ਅੱਜ ਕੱਲ ਗਲਤ ਖਾਣ-ਪੀਣ ਕਰਕੇ ਲੋਕ ਭਾਰ ਵਧਣ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਭਾਰ ਵਧਣ ਕਰਕੇ ਹੋਰ ਵੀ ਕਈ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਭਾਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਭਾਰ ਨੂੰ ਕੰਟਰੋਲ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ ਜਿਵੇਂ ਕਿ ਜ਼ਿਮ ਜਾਣਾ, ਕਸਰਤ ਅਤੇ ਸੈਰ ਕਰਨਾ ਪਰ ਸਿਰਫ਼ ਇਨ੍ਹਾਂ ਤਰੀਕਿਆਂ ਨਾਲ ਹੀ ਭਾਰ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਸਗੋਂ ਖੁਰਾਕ 'ਚ ਬਦਲਾਅ ਕਰਨਾ ਅਤੇ ਸਹੀਂ ਖੁਰਾਕ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਉਣਾ ਵੀ ਜ਼ਰੂਰੀ ਹੈ। ਲੋਕ ਜ਼ਿਆਦਾਤਰ ਜ਼ੰਕ ਫੂਡ ਖਾਣਾ ਪਸੰਦ ਕਰਦੇ ਹਨ, ਜੋ ਵਧੇ ਹੋਏ ਭਾਰ ਦਾ ਕਾਰਨ ਬਣਦੇ ਹਨ ਪਰ ਅਜਿਹੇ ਭੋਜਨਾਂ ਨੂੰ ਤੁਹਾਨੂੰ ਆਪਣੀ ਖੁਰਾਕ 'ਚੋ ਬਾਹਰ ਕੱਢਣਾ ਹੋਵੇਗਾ ਅਤੇ ਸਿਹਤਮੰਦ ਖੁਰਾਕ ਨੂੰ ਜੀਵਨਸ਼ੈਲੀ 'ਚ ਸ਼ਾਮਲ ਕਰਨਾ ਹੋਵੇਗਾ।
ਪੋਸ਼ਣ ਵਿਗਿਆਨੀ ਅਰਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਭਾਰ ਘਟਾਉਣ ਲਈ ਕੁਝ ਸਿਹਤਮੰਦ ਖੁਰਾਕ ਨੂੰ ਜੀਵਨਸ਼ੈਲੀ 'ਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਹੈ।
ਭਾਰ ਘਟਾਉਣ ਲਈ ਖੁਰਾਕ
- ਪੱਤੇਦਾਰ ਸਬਜ਼ੀਆਂ: ਪੱਤੇਦਾਰ ਸਬਜ਼ੀਆਂ ਕੈਲੋਰੀ ਵਿੱਚ ਘੱਟ, ਫਾਈਬਰ ਨਾਲ ਭਰਪੂਰ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰ ਸਕਦੇ ਹੋ।
- ਬਰੋਕਲੀ: ਬਰੋਕਲੀ ਫਾਈਬਰ, ਵਿਟਾਮਿਨ ਅਤੇ ਐਂਟੀਆਕਸੀਡੈਂਟਸ ਵਿੱਚ ਉੱਚ ਹੁੰਦੀ ਹੈ। ਬਰੋਕਲੀ ਸਿਹਤਮੰਦ ਪਾਚਨ ਅਤੇ ਸੰਤੁਸ਼ਟੀ ਦਾ ਸਮਰਥਨ ਕਰਦੀ ਹੈ। ਇਸ ਲਈ ਬਰੋਕਲੀ ਭਾਰ ਨੂੰ ਘੱਟ ਕਰਨ 'ਚ ਮਦਦ ਕਰ ਸਕਦੀ ਹੈ।
- ਮਿਰਚ: ਮਿਰਚ 'ਚ ਕੈਲੋਰੀ ਘੱਟ, ਵਿਟਾਮਿਨ ਸੀ ਅਤੇ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨਾਲ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ।
- ਖੀਰੇ: ਖੀਰੇ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਖੀਰੇ ਵਿੱਚ ਬਹੁਤ ਘੱਟ ਕੈਲੋਰੀ, ਪਾਣੀ ਨਾਲ ਭਰਪੂਰ ਅਤੇ ਇਲੈਕਟ੍ਰੋਲਾਈਟਸ ਦਾ ਚੰਗਾ ਸਰੋਤ ਹੁੰਦਾ ਹੈ। ਇਸਨੂੰ ਤੁਸੀਂ ਸਲਾਦ ਦੇ ਰੂਪ 'ਚ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
- ਮਸ਼ਰੂਮ: ਮਸ਼ਰੂਮ ਕੈਲੋਰੀ ਵਿੱਚ ਘੱਟ ਅਤੇ ਫਾਈਬਰ ਵਿੱਚ ਉੱਚ ਹੁੰਦੇ ਹਨ। ਇਸਨੂੰ ਖੁਰਾਕ 'ਚ ਸ਼ਾਮਲ ਕਰਕੇ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ।
- ਮੂਲੀ: ਮੂਲੀ ਕੈਲੋਰੀ ਵਿੱਚ ਘੱਟ, ਫਾਈਬਰ ਵਿੱਚ ਬਹੁਤ ਜ਼ਿਆਦਾ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ। ਇਸਨੂੰ ਤੁਸੀਂ ਸਲਾਦ ਜਾਂ ਪਰਾਂਠੇ ਦੇ ਰੂਪ 'ਚ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
ਇਹ ਵੀ ਪੜ੍ਹੋ:-