ਹੈਦਰਾਬਾਦ: ਸਟ੍ਰੋਕ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਟ੍ਰੋਕ ਵਰਗੀ ਗੰਭੀਰ ਬਿਮਾਰੀ ਅਤੇ ਵਧ ਰਹੇ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਹਰ ਸਾਲ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਜਾਂਦਾ ਹੈ, ਤਾਂਕਿ ਸਟ੍ਰੋਕ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਪੂਰੀ ਦੁਨੀਆਂ 'ਚ ਵਿਸ਼ਵ ਸਟ੍ਰੋਕ ਦਿਵਸ ਹਰ ਸਾਲ 29 ਅਕਤੂਬਰ ਨੂੰ ਮਨਾਇਆ ਜਾਂਦਾ ਹੈ।
ਵਿਸ਼ਵ ਸਟ੍ਰੋਕ ਦਿਵਸ ਦਾ ਇਤਿਹਾਸ: ਵਿਸ਼ਵ ਸਟ੍ਰੋਕ ਦਿਵਸ ਦੀ ਸਥਾਪਨਾ 29 ਅਕਤੂਬਰ 2004 ਨੂੰ ਵੈਨਕੂਵਰ, ਕੈਨੇਡਾ ਵਿੱਚ ਵਿਸ਼ਵ ਸਟ੍ਰੋਕ ਕਾਂਗਰਸ ਦੁਆਰਾ ਕੀਤੀ ਗਈ ਸੀ। ਇਸ ਤੋਂ ਬਾਅਦ 2006 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਦਿਨ ਦਾ ਐਲਾਨ ਕੀਤਾ ਗਿਆ ਸੀ। 2006 'ਚ ਵਿਸ਼ਵ ਸਟ੍ਰੋਕ ਫੈਡਰੇਸ਼ਨ ਅਤੇ ਇੰਟਰਨੈਸ਼ਨਲ ਸਟ੍ਰੋਕ ਸੁਸਾਇਟੀ ਨੇ ਮਿਲ ਕੇ ਵਿਸ਼ਵ ਸਟ੍ਰੋਕ ਸੰਗਠਨ ਬਣਾਇਆ ਸੀ। ਉਦੋਂ ਤੋਂ ਵਿਸ਼ਵ ਸਟ੍ਰੋਕ ਸੰਗਠਨ ਕਈ ਪਲੇਟਫਾਰਮਾਂ 'ਤੇ ਵਿਸ਼ਵ ਸਟ੍ਰੋਕ ਦਿਵਸ ਦੇ ਪ੍ਰਬੰਧਨ ਦਾ ਧਿਆਨ ਰੱਖ ਰਿਹਾ ਹੈ। ਵਿਸ਼ਵ ਸਟ੍ਰੋਕ ਦਿਵਸ ਦੁਨੀਆ ਭਰ ਵਿੱਚ ਸਟ੍ਰੋਕ ਦੇ ਵਧਦੇ ਅੰਕੜਿਆਂ ਕਾਰਨ 1990 ਦੇ ਦਹਾਕੇ ਕਾਰਨ ਹੋਂਦ ਵਿੱਚ ਆਇਆ ਸੀ। 2010 'ਚ ਵਿਸ਼ਵ ਸਟ੍ਰੋਕ ਸੰਗਠਨ ਨੇ ਜਾਗਰੂਕਤਾ ਦੀ ਕਮੀ, ਸਾਰਿਆਂ ਤੱਕ ਇਲਾਜ ਦੀ ਪਹੁੰਚ ਅਤੇ ਇਸ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਸਟ੍ਰੋਕ ਨੂੰ ਇੱਕ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਗਿਆ ਸੀ।
ਸਟ੍ਰੋਕ ਦੇ ਲੱਛਣ:
- ਇੱਕ ਪਾਸੇ ਦੇ ਹੱਥ ਅਤੇ ਪੈਰ ਦਾ ਕੰਮਜ਼ੋਰ ਹੋਣਾ
- ਬੋਲਣ 'ਚ ਪਰੇਸ਼ਾਨੀ
- ਦੇਖਣ 'ਚ ਪਰੇਸ਼ਾਨੀ
- ਚਿਹਰੇ 'ਤੇ ਕੰਮਜ਼ੋਰੀ ਆਉਣਾ
- Karwa Chauth 2023: ਇਸ ਕਰਵਾ ਚੌਥ ਮੌਕੇ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਦਿਓ ਇਹ ਖਾਸ ਤੌਹਫ਼ੇ
- Home Remedies for Acidity: ਰਸੋਈ 'ਚ ਇਸਤੇਮਾਲ ਕੀਤੇ ਜਾਂਦੇ ਇਨ੍ਹਾਂ ਮਸਾਲਿਆਂ ਦੀ ਵਰਤੋ ਨਾਲ ਤੁਸੀਂ ਐਸਿਡਿਟੀ ਦੀ ਸਮੱਸਿਆਂ ਤੋਂ ਪਾ ਸਕਦੈ ਹੋ ਛੁਟਕਾਰਾ
- Papaya Leaves Benefits: ਪਪੀਤੇ ਦੇ ਪੱਤਿਆਂ ਦਾ ਜੂਸ ਪੀਣ ਨਾਲ ਮਿਲ ਸਕਦੈ ਨੇ ਸਰੀਰ ਨੂੰ ਅਣਗਿਣਤ ਫਾਇਦੇ, ਅੱਜ ਤੋਂ ਹੀ ਆਪਣੀ ਖੁਰਾਕ 'ਚ ਕਰ ਲਓ ਇਸ ਨੂੰ ਸ਼ਾਮਲ
ਸਟ੍ਰੋਕ ਦੀ ਸਮੱਸਿਆਂ ਤੋਂ ਬਚਣ ਦੇ ਉਪਾਅ: ਸਟ੍ਰੋਕ ਦੀ ਸਮੱਸਿਆਂ ਤੋਂ ਬਚਣ ਲਈ ਆਪਣੀ ਖੁਰਾਕ 'ਚ ਤਾਜ਼ੀਆਂ ਸਬਜ਼ੀਆਂ, ਫਲ ਅਤੇ ਅਨਾਜ ਸ਼ਾਮਲ ਕਰੋ। ਰੋਜ਼ਾਨਾ ਕਸਰਤ ਕਰਨ ਨਾਲ ਕੋਲੇਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਸ਼ਰਾਬ ਪੀਣ ਅਤੇ ਤੰਬਾਕੂ ਖਾਣ ਤੋਂ ਪਰਹੇਜ਼ ਕਰੋ। ਇਸ ਲਈ ਆਪਣੀ ਖੁਰਾਕ 'ਚ ਤਾਜ਼ਾ ਜੂਸ ਸ਼ਾਮਲ ਕਰ ਸਕਦੇ ਹੋ, ਕਿਉਕਿ ਸ਼ਰਾਬ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਹੁੰਦੀ ਹੈ ਅਤੇ ਜੂਸ ਪੀਣ ਨਾਲ ਪਾਣੀ ਦੀ ਕਮੀ ਪੂਰੀ ਹੁੰਦੀ ਹੈ। ਵਿਸ਼ਵ ਸਟ੍ਰੋਕ ਦਿਵਸ ਲੋਕਾਂ ਨੂੰ ਇਸ ਬਿਮਾਰੀ ਬਾਰੇ ਅਤੇ ਬਚਣ ਦੇ ਉਪਾਅ ਲੱਭਣ ਬਾਰੇ ਜਾਗਰੂਕ ਕਰਨਾ ਹੈ। ਇਸ ਲਈ ਤੁਸੀਂ ਆਪਣੀ ਜੀਵਨਸ਼ੈਲੀ 'ਚ ਕੁਝ ਬਦਲਾਅ ਕਰਕੇ ਇਸ ਸਮੱਸਿਆਂ ਤੋਂ ਰਾਹਤ ਪਾ ਸਕਦੇ ਹੋ।