'ਮਹਾਤਮਾ ਗਾਂਧੀ ਨੂੰ ਗਾਲ਼ਾਂ ਕੱਢਣ ਵਾਲੇ ਰਾਵਣ ਦੀ ਔਲਾਦ' - ਰਾਵਣ ਦੀ ਔਲਾਦ
🎬 Watch Now: Feature Video

ਬਜਟ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਉਸ ਵੇਲੇ ਕਾਫ਼ੀ ਹੰਗਾਮਾ ਹੋ ਗਿਆ ਜਿਸ ਵੇਲੇ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਮਹਾਤਮਾ ਗਾਂਧੀ ਨੂੰ ਗਾਲਾਂ ਕੱਢਣ ਵਾਲਿਆਂ ਨੂੰ ‘ਰਾਵਣ ਦੀ ਔਲਾਦ’ ਕਿਹਾ। ਸੰਸਦ ਦੇ ਸੈਸ਼ਨ ਦੇ ਚੌਥੇ ਦਿਨ ਅਧੀਰ ਰੰਜਨ ਚੌਧਰੀ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ ਇਹ ਲੋਕ ਰਾਮ ਦੇ ਪੁਜਾਰੀ ਦਾ ਅਪਮਾਨ ਕਰ ਰਹੇ ਹਨ। ਦਰਅਸਲ, ਅਧੀਰ ਰੰਜਨ ਚੌਧਰੀ ਦਾ ਇਹ ਬਿਆਨ ਇਸ ਪ੍ਰਸੰਗ ਵਿੱਚ ਆਇਆ ਹੈ, ਜਿਸ ਵਿੱਚ ਭਾਜਪਾ ਦੇ ਸੰਸਦ ਮੈਂਬਰ ਅਨੰਤ ਹੇਗੜੇ ਨੇ ਸੋਮਵਾਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਅਗਵਾਈ ਵਾਲੇ ਸੁਤੰਤਰਤਾ ਅੰਦੋਲਨ ਨੂੰ ‘ਡਰਾਮਾ’ ਦੱਸਿਆ ਸੀ।
Last Updated : Feb 4, 2020, 1:36 PM IST