ਮੁੰਬਈ: ਸਤ੍ਰੀ 2 ਦੇ ਨਿਰਮਾਤਾਵਾਂ ਨੇ ਹਾਲ ਹੀ 'ਚ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਇਸ ਫਿਲਮ 'ਚ ਸਿਧਾਰਥ ਮਲਹੋਤਰਾ ਅਤੇ ਜਾਹਨਵੀ ਕਪੂਰ ਰੋਮਾਂਸ ਕਰਦੇ ਨਜ਼ਰ ਆਉਣਗੇ। ਫਿਲਮ ਦੇ ਮੋਸ਼ਨ ਪੋਸਟਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ ਦੱਖਣੀ ਭਾਰਤ ਦੇ ਕੇਰਲ 'ਤੇ ਆਧਾਰਿਤ ਹੋਵੇਗੀ। ਮੈਡੋਕ ਫਿਲਮਸ ਇਸ ਨਵੀਂ ਜੋੜੀ ਨਾਲ ਫਿਰ ਤੋਂ ਵੱਡੇ ਪਰਦੇ 'ਤੇ ਧਮਾਕਾ ਕਰਨ ਜਾ ਰਹੀ ਹੈ।
'ਪਰਮ ਸੁੰਦਰੀ' ਇਸ ਦਿਨ ਹੋਵੇਗੀ ਰਿਲੀਜ਼
ਮੋਸ਼ਨ ਪੋਸਟਰ ਨੂੰ ਸਾਂਝਾ ਕਰਦੇ ਹੋਏ ਮੈਡੋਕ ਫਿਲਮਸ ਨੇ ਲਿਖਿਆ, 'ਉੱਤਰ ਦਾ ਸਵੈਗ, ਸਾਊਥ ਦੀ ਗ੍ਰੇਸ, ਦੋ ਦੁਨੀਆ ਆਪਸ ਵਿੱਚ ਟਕਰਾਉਂਦੀ ਹੈ ਅਤੇ ਚਮਕ ਜਾਂਦੀ ਹੈ। ਦਿਨੇਸ਼ ਵਿਜਾਨ ਤੁਸ਼ਾਰ ਜਲੋਟਾ ਦੁਆਰਾ ਨਿਰਦੇਸ਼ਿਤ ਫਿਲਮ ਇੱਕ ਪ੍ਰੇਮ ਕਹਾਣੀ 'ਪਰਮ ਸੁੰਦਰੀ' ਪ੍ਰਸਤੁਤ ਕਰਦੇ ਹਾਂ, ਜੋ 25 ਜੁਲਾਈ 2025 ਨੂੰ ਸਿਨੇਮਾਘਰਾਂ ਵਿੱਚ ਆ ਰਹੀ ਹੈ। ਉਨ੍ਹਾਂ ਨੇ ਜਾਹਨਵੀ ਕਪੂਰ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, 'ਪੇਸ਼ ਹੈ ਜਾਹਨਵੀ ਕਪੂਰ ਸਾਊਥ ਦੀ ਸੁੰਦਰੀ ਦੇ ਰੂਪ ਵਿੱਚ ਤੁਹਾਡਾ ਦਿਲ ਪਿਘਲਾਉਣ ਲਈ ਤਿਆਰ ਹੈ।' ਦੂਜੇ ਪਾਸੇ ਸਿਧਾਰਥ ਦਾ ਅਲੱਗ ਤੋਂ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ, 'ਪੇਸ਼ ਹੈ ਸਿਧਾਰਥ ਮਲਹੋਤਰਾ ਉੱਤਰ ਦਾ ਮੁੰਡਾ ਪਰਮ, ਆਪਣੇ ਚਾਰਮ ਨਾਲ ਤੁਹਾਡੇ ਸਾਰਿਆਂ ਦਾ ਦਿਲ ਜਿੱਤਣ ਲਈ ਤਿਆਰ ਹੈ'। ਮੈਡੋਕ ਫਿਲਮਜ਼ ਦੇ ਇਸ ਐਲਾਨ ਨਾਲ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਪਰਮ ਸੁੰਦਰੀ ਦੀ ਕਹਾਣੀ ਕੀ ਹੋਵੇਗੀ?
ਰਿਪੋਰਟ ਅਨੁਸਾਰ, ਕੇਰਲ ਦੇ ਬੈਕਵਾਟਰ 'ਤੇ ਅਧਾਰਤ ਪਰਮ ਸੁੰਦਰੀ ਇੱਕ ਪ੍ਰੇਮ ਕਹਾਣੀ ਹੋਣ ਦਾ ਦਾਅਵਾ ਕਰਦੀ ਹੈ। ਜਿੱਥੇ ਵੱਖ-ਵੱਖ ਪਿਛੋਕੜ ਵਾਲੇ ਦੋ ਲੋਕ ਪਿਆਰ ਵਿੱਚ ਪੈ ਜਾਂਦੇ ਹਨ। ਨਿਰਮਾਤਾਵਾਂ ਅਨੁਸਾਰ, ਇਹ ਫਿਲਮ ਹਾਸੇ, ਪਿਆਰ ਅਤੇ ਭਾਵਨਾਵਾਂ ਦੀ ਰੋਲਰ ਕੋਸਟਰ ਰਾਈਡ ਹੋਵੇਗੀ। ਫਿਲਮ ਬਾਰੇ ਉਨ੍ਹਾਂ ਨੇ ਕਿਹਾ, 'ਪਿਆਰ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ, ਜਿੱਥੇ ਦੋ ਦੁਨੀਆ ਟਕਰਾ ਜਾਂਦੀਆਂ ਹਨ ਤੇ ਚੰਗਿਆੜੀਆਂ ਉੱਡਦੀਆਂ ਹਨ'।
ਮੈਡੌਕ ਫਿਲਮਜ਼ ਦੀਆਂ ਸ਼ਾਨਦਾਰ ਫਿਲਮਾਂ
ਮੈਡੌਕ ਫਿਲਮਜ਼ ਨੇ 2024 ਵਿੱਚ ਕਈ ਵੱਖ-ਵੱਖ ਸ਼ੈਲੀਆਂ ਦੀਆਂ ਫਿਲਮਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਵਿੱਚ ਬਲਾਕਬਸਟਰ ਸਾਇੰਸ-ਫਿਕਸ਼ਨ ਰੋਮਾਂਟਿਕ ਕਾਮੇਡੀ 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' ਸ਼ਾਮਲ ਹੈ, ਜਿਸ ਵਿੱਚ ਕ੍ਰਿਤੀ ਸੈਨਨ ਨੇ ਸਿਫਰਾ ਦੀ ਭੂਮਿਕਾ ਨਿਭਾਈ ਸੀ ਜੋ ਰੋਬੋਟਿਕਸ ਇੰਜੀਨੀਅਰ ਆਰੀਅਨ (ਸ਼ਾਹਿਦ ਕਪੂਰ) ਨਾਲ ਪਿਆਰ ਵਿੱਚ ਪੈ ਜਾਂਦੀ ਹੈ। ਸਟੂਡੀਓ ਦੀਆਂ ਹੋਰ ਸਫਲ ਰਿਲੀਜ਼ਾਂ ਵਿੱਚ ਡਰਾਉਣੀ-ਕਾਮੇਡੀ ਮੁੰਜਿਆ, ਸਤ੍ਰੀ 2, ਥ੍ਰਿਲਰ ਸੈਕਟਰ 36 ਵੀ ਸ਼ਾਮਲ ਹਨ।
ਇਹ ਵੀ ਪੜ੍ਹੋ:-