SYL ਕਦੇ ਨਹੀਂ ਬਣਨੀ, ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ: ਸਪੀਕਰ ਕੁਲਤਾਰ ਸੰਧਵਾਂ
🎬 Watch Now: Feature Video
ਬਠਿੰਡਾ: ਕਿਸਾਨ ਮੇਲੇ ਚ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ (Kultar Singh Sandhwa arrives at Bathinda Kisan Mela) ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਖੇਤੀ ਨੂੰ ਲੈਕੇ ਖੋਜ ਹੋਣੀ ਚਾਹੀਦੀ ਹੈ ਤਾਂ ਜੋ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਦਾ ਪੁੱਤ ਖੇਤੀ ਨਹੀਂ ਕਰਨਾ ਚਾਹੁੰਦਾ ਇਸ ਲਈ ਜ਼ਰੂਰਤ ਹੈ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਤਾਂ ਜੋ ਨੌਜਵਾਨ ਜੋ ਖੇਤੀ ਨਹੀਂ ਕਰਨਾ ਚਾਹੁੰਦੇ ਉਹ ਵੀ ਖੇਤੀ ਕਰਨ। ਇਸ ਦੇ ਨਾਲ ਹੀ, ਵਿਧਾਨਸਭਾ ਸਪੀਕਰ ਨੇ ਦਾਅਵਾ ਕੀਤਾ ਹੈ ਕਿ ਖੇਤੀ ਤੋਂ ਵਧੀਆ ਰੁਜ਼ਗਾਰ ਦਾ ਸਾਧਨ ਹੋਰ ਕੋਈ ਨਹੀਂ ਹੈ। ਇਸ ਮੌਕੇ ਉਨ੍ਹਾਂ ਮੀਡੀਆ ਦੇ ਸਵਾਲ ਦਾ ਜਵਾਬ ਦਿੰਦੇ ਸਮੇਂ ਕਿਹਾ ਕਿ ਐਸ ਵਾਈ ਐਲ ਕਦੇ ਨਹੀਂ ਬਣੇਗੀ ਕਿਉਂਕਿਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ। ਲੰਬੀ ਚ ਹੋਏ ਲਾਠੀਚਾਰਜ ਮਾਮਲੇ ਵਿੱਚ ਸੰਧਵਾ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਰਿਪੋਰਟ ਲੈਣਗੇ।
Last Updated : Feb 3, 2023, 8:21 PM IST