ETV Bharat / state

ਅਕਾਲੀ ਦਲ ਨਾਲੋਂ ਵੱਖ ਹੋ ਕੇ ਨਿਗਮ ਚੋਣਾਂ ਵਿੱਚ ਬੀਜੇਪੀ ਨੇ ਕੀ ਖੱਟਿਆ ਤੇ ਕੀ ਗੁਆਇਆ! - BJP VS SAD

ਪੰਜਾਬ ਦੇ ਕਸਬਿਆਂ ਵਿੱਚ ਬੀਜੇਪੀ ਦੀ ਪਕੜ ਮਜ਼ਬੂਤ ਹੋਈ, ਨਿਗਮ ਚੋਣਾਂ 'ਚ ਅਕਾਲੀ ਦਲ ਨਾਲੋਂ ਚੰਗਾ ਪ੍ਰਦਰਸ਼ਨ

BJP VS SAD
ਅਕਾਲੀ ਦਲ ਨਾਲੋਂ ਵੱਖ ਹੋ ਕੇ ਨਿਗਮ ਚੋਣਾਂ ਵਿੱਚ ਬੀਜੇਪੀ ਨੇ ਕੀ ਖੱਟਿਆ ਤੇ ਕੀ ਗੁਆਇਆ! (ETV Bharat (ਗ੍ਰਾਫ਼ਿਕਸ਼ ਟੀਮ))
author img

By ETV Bharat Punjabi Team

Published : Dec 24, 2024, 5:54 PM IST

Updated : Dec 31, 2024, 3:07 PM IST

ਚੰਡੀਗੜ੍ਹ: ਪੰਜਾਬ ਅੰਦਰ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਸੂਬੇ ਦੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਵੱਖੋ-ਵੱਖ ਚੋਣਾਂ ਲੜੀਆਂ। ਪਿਛਲੇ ਤਿੰਨ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਸੀ ਕਿ ਨਹੁੰ-ਮਾਸ ਦੇ ਰਿਸ਼ਤੇ ਦਾ ਦਾਅਵਾ ਕਰਨ ਵਾਲੀਆਂ ਦੋਵਾਂ ਪਾਰਟੀਆਂ ਨੇ ਆਪਣੇ-ਆਪਣੇ ਦਮ 'ਤੇ 5 ਨਗਮ ਨਿਗਮਾਂ ਤੇ 41 ਨਗਰ ਕੌਂਸਲਾਂ ਦੀਆਂ ਚੋਣਾਂ ਲੜੀਆਂ। ਇਨ੍ਹਾਂ ਚੋਣਾਂ ਵਿੱਚ ਜਿਹੜੇ ਨਤੀਜੇ ਆਏ ਉਹ ਇੱਕ ਗੱਲ ਤਾਂ ਸਪੱਸ਼ਟ ਕਰਦੇ ਹਨ ਕਿ ਦੋਵਾਂ ਪਾਰਟੀਆਂ ਨੇ ਪਿਛਲੇ 30 ਸਾਲਾਂ ਵਿੱਚ ਜਿਹੜੀ ਚਮਕ ਤੇ ਦਮ-ਖਮ ਦਿਖਾਇਆ ਸੀ ਉਹ ਇਸ ਵਾਰ ਦੀਆਂ ਚੋਣਾਂ ਵਿੱਚ ਕਿਧਰੇ ਨਜ਼ਰ ਨਹੀਂ ਆਇਆ। ਹਲਾਂਕਿ, ਭਾਰਤੀ ਜਨਤਾ ਪਾਰਟੀ ਨੇ ਇਕੱਲਿਆਂ ਆਪਣੇ ਦਮ 'ਤੇ ਚੋਣਾਂ ਲੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇੱਕ ਗੱਲ ਇਹ ਵੀ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਅਰਧ ਪੇਂਡੂ ਖੇਤਰਾਂ ਵਿੱਚ ਅਧਾਰ ਵਧ ਰਿਹਾ ਹੈ।

BJP VS SAD
ਅਕਾਲੀ ਦਲ ਨਾਲੋਂ ਵੱਖ ਹੋ ਕੇ ਨਿਗਮ ਚੋਣਾਂ ਵਿੱਚ ਬੀਜੇਪੀ ਨੇ ਕੀ ਖੱਟਿਆ ਤੇ ਕੀ ਗੁਆਇਆ! (Facebook)

ਤੱਕੜੀ ਦੀ ਬਜਾਏ ਅਜ਼ਾਦ ਲੜੇ ਅਕਾਲੀ ਲੀਡਰ

ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਵੋਟ ਬੈਂਕ ਪਿੰਡਾਂ ਅਤੇ ਕਸਬਿਆਂ ਵਿੱਚ ਹੈ ਤੇ ਸਥਾਨਕ ਸਰਕਾਰਾਂ ਦੇ ਚੋਣ ਨਤੀਜਿਆਂ ਨੇ ਅਕਾਲੀ ਦਲ ਦੇ ਮਨੋਬਲ ਨੂੰ ਡੂੰਘੀ ਸੱਟ ਮਾਰੀ ਹੈ। ਕਈ ਵਾਰਡਾਂ ਵਿੱਚ ਤਾਂ ਅਕਾਲੀ ਦਲ ਦੇ ਸਥਾਨਕ ਲੀਡਰਾਂ ਨੇ ਅਜ਼ਾਦ ਉਮੀਦਵਾਰ ਵਜੋਂ ਹੀ ਚੋਣ ਲੜੀ। ਪਿਛਲੇ ਸਮੇਂ ਤੋਂ ਜਿਵੇਂ ਵਿਧਾਨ ਸਭਾ, ਲੋਕ ਸਭਾ, ਪੰਚਾਇਤੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ਼ ਡਿੱਗਿਆ ਹੈ ਉਸ ਤੋਂ ਬਾਅਦ ਅਕਾਲੀ ਲੀਡਰ "ਤੱਕੜੀ" ਚੋਣ ਨਿਸ਼ਾਨ ਦੀ ਬਜਾਏ ਅਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣਾਂ ਲੜਨ ਨੂੰ ਤਰਜੀਹ ਦੇ ਰਹੇ ਹਨ। ਹਾਲ ਹੀ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਤਾਂ ਅਕਾਲੀ ਦਲ ਨੇ ਹਿੱਸਾ ਹੀ ਨਹੀਂ ਲਿਆ ਸੀ। ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਸੂਬੇ ਅੰਦਰ ਪਾਟੋ-ਧਾੜ ਹੋਈ ਪਈ ਹੈ ਅਤੇ ਉਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਵੱਡੇ ਲੀਡਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਾਈ ਗਈ ਉਸ ਤੋਂ ਬਾਅਦ ਅਕਾਲੀ ਦਲ ਨਾਲ ਜੁੜੇ ਪਿੰਡਾਂ ਤੇ ਕਸਬਿਆਂ ਦੇ ਲੀਡਰਾਂ ਨੂੰ ਵੀ ਆਪਣੀ ਹੋਂਦ 'ਤੇ ਖਤਰਾ ਮੰਡਰਾਉਂਦਾ ਦਿਖਾਈ ਦੇ ਰਿਹਾ ਹੈ। 25 ਸਾਲ ਰਾਜ ਕਰਨ ਦਾ ਸੁਪਨਾ ਦੇਖਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਤੇ ਧਾਰਮਿਕ ਪੱਧਰ 'ਤੇ ਜੋ ਹਾਲਤ ਹੋਈ ਹੈ ਉਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ।

ਬੀਜੇਪੀ ਨੇ ਅਕਾਲੀ ਦਲ ਨੂੰ ਖੂੰਜੇ ਲਾਇਆ

ਪਟਿਆਲਾ, ਲੁਧਿਆਣਾ, ਜਲੰਧਰ, ਫਗਵਾੜਾ ਤੇ ਅੰਮ੍ਰਿਤਸਰ ਨਗਰ ਨਿਗਮਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਇੱਕ-ਇੱਕ ਨਗਰ ਨਿਗਮ ਵਿੱਚ ਬਹੁਮਤ ਹਾਸਿਲ ਕੀਤਾ ਹੈ ਜਦੋਂਕਿ ਤਿੰਨ ਨਗਰ ਨਿਗਮਾਂ ਵਿੱਚ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ। ਭਾਰਤੀ ਜਨਤਾ ਪਾਰਟੀ ਨੇ 319 ਨਗਰ ਨਿਗਮ ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਅਤੇ 55 ਵਿੱਚ ਜਿੱਤ ਹਾਸਿਲ ਕੀਤੀ ਹੈ, ਬੀਜੇਪੀ ਦੀ ਸਫ਼ਲਤਾ ਦਰ 17.2 ਫੀਸਦੀ ਰਹੀ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ 213 ਉਮੀਦਵਾਰਾਂ ਨੇ ਨਗਰ ਨਿਗਮ ਵਾਰਡਾਂ ਵਿੱਚ ਆਪਣੀ ਕਿਸਮਤ ਅਜ਼ਮਾਈ ਅਤੇ ਮਹਿਜ਼ 11 ਜਣਿਆਂ ਨੂੰ ਸਫ਼ਲਤਾ ਹੱਥ ਲੱਗੀ ਅਤੇ ਅਕਾਲੀ ਦਲ ਦੀ ਸਫ਼ਲਤਾ ਦਰ ਸਿਰਫ਼ 5.1 ਫੀਸਦੀ ਰਹੀ।

ਲੁਧਿਆਣਾ 'ਚ ਬੀਜੇਪੀ ਦਾ ਉਲਟਫੇਰ

ਹੁਣ ਗੱਲ ਕਰਦੇ ਹਾਂ 95 ਵਾਰਡਾਂ ਵਾਲੀ ਸਭ ਤੋਂ ਵੱਡੀ ਲੁਧਿਆਣਾ ਨਗਰ ਨਿਗਮ ਚੋਣ ਦੀ, ਇੱਥੇ ਭਾਰਤੀ ਜਨਤਾ ਪਾਰਟੀ ਨੇ 90 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਿਨ੍ਹਾਂ ਵਿੱਚੋਂ 19 ਨੂੰ ਜਿੱਤ ਮਿਲੀ। ਇੱਥੇ ਹੁਕਮਰਾਨ ਪਾਰਟੀ ਲਈ ਸਭ ਤੋਂ ਸ਼ਰਮਨਾਕ ਗੱਲ ਇਹ ਰਹੀ ਕਿ ਬੀਜੇਪੀ ਦੀ ਪੂਨਮ ਰੱਤੜਾ ਨੇ ਆਪ ਦੇ ਸਥਾਨਕ ਵਿਧਾਇਕ ਅਸ਼ੋਰ ਪਰਾਸ਼ਰ ਪੱਪੀ ਦੀ ਪਤਨੀ ਨੂੰ ਵਾਰਡ ਨੰਬਰ 77 ਵਿੱਚ ਹਰਾਇਆ। ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਨਿਗਮ ਵਿੱਚ 78 ਉਮੀਦਵਾਰ ਖੜ੍ਹੇ ਕੀਤੇ ਜਿਨ੍ਹਾਂ ਵਿੱਚੋਂ ਸਿਰਫ਼ 2 ਜਣਿਆਂ ਨੂੰ ਜਿੱਤ ਨਸੀਬ ਹੋਈ। ਪਿਛਲੀ ਵਾਰ 95 ਵਾਰਡਾਂ ਵਿੱਚੋਂ ਬੀਜੇਪੀ ਨੂੰ 10 ਅਤੇ ਅਕਾਲੀ ਦਲ ਨੂੰ 11 ਵਾਰਡਾਂ ਵਿੱਚ ਜਿੱਤ ਮਿਲੀ ਸੀ।

ਕੈਪਟਨ ਦੀ ਧੀ ਪਟਿਆਲਾ 'ਚ ਫੇਲ੍ਹ

ਸੀਨੀਅਰ ਬੀਜੇਪੀ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਵਿੱਚ ਭਾਰਤੀ ਜਨਤਾ ਪਾਰਟੀ ਨੇ 53 ਵਾਰਡਾਂ ਵਿੱਚੋਂ 25 'ਤੇ ਆਪਣੇ ਉਮੀਦਵਾਰ ਉਤਾਰੇ ਪਰ ਜਿੱਤ ਸਿਰਫ਼ 4 ਜਣਿਆਂ ਨੂੰ ਨਸੀਬ ਹੋਈ। ਹਲਾਂਕਿ ਇਨ੍ਹਾਂ ਚੋਣਾਂ ਵਿੱਚ ਕੈਪਟਨ ਦੀ ਧੀ ਅਤੇ ਪੰਜਾਬ ਬੀਜੇਪੀ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਪਿਛਲੀ ਵਾਰ ਪਟਿਆਲਾ ਨਗਰ ਨਿਗਮ ਦੇ 60 ਵਾਰਡਾਂ ਵਿੱਚੋਂ ਅਕਾਲੀ ਦਲ ਨੂੰ ਸਿਰਫ਼ ਇੱਕ ਵਾਰਡ ਵਿੱਚ ਜਿੱਤ ਮਿਲੀ ਸੀ।

ਦੁਆਬੇ ਵਿੱਚ ਦਬਦਬਾ ਨਹੀਂ ਬਣਾ ਸਕੀ ਬੀਜੇਪੀ

ਜਲੰਧਰ ਵਿੱਚ ਬੀਜੇਪੀ ਨੇ 83 ਵਾਰਡਾਂ ਵਿੱਚੋਂ 19 ਵਿੱਚ ਜਿੱਤ ਦਰਜ ਕੀਤੀ, ਜਦੋਂਕਿ ਸਾਲ 2017 ਵਿੱਚ ਇੱਥੇ ਬੀਜੇਪੀ ਨੂੰ ਮਹਿਜ਼ 8 ਸੀਟਾਂ 'ਤੇ ਸਫ਼ਲਤਾ ਹੱਥ ਲੱਗੀ ਸੀ। ਜਲੰਧਰ ਨਿਗਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 31 ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਪਰ ਕੋਈ ਵੀ ਸਫ਼ਲ ਨਹੀਂ ਹੋ ਸਕਿਆ। ਪਿਛਲੀ ਵਾਰ ਇੱਥੇ ਬੀਜੇਪੀ ਨੂੰ 8 ਅਤੇ ਅਕਾਲੀ ਦਲ ਨੂੰ 4 ਵਾਰਡਾਂ ਵਿੱਚ ਜਿੱਤ ਮਿਲੀ ਸੀ। ਫਗਵਾੜਾ ਨਿਗਮ ਚੋਣਾਂ ਵਿੱਚ 50 ਵਾਰਡਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ 37 ਵਾਰਡਾਂ ਵਿੱਚ ਆਪਣੇ ਉਮੀਦਵਾਰ ਉਤਾਰੇ ਜਦੋਂਕਿ ਜਿੱਤ ਸਿਰਫ਼ 4 ਨੂੰ ਮਿਲੀ, ਜਦੋਂਕਿ ਅਕਾਲੀ ਦਲ ਨੇ 9 ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਤੇ ਇਨ੍ਹਾਂ ਵਿੱਚੋਂ ਮਹਿਜ਼ 3 ਜਣੇ ਹੀ ਕੌਂਸਲਰ ਬਣੇ। ਜੇਕਰ ਸਾਲ 2015 ਦੀ ਗੱਲ ਕਰੀਏ ਤਾਂ ਅਕਾਲੀ-ਬੀਜੇਪੀ ਗਠਜੋੜ ਨੇ ਫਗਵਾੜਾ ਵਿੱਚ 30 ਸੀਟਾਂ ਜਿੱਤੀਆਂ ਸਨ, ਜਿਨ੍ਹਾਂ ਵਿੱਚੋਂ ਬੀਜੇਪੀ ਨੂੰ 21 ਤੇ ਅਕਾਲੀ ਦਲ ਨੂੰ 9 ਵਾਰਡਾਂ ਵਿੱਚ ਜਿੱਤ ਮਿਲੀ ਸੀ। ਪਿਛਲੀਆਂ ਸਥਾਨਕ ਸਰਕਾਰਾਂ ਚੋਣਾਂ ਵਿੱਚ ਬੀਜੇਪੀ ਨੂੰ 16 ਅਤੇ ਅਕਾਲੀ ਦਲ ਨੂੰ 9 ਵਾਰਡਾਂ ਵਿੱਚ ਜਿੱਤ ਮਿਲੀ ਸੀ।

ਲੋਕਾਂ ਦੇ ਦਿਲਾਂ ਵਿੱਚ ਬੀਜੇਪੀ ਹੌਲੀ-ਹੌਲੀ ਘਰ ਕਰ ਰਹੀ

ਅੰਮ੍ਰਿਤਸਰ ਵਿੱਚ ਬੀਜੇਪੀ ਨੇ 85 ਵਿੱਚੋਂ 84 ਵਾਰਡਾਂ 'ਤੇ ਆਪਣੀ ਕਿਸਮਤ ਅਜ਼ਮਾਈ ਪਰ ਜਿੱਤ ਸਿਰਫ਼ 9 ਵਾਰਡਾਂ ਵਿੱਚ ਹੀ ਮਿਲੀ, ਉਧਰ ਅਕਾਲੀ ਦਲ ਨੇ 69 ਵਾਰਡਾਂ ਵਿੱਚ ਆਪਣੇ ਉਮੀਦਵਾਰ ਉਤਾਰੇ ਤੇ ਜਿੱਤੇ ਮਹਿਜ਼ 4 ਜਣੇ। ਜਦੋਂਕਿ ਪਿਛਲੀਆਂ ਨਿਗਮ ਚੋਣਾਂ ਵੇਲੇ ਬੀਜੇਪੀ ਦੇ 7 ਅਤੇ ਅਕਾਲੀ ਦਲ ਦੇ ਹਿੱਸੇ 6 ਵਾਰਡਾਂ ਵਿੱਚ ਜਿੱਤ ਨਸੀਬ ਹੋਈ ਸੀ। ਪੰਜਾਬ ਬੀਜੇਪੀ ਦੇ ਸੂਬਾ ਮੀਤ ਪ੍ਰਧਾਨ ਅਤੇ ਦੋ ਵਾਰ ਦੇ ਵਿਧਾਇਕ ਅਰਵਿੰਦ ਖੰਨਾ ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਲੋਕਾਂ ਦੇ ਮਿਲੇ ਹੁੰਗਾਰੇ 'ਤੇ ਤਸੱਲੀ ਜਤਾਈ ਅਤੇ ਇਹ ਵੀ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਵੀ ਅਸੀਂ ਵਿਰੋਧੀ ਧਿਰ ਵਿੱਚ ਸੀ ਪਰ ਉਸ ਵੇਲੇ ਅਕਾਲੀ ਦਲ ਨਾਲ ਸਾਡਾ ਗਠਜੋੜ ਸੀ ਪਰ ਜੇਕਰ ਸਿਰਫ਼ ਬੀਜੇਪੀ ਦੇ ਇਕੱਲਿਆਂ ਚੋਣਾਂ ਲੜਨ ਦੀ ਗੱਲ ਕਰੀਏ ਤਾਂ ਇਸ ਵਿੱਚ ਬਹੁਤ ਸੁਧਾਰ ਆਇਆ ਹੈ। ਲੋਕ ਹੁਣ ਬੀਜੇਪੀ ਦੇ ਉਮੀਦਵਾਰਾਂ ਨੂੰ ਹੁੰਗਾਰਾ ਦੇ ਰਹੇ ਹਨ। ਹਲਾਂਕਿ ਲੋਕ ਸਭਾ ਚੋਣਾਂ ਵੇਲੇ ਸਾਰੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਵਿੱਚ ਬੀਜੇਪੀ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਲੋਕ ਸਭਾ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵੇਲੇ ਲੋਕ ਵੱਖਰਾ ਸੋਚਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਸਬਿਆਂ ਵਿੱਚ ਰਹਿੰਦੇ ਲੋਕਾਂ ਦੇ ਦਿਲਾਂ ਵਿੱਚ ਬੀਜੇਪੀ ਹੌਲੀ-ਹੌਲੀ ਘਰ ਕਰ ਰਹੀ ਹੈ।

ਬੀਜੇਪੀ ਦਾ ਵੋਟ ਸ਼ੇਅਰ ਅਕਾਲੀ ਦਲ ਤੋਂ ਕਿਤੇ ਵੱਧ

ਲੋਕ ਸਭਾ ਚੋਣਾਂ-2024 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 13 ਲੋਕ ਸਭਾ ਸੀਟਾਂ ਵਿੱਚ ਸਿਰਫ਼ ਇੱਕ ਬਠਿੰਡਾ ਦੀ ਸੀਟ ਹੀ ਮਿਲੀ ਅਤੇ ਉਨ੍ਹਾਂ ਦਾ ਵੋਟ ਸ਼ੇਅਰ ਵੀ 13.42 ਫੀਸਦੀ ਸੀ ਜਦੋਂਕਿ ਭਾਰਤੀ ਜਨਤਾ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ ਸਕੀ ਸੀ ਪਰ ਬੀਜੇਪੀ ਦਾ ਵੋਟ ਸ਼ੇਅਰ 18.56 ਫੀਸਦੀ ਸੀ ਜੋ ਕਿ ਅਕਾਲੀ ਦਲ ਤੋਂ ਕਿਤੇ ਵੱਧ ਸੀ। ਹਲਾਂਕਿ ਉਨ੍ਹਾਂ ਨੂੰ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਹਾਰ ਦਾ ਮੂੰਹ ਦੇਖਣਾ ਪਿਆ ਪਰ ਇਕੱਲਿਆਂ ਚੋਣਾਂ ਲੜ ਕੇ ਉਨ੍ਹਾਂ ਨੇ ਅਕਾਲੀ ਦਲ ਤੋਂ ਕਿਤੇ ਵੱਧ ਵੋਟਾਂ ਹਾਸਿਲ ਕੀਤੀਆਂ। ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਨਗਰ ਕੌਂਸਲ ਵਿੱਚ ਬੀਜੇਪੀ 29 ਵਾਰਡਾਂ ਵਿੱਚੋਂ ਮਹਿਜ਼ 3 ਵਾਰਡਾਂ ਵਿੱਚ ਹੀ ਜਿੱਤ ਦਰਜ ਕਰ ਸਕੀ ਪਰ 4 ਵਾਰਡਾਂ ਵਿੱਚ ਬਹੁਤ ਥੋੜ੍ਹੇ ਫ਼ਰਕ ਨਾਲ ਬੀਜੇਪੀ ਦੇ ਉਮੀਦਵਾਰ ਹਾਰੇ। ਪਟਿਆਲਾ ਦੀ ਭਾਦਸੋਂ ਨਗਰ ਪੰਚਾਇਤ ਲਈ ਬੀਜੇਪੀ 13 ਵਿੱਚੋਂ 2 ਸੀਟਾਂ 'ਤੇ ਹੀ ਜਿੱਤ ਦਰਜ ਕਰ ਸਕੀ। ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ 2 ਵਾਰਡਾਂ 'ਤੇ ਵੀ ਬੀਜੇਪੀ ਨੇ ਜਿੱਤ ਦਰਜ ਕੀਤੀ। ਜਦੋਂਕਿ ਭੀਖੀ, ਸ਼ਾਹਕੋਟ ਅਤੇ ਗੁਰਾਇਆ ਵਿੱਚ ਵੀ ਬੀਜੇਪੀ ਨੇ 1-1 ਸੀਟ ਜਿੱਤੀ।

ਹਲਾਂਕਿ ਬੀਜੇਪੀ ਨੇ ਸੈਮੀ-ਰੂਰਲ ਖੇਤਰਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਥੇ ਆਏ ਨਤੀਜੇ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ, ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਪਈਆਂ ਵੋਟਾਂ ਤੋਂ ਬਿਲਕੁਲ ਵੱਖਰੇ ਹਨ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨੂੰ 13 ਵਿੱਚੋਂ ਇੱਕ ਵੀ ਸੀਟ 'ਤੇ ਜਿੱਤ ਨਸੀਬ ਨਹੀਂ ਹੋਈ ਸੀ। ਓਧਰ ਇਸ ਸਾਲ ਹੋਈਆਂ ਜ਼ਿਮਨੀ ਚੋਣਾਂ ਵਿੱਚ ਅਕਾਲੀ ਦਲ ਨੇ ਆਪਣੇ ਉਮੀਦਵਾਰ ਤੱਕ ਨਹੀਂ ਖੜ੍ਹੇ ਕੀਤੇ। ਇਸਦਾ ਵੱਡਾ ਕਾਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਹੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਲਾਈ ਗਈ ਸੀ। ਸੁਖਬੀਰ ਇਨ੍ਹਾਂ ਚੋਣਾਂ ਵਿੱਚ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਨਹੀਂ ਕਰ ਸਕਦੇ ਸਨ ਜਿਸ ਕਾਰਨ ਪਾਰਟੀ ਨੇ ਸਾਂਝੇ ਤੌਰ 'ਤੇ ਇਨ੍ਹਾਂ ਜ਼ਿਮਨੀ ਚੋਣਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹਲਾਂਕਿ ਪਾਰਟੀ ਦੇ ਵੱਡੇ ਲੀਡਰ ਅਤੇ ਸੁਖਬੀਰ ਬਾਦਲ ਦੇ ਸਾਲੇ ਬਿਕਰਮ ਮਜੀਠੀਆ ਨੇ ਕਿਹਾ ਸੀ ਕਿ ਪਾਰਟੀ ਨੂੰ ਜ਼ਿਮਨੀ ਚੋਣਾਂ ਲੜਨ 'ਤੇ ਵਿਚਾਰ ਕਰਨਾ ਚਾਹੀਦਾ ਹੈ।

Last Updated : Dec 31, 2024, 3:07 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.