ETV Bharat / sukhibhava

How To Deal with Distraction: ਆਫ਼ਿਸ ਦਾ ਕੰਮ ਕਰਦੇ ਸਮੇਂ ਤੁਹਾਡਾ ਵੀ ਭਟਕ ਜਾਂਦਾ ਹੈ ਧਿਆਨ, ਤਾਂ ਅਪਣਾਓ ਇਹ 6 ਟਿਪਸ - ਕੰਮ ਕਰਦੇ ਸਮੇਂ ਧਿਆਨ ਭਟਕਣ ਦੀ ਸਮੱਸਿਆਂ

ਜੇਕਰ ਤੁਹਾਡਾ ਵੀ ਕੰਮ ਕਰਦੇ ਸਮੇਂ ਧਿਆਨ ਭਟਕ ਜਾਂਦਾ ਹੈ ਜਾਂ ਤੁਸੀਂ ਹੋਰ ਗੱਲਾਂ ਬਾਰੇ ਸੋਚਣ ਲੱਗ ਜਾਂਦੇ ਹੋ, ਤਾਂ ਤੁਸੀਂ ਕੁਝ ਅਜਿਹੇ ਟਿਪਸ ਅਪਣਾ ਸਕਦੇ ਹੋ, ਜਿਸਦੀ ਮਦਦ ਨਾਲ ਤੁਸੀਂ ਆਪਣਾ ਸਾਰਾ ਧਿਆਨ ਕੰਮ 'ਤੇ ਲਗਾ ਸਕੋਗੇ।

How To Deal with Distraction
How To Deal with Distraction
author img

By

Published : Jul 31, 2023, 3:17 PM IST

ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਵੀ ਕਾਫ਼ੀ ਪ੍ਰਭਾਵਿਤ ਹੁੰਦੀ ਹੈ। ਸਾਰਾ ਦਿਨ ਆਫ਼ਿਸ, ਗਲਤ ਖਾਣਾ-ਪੀਣਾ ਅਤੇ ਗਲਤ ਰੁਟੀਨ ਦੇ ਚਲਦਿਆਂ ਸਾਡਾ ਧਿਆਨ ਭਟਕਦਾ ਰਹਿੰਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਹਨ। ਕੰਮ ਕੁਝ ਹੋਰ ਹੁੰਦਾ ਹੈ ਅਤੇ ਸਾਡਾ ਧਿਆਨ ਹੋਰ ਪਾਸੇ ਚਲਾ ਜਾਂਦਾ ਹੈ। ਪੜਾਈ ਕਰਨ ਵਾਲਿਆਂ ਤੋਂ ਲੈ ਕੇ ਕੰਮ ਕਰਨ ਵਾਲਿਆਂ ਤੱਕ ਹਰ ਕੋਈ ਇਸ ਸਮੱਸਿਆਂ ਦਾ ਸ਼ਿਕਾਰ ਹੁੰਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਅਤੇ ਕੰਮ ਕਰਦੇ ਸਮੇਂ ਤੁਹਾਡਾ ਵੀ ਧਿਆਨ ਹੋਰ ਪਾਸੇ ਚਲਾ ਜਾਂਦਾ ਹੈ, ਤਾਂ ਤੁਸੀਂ ਕੁਝ ਟਿਪਸ ਨੂੰ ਅਪਣਾ ਕੇ ਇਸ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ।

ਕੰਮ ਕਰਦੇ ਸਮੇਂ ਧਿਆਨ ਭਟਕਣ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:

1 ਦਿਨ ਪਹਿਲਾ ਕੰਮ ਦੀਆਂ ਯੋਜਨਾਵਾਂ ਤਿਆਰ ਕਰੋ: ਕੰਮ ਕਰਦੇ ਸਮੇਂ ਧਿਆਨ ਭਟਕਣ ਦੀ ਸਮੱਸਿਆਂ ਨੂੰ ਹੱਲ ਕਰਨ ਲਈ ਕੰਮ ਨੂੰ ਕਰਨ ਤੋਂ 1 ਦਿਨ ਪਹਿਲਾ ਹੀ ਸਾਰੀਆਂ ਯੋਜਨਾਵਾਂ ਤਿਆਰ ਕਰ ਲਓ। ਤਾਂਕਿ ਇਹ ਸੋਚਦੇ ਹੋਏ ਤੁਹਾਡਾ ਪੂਰਾ ਦਿਨ ਨਾ ਲੰਘ ਜਾਵੇ ਕਿ ਕੰਮ ਨੂੰ ਕਿਵੇਂ ਕਰਨਾ ਹੈ।

ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਤੋਂ ਦੂਰੀ: ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣੀ ਵੀ ਜ਼ਰੂਰੀ ਹੈ। ਕਈ ਵਾਰ ਸੋਸ਼ਲ ਮੀਡੀਆ ਸਕ੍ਰੋਲ ਕਰਨ ਨਾਲ ਤੁਹਾਡਾ ਧਿਆਨ ਭਟਕ ਜਾਂਦਾ ਹੈ ਅਤੇ ਤੁਸੀਂ ਕੰਮ 'ਤੇ ਧਿਆਨ ਨਹੀਂ ਦੇ ਪਾਉਦੇ। ਇਮੇਲ ਚੈੱਕ ਕਰਨਾ, ਫੋਨ ਕਾਲ ਕਰਨ ਜਾਂ ਸੋਸ਼ਲ ਮੀਡੀਆ ਫੀਡ ਪੜ੍ਹਨ ਤੋਂ ਪਹਿਲਾ ਆਪਣੇ ਕੰਮਾਂ ਨੂੰ ਖਤਮ ਕਰਨ ਦਾ ਟੀਚਾ ਰੱਖੋ। ਅਜਿਹਾ ਕਰਨ ਨਾਲ ਤੁਹਾਡਾ ਕੰਮ ਆਸਾਨੀ ਨਾਲ ਪੂਰਾ ਹੋ ਜਾਵੇਗਾ।

ਧਿਆਨ ਲਗਾਉਣਾ: ਤੁਸੀਂ Meditation ਦਾ ਵੀ ਸਹਾਰਾ ਲੈ ਸਕਦੇ ਹੋ। ਇਸ ਨਾਲ ਤੁਹਾਡੇ ਦਿਮਾਗ ਨੂੰ ਸ਼ਾਂਤੀ ਮਿਲੇਗੀ। ਦਿਮਾਗ ਵਿੱਚ ਆਉਣ ਵਾਲੇ ਵਿਚਾਰਾਂ ਨੂੰ ਛੱਡ ਤੁਸੀਂ ਇੱਕ ਚੀਜ਼ 'ਤੇ ਆਪਣਾ ਧਿਆਨ ਲਗਾ ਸਕੋਗੇ। ਇਸ ਨਾਲ ਚਿੰਤਾ, ਤਣਾਅ ਵਰਗੀਆਂ ਮਾਨਸਿਕ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।

ਪੂਰੀ ਨੀਂਦ ਲਓ: 7 ਤੋ 8 ਘੰਟੇ ਦੀ ਪੂਰੀ ਨੀਂਦ ਲਓ। ਜੇਕਰ ਤੁਸੀਂ ਘਟ ਨੀਂਦ ਲੈਂਦੇ ਹੋ, ਤਾਂ ਇਸ ਨਾਲ ਕੰਮ 'ਤੇ ਧਿਆਨ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਨੀਂਦ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ। ਨੀਂਦ ਦੀ ਕਮੀ ਕਾਰਨ ਕੰਮ ਕਰਨ ਦੀ ਸਪੀਡ ਵੀ ਹੌਲੀ ਹੁੰਦੀ ਹੈ, ਕੰਮ ਵਿੱਚ ਮਨ ਨਹੀ ਲੱਗਦਾ ਅਤੇ ਆਲਸ ਮਹਿਸੂਸ ਹੁੰਦਾ ਹੈ।

ਇੱਕ ਸਮੇਂ 'ਚ ਦੋ ਕੰਮ ਕਰਨ ਤੋਂ ਬਚੋ: ਇੱਕ ਵਾਰ ਵਿੱਚ ਇੱਕੋ ਕੰਮ ਕਰਨ 'ਤੇ ਧਿਆਨ ਦਿਓ। ਅਜਿਹਾ ਕਰਨ ਨਾਲ ਤੁਸੀਂ ਆਪਣੇ ਕੰਮ ਨੂੰ ਆਸਾਨੀ ਨਾਲ ਪੂਰਾ ਕਰ ਸਕਦੇ ਹੋ। ਜੇਕਰ ਤੁਸੀਂ ਇੱਕ ਕੰਮ ਅੱਧਾ ਕਰਕੇ ਹੋਰ ਕੰਮ ਕਰਨ ਲੱਗਦੇ ਹੋ, ਤਾਂ ਇਸ ਨਾਲ ਤੁਸੀਂ ਕੋਈ ਵੀ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਪਾਓਗੇ।

ਕੰਮ ਦੇ ਵਿਚਕਾਰ ਬ੍ਰੇਕ ਲਓ: ਕੰਮ ਦੇ ਵਿਚਕਾਰ ਬ੍ਰੇਕ ਲੈਣਾ ਵੀ ਜ਼ਰੂਰੀ ਹੈ। ਜੇਕਰ ਤੁਸੀਂ ਲਗਾਤਾਰ ਕੰਮ ਕਰਦੇ ਰਹੋਗੇ, ਤਾਂ ਤੁਹਾਨੂੰ ਥਕਾਵਟ ਮਹਿਸੂਸ ਹੋਵੇਗੀ। ਜਿਸ ਕਰਕੇ ਤੁਸੀਂ ਲੰਬੇ ਸਮੇਂ ਤੱਕ ਆਪਣੇ ਕੰਮ 'ਤੇ ਧਿਆਨ ਨਹੀਂ ਲਗਾ ਪਾਓਗੇ। ਇਸ ਲਈ ਕੰਮ ਵਿਚਕਾਰ ਬ੍ਰੇਕ ਲੈਂਦੇ ਰਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.