ਤਰਨਤਾਰਨ 'ਚ ਫਰਜ਼ੀ ਅਫਸਰ ਨੂੰ ਹਸਪਤਾਲ ਵਿੱਚੋਂ ਸਟਾਫ ਨੇ ਫੜ ਕੇ ਕੀਤਾ ਪੁਲਿਸ ਹਵਾਲੇ - ਵਿਅਕਤੀ ਉੱਤੇ ਲਿਖਤੀ ਦਰਖਾਸਤ ਦੇ ਕਾਰਵਾਈ ਦੀ ਮੰਗ
🎬 Watch Now: Feature Video
ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਫਤਿਆਬਾਦ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਵਿਅਕਤੀ ਆਪਣੇ ਆਪ ਨੂੰ ਸੀਨੀਅਰ ਅਫਸਰ ਦੱਸ ਕਿ ਹਸਪਤਾਲ ਦੀ ਚੈਕਿੰਗ ਕਰਨ ਲੱਗ ਪਿਆ ਅਤੇ ਸਟਾਫ ਨਰਸ ਕੰਵਲਜੀਤ ਕੌਰ ਕੋਲੋਂ ਸਰਕਾਰੀ ਰਿਕਾਰਡ ਮੰਗੇ। ਇਸ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਫਾਰਮੇਸੀ ਅਫਸਰ ਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਫਰਜ਼ੀ ਫਾਰਮੇਸੀ ਅਫਸਰ (fake officer was caught by the hospital staff) ਤੋਂ ਉਨ੍ਹਾਂ ਦੇ ਮਹਿਕਮੇ ਸਬੰਧੀ ਪੁੱਛਿਆ ਤਾਂ ਉਹ ਕੋਈ ਸਾਫ਼ ਜਵਾਬ ਨਹੀਂ ਦੇ ਸਕਿਆ। ਫਾਰਮੇਸੀ ਅਫਸਰ ਮਨਦੀਪ ਸਿੰਘ ਨੂੰ ਇਸ ਵਿਅਕਤੀ ਉੱਤੇ ਸ਼ੱਕ ਹੋਇਆ ਤਾਂ ਮੌਕੇ ਉੱਤੇ ਫਤਿਆਬਾਦ ਦੀ ਪੁਲਿਸ ਨੂੰ ਬੁਲਾਇਆ ਇਸ ਵਿਅਕਤੀ (The police of Fatiabad was called on the spot) ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਇਸ ਵਿਅਕਤੀ ਉੱਤੇ ਲਿਖਤੀ ਦਰਖਾਸਤ (Request for processing of written application) ਦੇ ਕਾਰਵਾਈ ਦੀ ਮੰਗ ਕੀਤੀ ।
Last Updated : Feb 3, 2023, 8:38 PM IST