ਪੁਲਿਸ ਨੇ ਘਰ ’ਚ ਉਗਾਏ 1200 ਪੋਸਤ ਦੇ ਬੂਟੇ ਸਣੇ ਤਿੰਨ ਵਿਅਕਤੀ ਕੀਤੇ ਕਾਬੂ - ਘਰ ’ਚ ਉਗਾਏ 1200 ਪੋਸਤ ਦੇ ਬੂਟੇ
🎬 Watch Now: Feature Video
ਲੁਧਿਆਣਾ: ਰਾਏਕੋਟ ਪੁਲਿਸ ਥਾਣਾ ਅਧੀਨ ਪੈਂਦੇ ਆਂਡਲੂ ਵਿਖੇ ਇੱਕ ਵਿਅਕਤੀ ਦੇ ਵੱਲੋਂ ਘਰ ਚ ਪੋਸਤ ਦੀ ਖੇਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਐਸਐਚਓ ਅਭਿਨਵ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਵਿਅਕਤੀ ਦੇ ਘਰ ਦੇ ਪਿਛਲੇ ਵਿਹੜੇ ਚ ਬੀਜੇ ਪੋਸਤ ਦੇ 1200 ਬੂਟੇ ਬਰਾਮਦ ਕੀਤੇ ਹਨ। ਪਿੰਡ ਆਂਡਲੂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਜਿਸ ਨੇ ਆਪਣੇ ਪੁਰਾਣੇ ’ਚ ਪੋਸਤ ਦੇ ਬੂਟੇ ਲਾਏ ਹੋਏ ਸੀ। ਮਾਮਲੇ ਸਬੰਧੀ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਉਕਤ ਬੂਟਿਆ ਨੂੰ ਵੱਢ ਰਹੇ ਸੀ ਜਿਸ ’ਤੇ ਉਨ੍ਹਾਂ ਖਿਲਾਫ ਕਾਰਵਾਈ ਕਰਦਿਆ ਉਕਤ ਵਿਅਕਤੀਆੰ ਨੂੰ ਹਿਰਾਸਤ ਚ ਲੈ ਲਿਆ ਹੈ ਅਤੇ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:21 PM IST