ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਨੌਜਵਾਨ, ਹੁਣ ਕੀਤੀ ਮਦਦ ਦੀ ਅਪੀਲ - ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਨੌਜਵਾਨ
🎬 Watch Now: Feature Video
ਅੰਮ੍ਰਿਤਸਰ: ਲਾਲਚੀ ਏਜੰਟਾਂ ਵੱਲੋਂ ਵਿਖਾਏ ਗਏ ਸਬਜ਼ਬਾਗ ਕਾਰਨ ਦੁਬਈ (Dubai) 'ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਏ ਗੁਰਦਾਸਪੁਰ ਜ਼ਿਲ੍ਹੇ (Gurdaspur District) ਨਾਲ ਸਬੰਧਤ ਇੱਕ ਨੌਜਵਾਨ ਦੀ ਮਾਲੀ ਮਦਦ ਕਰ ਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (Sarbatt Da Bhala Charitable Trust) ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਉਕਤ ਨੌਜਵਾਨ ਨੂੰ ਦੁਬਈ ਤੋਂ ਵਾਪਸ ਵਤਨ ਭੇਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਜੋ ਮਹਿਜ਼ ਚਾਰ ਕੁ ਮਹੀਨੇ ਪਹਿਲਾਂ ਹੀ ਏਜੰਟਾਂ ਦੇ ਝਾਂਸੇ 'ਚ ਫਸ ਕੇ ਕੰਮ-ਕਾਰ ਦੀ ਭਾਲ ਵਿੱਚ ਦੁਬਈ (Dubai) ਪਹੁੰਚਿਆ ਸੀ, ਪਰ ਉੱਥੇ ਪੁੱਜਣ ‘ਤੇ ਨਾ ਤਾਂ ਉਸ ਨੂੰ ਕੋਈ ਕੰਮ ਦਵਾਇਆ ਗਿਆ, ਸਗੋਂ ਉਸ ਦਾ ਪਾਸਪੋਰਟ (Passport) ਵੀ ਉਨ੍ਹਾਂ ਖੋਹ ਕੇ ਆਪਣੇ ਕਬਜ਼ੇ 'ਚ ਕਰ ਲਿਆ।
Last Updated : Feb 3, 2023, 8:19 PM IST