ਸੰਗਰੂਰ: ਪਹਿਲਾਂ 2011 ਵਿੱਚ ਪਿਤਾ ਦੀ ਮੌਤ ਹੋਈ; 3 ਮਹੀਨੇ ਪਹਿਲਾਂ ਮਾਂ ਵੀ ਛੱਡ ਕੇ ਚਲੀ ਗਈ ਅਤੇ ਹੁਣ ਰੱਬ ਨੇ ਭਰਾ ਨੂੰ ਵੀ ਮੇਰੇ ਕੋਲ ਨਹੀਂ ਰਹਿਣ ਦਿੱਤਾ।ਇਹ ਬਦਕਿਸਮਤ ਭੈਣ ਦੀਆਂ ਅੱਖਾਂ ਦੇ ਹੰਝੂ ਆਖ ਰਹੇ ਹਨ। ਦਰਅਸਲ ਭਵਾਨੀਗੜ੍ਹ ਪਟਿਆਲਾ ਨੈਸ਼ਨਲ ਹਾਈਵੇਅ ’ਤੇ ਉਸ ਵੇਲੇ ਦਰਦਨਾਕ ਹਾਦਸਾ ਵਾਪਰਿਆ ਜਦੋਂ ਸਵਾਰੀਆਂ ਨਾਲ ਭਰੀ ਬੱਸ ਸੜਕ ਤੇ ਚੱਲਦੇ ਚੱਲਦੇ ਪਲਟ ਗਈ । ਇਸ ਹਾਦਸੇ 'ਚ ਰਜਿੰਦਰ ਕੁਮਾਰ ਦੀ ਮੌਤ ਹੋ ਗਈ।ਜਿਸ ਪਿੰਡ ਬੱਸ ਹਾਦਸੇ ਦਾ ਸ਼ਿਕਾਰ ਹੋਈ; ਉਸੀ ਪਿੰਡ ਬਾਲਦ ਕਲਾਂ ਦਾ ਮ੍ਰਿਤਕ ਰਾਜਿੰਦਰ ਰਹਿਣ ਵਾਲਾ ਸੀ ।
ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਜਦੋਂ ਪਰਿਵਾਰ ਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ ਤਾਂ ਪਰਿਵਾਰ 'ਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਗਿਆ। ਮ੍ਰਿਤਕ ਆਪਣੇ ਪਿੱਛੇ ਇੱਕ 2 ਭੈਣਾਂ, ਪਤਨੀ, ਬੇਟੀ ਅਤੇ ਭਰਾ ਨੂੰ ਛੱਡ ਗਿਆ।
"ਉਸ ਦੇ ਭਰਾ ਨੂੰ ਪਿਤਾ ਵਾਲੀ ਨੌਕਰੀ ਮਿਲੀ ਸੀ।ਉਨ੍ਹਾਂ ਦੇ ਪਰਿਵਾਰ 'ਚ ਕਮਾਉਣਾ ਵਾਲਾ ਸਿਰਫ਼ ਰਾਜਿੰਦਰ ਸੀ। ਹੁਣ ਉਨ੍ਹਾਂ ਦੇ ਪਰਿਵਾਰ 'ਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ"।ਮ੍ਰਿਤਕ ਦੀ ਭੈਣ ਸੁਖਵਿੰਦਰ ਕੌਰ
ਉੱਥੇ ਹੀ ਪਿੰਡ ਵਾਸੀਆਂ ਵੱਲੋਂ ਵੀ ਇਸ ਘਟਨਾ 'ਤੇ ਬੇਹੱਦ ਦੁੱਖ ਜਤਾਇਆ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ; ਨੌਕਰੀ ਅਤੇ ਮੁਆਵਜ਼ਾ ਦਿੱਤੇ ਜਾਵੇ।
ਹਾਦਸੇ ਦੀ ਸੀਸੀਟੀਵੀ ਆਈ ਸਾਹਮਣੇ
ਕਾਬਲੇਜ਼ਿਕਰ ਹੈ ਕਿ ਇਹ ਹਾਦਸਾ ਭਵਾਨੀਗੜ੍ਹ ਪਟਿਆਲਾ ਨੈਸ਼ਨਲ ਹਾਈਵੇਅ ’ਤੇ ਉਸ ਵੇਲੇ ਦਰਦਨਾਕ ਹਾਦਸਾ ਵਾਪਰਿਆ ਜਦੋਂ ਸਵਾਰੀਆਂ ਨਾਲ ਭਰੀ ਬੱਸ ਸੜਕ ਤੇ ਚੱਲਦੇ ਚੱਲਦੇ ਪਲਟ ਗਈ । ਇਸ ਹਾਦਸੇ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਜਦਕਿ 20-21 ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਹਨ । ਹਾਦਸੇ ਦੀਆਂ ਭਿਆਨਕ ਤਸਵੀਰਾਂ ਸੜਕ 'ਤੇ ਲੱਗੇ ਸੀਸੀਟੀਵੀ ’ਚ ਕੈਦ ਹੋ ਗਈਆਂ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬੱਸ ਕਿਸੇ ਵਾਹਨ ਨੂੰ ਬਚਾਉਣ ਦੇ ਚਲਦੇ ਸੜਕ ’ਤੇ ਪਲਟ ਜਾਂਦੀ ਹੈ । ਦਰਅਸਲ ਇਹ ਭਿਆਨਕ ਹਾਦਸਾ ਇੱਕ ਕੈਂਟਰ ਦੀ ਗਲਤੀ ਕਾਰਨ ਵਾਪਰਿਆ, ਜਦੋਂ ਸੜਕ ਦੇ ਕੱਟ ਤੋਂ ਸਾਹਮਣੇ ਆਏ ਕੈਂਟਰ ਨੂੰ ਬਚਾਉਣ ਦੇ ਚੱਲਦੇ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਪਲਟ ਗਈ।
ਜ਼ਖਮੀਆਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ
ਇਸ ਹਾਦਸੇ ਵਿੱਚ ਜ਼ਖਮੀਆਂ ਨੂੰ ਤੁਰੰਤ ਲੋਕਾਂ ਦੀ ਮਦਦ ਨਾਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਫਿਲਹਾਲ ਜਿਵੇਂ ਹੀ ਇਹ ਘਟਨਾ ਵਾਪਰਦੀ ਹੈ ਸੜਕ ਉੱਤੇ ਚੀਕ ਚੀਹਾੜਾ ਮੱਚ ਜਾਂਦਾ ਹੈ ਅਤੇ ਲੋਕਾਂ ਵਿੱਚ ਹਫ਼ੜਾ ਦਫ਼ੜੀ ਵਾਲਾ ਮਾਹੌਲ ਵੇਖਣ ਨੂੰ ਮਿਿਲਆ। ਹਲਾਂਕਿ ਇਸ ਬੱਸ ਦੇ ਪਿੱਛੇ ਇੱਕ ਹੋਰ ਬੱਸ ਆ ਰਹੀ ਸੀ ਜੋ ਇਸ ਹਾਦਸੇ ਦੌਰਾਨ ਵਾਲ-ਵਾਲ ਬਚ ਗਈ।
ਅੰਮ੍ਰਿਤਸਰ 'ਚ ਪੁਲਿਸ 'ਤੇ ਲੱਗੇ ਬਦਸਲੂਕੀ ਦੇ ਇਲਜ਼ਾਮ, ਜਾਣੋਂ ਕੀ ਹੈ ਮਾਮਲਾ - Amritsar Police Newsਭਾਖੜਾ ਨਹਿਰ 'ਚ ਮਹਿਲਾ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ - Woman Suicide
ਨਗਰ ਕੀਰਤਨ ਦੌਰਾਨ ਵੱਡਾ ਹਾਦਸਾ, ਕਰੰਟ ਲੱਗਣ ਨਾਲ ਦੋ ਦੀ ਮੌਤ ਕਈ ਜ਼ਖ਼ਮੀ - electrocution during Nagar Kirtan