ਪੱਟੀ ਤੋਂ ਆਪ ਵਿਧਾਇਕ ਦਾ ਸਰਕਾਰੀ ਵਿਭਾਗਾਂ ਚ ਛਾਪਾ, ਕਿਹਾ... - AAP MLA Laljit Singh from Patti Assembly constituency
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14748083-499-14748083-1647420634082.jpg)
ਤਰਨ ਤਾਰਨ: ਪੰਜਾਬ ਵਿੱਚ ਆਪ ਦੀ ਸਰਕਾਰ ਬਣਦਿਆਂ ਹੀ ਵਿਧਾਇਕ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਹੇ ਹਨ। ਆਪ ਦੇ ਨਵੇਂ ਵਿਧਾਇਕਾਂ ਵੱਲੋਂ ਆਪਣੇ ਹਲਕੇ ਦੇ ਵੱਖ ਵੱਖ ਵਿਭਾਗਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜੇ ਪ੍ਰਬੰਧਕਾਂ ਦੀ ਅਣਗਹਿਲੀ ਪਾਈ ਜਾਵੇ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾ ਸਕੇ। ਇਸ ਦੇ ਚੱਲਦੇ ਹੀ ਤਰਨ ਤਾਰਨ ਵਿਖੇ ਪੱਟੀ ਹਲਕੇ ਤੋਂ ਆਪ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੇ ਪਿੰਡ ਸਭਰਾ ਦੇ ਸਰਕਾਰੀ ਸਕੂਲ, ਪਟਵਾਰਖਾਨੇ ਅਤੇ ਸਰਕਾਰੀ ਹਸਪਤਾਲ ਚ ਛਾਪਾ ਮਾਰਿਆ ਹੈ। ਇਸ ਦੌਰਾਨ ਵਿਧਾਇਕ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਵੀ ਖਾਮੀਆਂ ਪਾਈਆਂ ਗਈਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ। ਖਾਸਕਰ ਉਨ੍ਹਾਂ ਸਰਕਾਰੀ ਸਕੂਲ ਵਿੱਚ ਜਲਦ ਖਾਲੀ ਅਸਾਮੀਆਂ ਭਰਨ ਦੀ ਗੱਲ ਕਹੀ ਹੈ।
Last Updated : Feb 3, 2023, 8:19 PM IST