ਭਗਵੰਤ ਮਾਨ ਦੇ ਜੀਰਾ ਰੋਡ ਸ਼ੋਅ ਨੇ ਤੋੜੇ ਸਾਰੇ ਰਿਕਾਰਡ ਹਜਾਰਾਂ ਦੀ ਗਿਣਤੀ ਵਿੱਚ ਪੁੱਜੇ ਲੋਕ - ਚੋਣ ਪ੍ਰਚਾਰ
🎬 Watch Now: Feature Video
ਫਿਰੋਜ਼ਪੁਰ: ਚੋਣਾਂ ਨਜਦੀਕ ਆਉਂਦੀਆਂ ਦੇਖ ਹਰ ਪਾਰਟੀ ਪੱਬਾਂ ਭਾਰ ਹੋ ਚੋਣ ਪ੍ਰਚਾਰ ਕਰ ਰਹੀ ਹੈ। ਜਿੱਥੇ ਕਈ ਪਾਰਟੀਆਂ ਨੂੰ ਤਾਂ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਸੀ. ਐਮ ਚਿਹਰਾ ਭਗਵੰਤ ਮਾਨ ਦੀ ਤਾਂ ਭਗਵੰਤ ਮਾਨ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਭਗਵੰਤ ਮਾਨ ਵੱਲੋਂ ਲਗਾਤਾਰ ਰੋਡ ਸ਼ੋਅ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜੀਰਾ ਵਿੱਚ ਜੀਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਕਟਾਰੀਆ ਦੇ ਹੱਕ ਵਿੱਚ ਭਗਵੰਤ ਮਾਨ ਵੱਲੋਂ ਚੋਣ ਪ੍ਰਚਾਰ ਦੌਰਾਨ ਇੱਕ ਰੋਡ ਸ਼ੋਅ ਕੀਤਾ ਗਿਆ ਜਿਸ ਵਿੱਚ ਹਜਾਰਾਂ ਲੋਕ ਸ਼ਾਮਿਲ ਹੁੰਦੇ ਨਜਰ ਆਏ ਲੋਕਾਂ ਦਾ ਕਹਿਣਾ ਹੈ। ਕਿ ਜੀਰਾ ਵਿੱਚ ਹੋਏ ਇਕੱਠ ਨੇ ਆਮ ਆਦਮੀ ਪਾਰਟੀ ਜਿੱਤ ਯਕੀਨਨ ਬਣਾ ਦਿੱਤੀ ਹੈ ਅਤੇ ਆਉਣ ਵਾਲਾ ਸੀ. ਐਮ ਭਗਵੰਤ ਮਾਨ ਹੀ ਹੋਵੇਗਾ।
Last Updated : Feb 3, 2023, 8:12 PM IST