ ਧਮਾਕਾ ਹੋਇਆ ਹੈ।
- ਸਮਾਰਟ ਫੋਨ ਦੀ ਉਡੀਕ 'ਚ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ, ਜਾਣੋਂ ਪੂਰਾ ਮਾਮਲਾ - smart phones for Anganwadi workers
- ਅੰਮ੍ਰਿਤਸਰ 'ਚ ਪੁਲਿਸ 'ਤੇ ਲੱਗੇ ਬਦਸਲੂਕੀ ਦੇ ਇਲਜ਼ਾਮ, ਜਾਣੋਂ ਕੀ ਹੈ ਮਾਮਲਾ - Amritsar Police News
- ਕਿਸਾਨੀ ਮੰਗਾਂ ਨੂੰ ਲੈਕੇ SKM ਦੀ ਬੈਠਕ, 7 ਅਕਤੂਬਰ ਨੂੰ CM ਰਿਹਾਇਸ਼ ਜਾਣ ਦੀ ਕਹੀ ਗੱਲ; ਇੰਨ੍ਹਾਂ ਮੁੱਦਿਆਂ 'ਤੇ ਮੀਟਿੰਗ ਲਈ ਮੰਗਿਆ ਸਮਾਂ - SKM meeting in Ludhiana