ਰਾਜਾ ਵੜਿੰਗ ਨੇ ਕਾਂਗਰਸ ਨੂੰ ਦੱਸਿਆ ਕਮਰਸ਼ੀਅਲ ਪਾਰਟੀ, ਕੈਪਟਨ ਨੂੰ ਵਪਾਰੀ ਕਹਿ ਕੀਤਾ ਸੰਬੋਧਨ ! - ਕੈਪਟਨ ਅਮਰਿੰਦਰ ਸਿੰਘ ਕਮਰਸ਼ੀਅਲ
🎬 Watch Now: Feature Video
ਮਾਨਸਾ ਵਿਖੇ ਪਹੁੰਚੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੁਣ ਆਪਣੀ ਪਾਰਟੀ ਕਾਂਗਰਸ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੁਨੀਲ ਜਾਖੜ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਕਮਰਸ਼ੀਅਲ ਪਾਰਟੀ ਬਣ ਚੁੱਕੀ (Raja Waring called the Congress a commercial party) ਹੈ ਜਿਸ ਦੇ ਵਿੱਚ ਵਰਕਰਾਂ ਦੀ ਪੁੱਛਗਿੱਛ ਘੱਟ ਹੈ ਅਤੇ ਇਸ ਪਾਰਟੀ ਦੇ ਵਿੱਚ ਕਮਰਸ਼ੀਅਲ ਲੋਕ ਜ਼ਿਆਦਾ ਹਨ। ਰਾਜਾ ਵੜਿੰਗ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਮਰਸ਼ੀਅਲ (Captain Amarinder Singh Commercial) ਸਨ ਜੋ ਕਾਂਗਰਸ ਪਾਰਟੀ ਦੇ ਵਿੱਚ ਪੰਜ ਸਾਲ ਮੁੱਖ ਮੰਤਰੀ ਰਹੇ ਅਤੇ ਇਸੇ ਤਰ੍ਹਾਂ ਹੀ ਸੁਨੀਲ ਜਾਖੜ ਪ੍ਰਧਾਨ ਰਹੇ, ਪਰ ਹੁਣ ਜਦੋਂ ਪਾਰਟੀ ਕਮਜ਼ੋਰ ਹੋਈ ਤਾਂ ਭਾਜਪਾ ਦੇ ਵਿੱਚ ਚਲੇ ਗਏ ਅਤੇ ਵਪਾਰੀਆਂ ਦੀ ਤਰ੍ਹਾਂ ਆਪਣੇ ਫਾਇਦੇ ਲਈ ਸਭ ਕੁਝ ਕਰਦੇ ਰਹੇ।
Last Updated : Feb 3, 2023, 8:36 PM IST