ਸਰਦੀਆਂ ਦੇ ਮੌਸਮ ਸ਼ੁਰੂ ਹੋ ਗਏ ਹਨ। ਇਸ ਮੌਸਮ 'ਚ ਕਈ ਸਮੱਸਿਆਵਾਂ ਜਿਵੇਂ ਕਿ ਵਾਲ ਝੜਨ, ਖੰਘ, ਜ਼ੁਕਾਮ, ਐਲਰਜ਼ੀ, ਦਮਾ, ਖੁਸ਼ਕੀ ਅਤੇ ਭਾਰ ਵਧਣ ਦਾ ਖਤਰਾ ਰਹਿੰਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਤੁਸੀਂ ਘਰ ਵਿੱਚ ਹੀ ਇੱਕ ਆਸਾਨ ਨੁਸਖ਼ਾ ਤਿਆਰ ਕਰ ਸਕਦੇ ਹੋ, ਜੋ ਤੁਹਾਨੂੰ ਸਰਦੀਆਂ 'ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਏਗਾ।
ਸਰਦੀਆਂ ਦੀਆਂ ਸਮੱਸਿਆਵਾਂ ਤੋਂ ਆਂਵਲਾ ਅਤੇ ਸ਼ਹਿਦ ਬਚਾਏਗਾ
ਸਰਦੀਆਂ ਦੇ ਮੌਸਮ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣ 'ਚ ਆਂਵਲਾ ਅਤੇ ਸ਼ਹਿਦ ਤੁਹਾਡੀ ਮਦਦ ਕਰ ਸਕਦਾ ਹੈ। ਆਂਵਲਾ ਸਰਦੀਆਂ 'ਚ ਖਾਣ ਵਾਲੇ ਸਭ ਤੋਂ ਵਧੀਆਂ ਫਲਾਂ 'ਚੋ ਇੱਕ ਹੈ। ਸਰਦੀਆਂ 'ਚ ਇਹ ਫਲ ਆਸਾਨੀ ਨਾਲ ਬਾਜ਼ਾਰ 'ਚੋ ਮਿਲ ਜਾਂਦਾ ਹੈ। ਆਂਵਲਾ ਸਵਾਦ ਵਿੱਚ ਖੱਟਾ ਹੁੰਦਾ ਹੈ ਪਰ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਜੇਕਰ ਸ਼ਹਿਦ ਬਾਰੇ ਗੱਲ ਕੀਤੀ ਜਾਵੇ ਤਾਂ ਸ਼ਹਿਦ ਗਰਮ ਹੁੰਦਾ ਹੈ ਅਤੇ ਤੁਹਾਨੂੰ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਂਣ 'ਚ ਮਦਦ ਕਰ ਸਕਦਾ ਹੈ।
ਆਂਵਲੇ ਦੇ ਫਾਇਦੇ
ਆਂਵਲਾ ਵਿਟਾਮਿਨ ਸੀ ਦਾ ਇੱਕ ਵਧੀਆ ਸਰੋਤ ਹੈ, ਜੋ ਖੰਘ ਅਤੇ ਜ਼ੁਕਾਮ ਨਾਲ ਲੜਨ ਵਿੱਚ ਮਦਦ ਕਰਦਾ ਹੈ। ਆਂਵਲੇ ਦੇ ਸਾੜ ਵਿਰੋਧੀ ਗੁਣ ਨਾ ਸਿਰਫ ਸੋਜ ਨੂੰ ਘਟਾਉਂਦੇ ਹਨ ਬਲਕਿ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦੇ ਹਨ। ਆਂਵਲਾ ਤੁਹਾਡੇ ਖੂਨ ਨੂੰ ਸਾਫ਼ ਕਰਦਾ ਹੈ, ਵਾਲਾਂ ਦੇ ਵਿਕਾਸ ਨੂੰ ਬਿਹਤਰ ਬਣਾਉਂਦਾ ਹੈ ਅਤੇ ਸਫ਼ੈਦ ਵਾਲਾਂ ਨੂੰ ਰੋਕਦਾ ਹੈ। ਇਸ ਤੋਂ ਇਲਾਵਾ, ਆਂਵਲਾ ਐਂਟੀਆਕਸੀਡੈਂਟਸ ਗੁਣਾ ਨਾਲ ਭਰਪੂਰ ਹੁੰਦਾ ਹੈ, ਜੋ ਫਿਣਸੀਆਂ ਨੂੰ ਰੋਕਣ ਅਤੇ ਚਿਹਰੇ 'ਤੇ ਚਮਕ ਲਿਆਉਣ ਵਿੱਚ ਮਦਦਗਾਰ ਹੁੰਦਾ ਹੈ।
ਸ਼ਹਿਦ ਦੇ ਫਾਇਦੇ
ਸ਼ਹਿਦ ਭਾਰ ਘਟਾਉਣ, ਖੰਘ ਅਤੇ ਜ਼ੁਕਾਮ ਨੂੰ ਠੀਕ ਕਰਨ 'ਚ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਸ਼ਹਿਦ ਦਿਲ ਲਈ ਵੀ ਫਾਇਦੇਮੰਦ ਹੁੰਦਾ ਹੈ ਅਤੇ ਚਮੜੀ ਦੀ ਖੁਸ਼ਕੀ ਨੂੰ ਰੋਕਦਾ ਹੈ। ਜਦੋਂ ਆਂਵਲੇ ਅਤੇ ਸ਼ਹਿਦ ਦੀ ਇਕੱਠਿਆ ਵਰਤੋ ਕੀਤੀ ਜਾਵੇ ਤਾਂ ਸਰਦੀਆਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦ ਮਿਲ ਸਕਦੀ ਹੈ।
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾ 5 ਆਂਵਲੇ ਲਓ ਅਤੇ ਇਸਨੂੰ ਟੁੱਕੜਿਆ 'ਚ ਕੱਟ ਕੇ ਇੱਕ ਭਾਂਡੇ 'ਚ ਪਾਓ ਅਤੇ ਫਿਰ ਇਸ ਵਿੱਚ 1 ਚਮਚ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸਨੂੰ 10-15 ਦਿਨਾਂ ਲਈ ਭਿਓ ਦਿਓ। ਇਸ ਤਰ੍ਹਾਂ ਇਹ ਨੁਸਖ਼ਾ ਖਾਣ ਲਈ ਤਿਆਰ ਹੋ ਜਾਵੇਗਾ।
ਉਮਰ ਦੇ ਹਿਸਾਬ ਨਾਲ ਇਸਤੇਮਾਲ ਕਰਨ ਦਾ ਤਰੀਕਾ
- 12 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ 1-3 ਆਂਵਲੇ ਦੇ ਟੁਕੜੇ ਖਾਣਾ ਫਾਇਦੇਮੰਦ ਹੈ।
- ਬਾਲਗਾਂ ਲਈ ਦਿਨ 'ਚ 3-5 ਟੁਕੜੇ ਖਾਣਾ ਸਹੀ ਹੈ।
- ਇਸ ਖੁਰਾਕ ਨੂੰ ਭੋਜਨ ਤੋਂ 1 ਘੰਟਾ ਪਹਿਲਾਂ ਜਾਂ ਬਾਅਦ ਵਿੱਚ ਖਾਲੀ ਪੇਟ ਖਾਧਾ ਜਾ ਸਕਦਾ ਹੈ। ਦੱਸ ਦੇਈਏ ਕਿ ਸ਼ੂਗਰ ਵਾਲੇ ਲੋਕ ਵੀ ਇਸਦਾ ਸੇਵਨ ਕਰ ਸਕਦੇ ਹਨ। ਸ਼ੂਗਰ ਦੇ ਮਰੀਜ਼ ਦਿਨ 'ਚ 3 ਟੁੱਕੜੇ ਖਾ ਸਕਦੇ ਹਨ।
ਕਿੰਨੇ ਦਿਨ ਕੀਤਾ ਜਾ ਸਕਦਾ ਹੈ ਸਟੋਰ?
ਤੁਸੀਂ ਇਸ ਨੂੰ ਕਮਰੇ ਦੇ ਤਾਪਮਾਨ ਵਿੱਚ 3 ਮਹੀਨਿਆਂ ਲਈ ਆਸਾਨੀ ਨਾਲ ਸਟੋਰ ਕਰ ਸਕਦੇ ਹੋ।
ਇਹ ਵੀ ਪੜ੍ਹੋ:-
- ਵਿਆਹ ਕਰਵਾਉਂਣ ਤੋਂ ਪਹਿਲਾ ਹਰ ਜੋੜੇ ਨੂੰ ਇਨ੍ਹਾਂ 4 ਚੀਜ਼ਾਂ 'ਤੇ ਜ਼ਰੂਰ ਕਰਨੀ ਚਾਹੀਦੀ ਹੈ ਚਰਚਾ, ਨਹੀਂ ਤਾਂ ਬਾਅਦ 'ਚ ਪੈ ਸਕਦਾ ਹੈ ਪਛਤਾਉਣਾ
- ਇਨ੍ਹਾਂ 7 ਚੀਜ਼ਾਂ ਨੂੰ ਖਾਣ ਨਾਲ ਥਾਇਰਾਇਡ ਦੀ ਸਮੱਸਿਆ ਤੋਂ ਮਿਲ ਜਾਵੇਗਾ ਛੁਟਕਾਰਾ, ਨਹੀਂ ਪਵੇਗੀ ਦਵਾਈਆਂ 'ਤੇ ਪੈਸੇ ਖਰਚ ਕਰਨ ਦੀ ਲੋੜ!
- ਸ਼ੂਗਰ ਦੇ ਮਰੀਜ਼ਾਂ ਨੂੰ ਸੈਰ ਕਰਨ ਨਾਲ ਕੀ ਫਾਇਦਾ ਹੋ ਸਕਦਾ ਹੈ? ਹਫ਼ਤੇ 'ਚ ਇੰਨੀ ਵਾਰ ਸੈਰ ਕਰੋਗੇ ਤਾਂ ਮਿਲਣਗੇ ਕਈ ਲਾਭ