ਫਿਲਮ 'ਉਚਾਈ' ਦੀ ਸਫ਼ਲਤਾ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਅਦਾਕਾਰ ਅਨੁਪਮ ਖੇਰ
🎬 Watch Now: Feature Video
ਸਿੱਖਾਂ ਦੀ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿੱਥੇ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚ ਦੀ ਹੈ। ਉਥੇ ਹੀ ਅੱਜ ਯਾਨੀ 17 ਨਵੰਬਰ ਨੂੰ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨੁਪਮ ਖੇਰ ਨੇ ਕਿਹਾ ਕਿ ਇੱਕ ਛੋਟੇ ਜਿਹੇ ਸ਼ਹਿਰ ਤੋਂ ਉਠ ਕੇ ਮੁੰਬਈ ਜਾ ਕੇ ਇੱਕ ਅਦਾਕਾਰ ਬਣਿਆ ਹਾਂ, ਮੈਂ ਇਸ ਵਿੱਚ ਵਾਹਿਗੁਰੂ ਦਾ ਧੰਨਵਾਦ ਕਰਦਾ ਹਾਂ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਕਿਹਾ ਕਿ ਜਿੰਨਾ ਪਿਆਰ ਉਨ੍ਹਾਂ ਨੂੰ 38 ਸਾਲਾਂ ਵਿੱਚ ਕੀਤਾ ਹੈ, ਇਸੇ ਤਰੀਕੇ ਨਾਲ ਹੀ ਆਪਣਾ ਪਿਆਰ ਬਣਾਏ ਰੱਖਣ।
Last Updated : Feb 3, 2023, 8:32 PM IST