ਹੈਦਰਾਬਾਦ: ਹਰ ਸਾਲ 21 ਜੂਨ ਨੂੰ 'ਵਿਸ਼ਵ ਹਾਈਡਰੋਗ੍ਰਾਫੀ ਦਿਵਸ' ਮਨਾਇਆ ਜਾਂਦਾ ਹੈ। ਇਹ ਦਿਨ ਪਾਣੀ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। 2005 ਵਿੱਚ IHO ਨੇ ਵਿਸ਼ਵ ਹਾਈਡਰੋਗ੍ਰਾਫੀ ਦਿਵਸ ਦੀ ਸਥਾਪਨਾ ਕੀਤੀ। ਉਸੇ ਸਾਲ ਸੰਯੁਕਤ ਰਾਸ਼ਟਰ ਮਹਾਸਭਾ ਨੇ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਇਸ ਦਿਨ ਦੀ ਸਥਾਪਨਾ ਨੂੰ ਮਾਨਤਾ ਦਿੱਤੀ ਗਈ।
ਵਿਸ਼ਵ ਹਾਈਡਰੋਗ੍ਰਾਫੀ ਦਿਵਸ ਦਾ ਇਤਿਹਾਸ: ਇਸ ਦਿਨ ਨੂੰ ਇੰਟਰਨੈਸ਼ਨਲ ਹਾਈਡਰੋਗ੍ਰਾਫਿਕ ਆਰਗੇਨਾਈਜ਼ੇਸ਼ਨ ਦੁਆਰਾ ਸਾਲਾਨਾ ਜਸ਼ਨ ਵਜੋਂ ਅਪਣਾਇਆ ਗਿਆ ਸੀ। ਇਸਦੀ ਸਥਾਪਨਾ 21 ਜੂਨ, 1921 ਨੂੰ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 29 ਨਵੰਬਰ 2005 ਨੂੰ ਮਹਾਸਾਗਰ ਅਤੇ ਸਮੁੰਦਰ ਦੇ ਕਾਨੂੰਨ ਨੂੰ ਅਪਣਾਇਆ। ਵਿਸ਼ਵ ਹਾਈਡਰੋਗ੍ਰਾਫੀ ਦਿਵਸ ਪਹਿਲੀ ਵਾਰ 2006 ਵਿੱਚ ਮਨਾਇਆ ਗਿਆ ਸੀ।
ਹਾਈਡ੍ਰੋਗ੍ਰਾਫੀ ਕੀ ਹੈ?: ਹਾਈਡਰੋਗ੍ਰਾਫੀ ਧਰਤੀ ਉੱਤੇ ਮੌਜੂਦ ਨਦੀ, ਝੀਲ, ਤਾਲਾਬ ਅਤੇ ਸਮੁੰਦਰ ਦੇ ਪਾਣੀ ਦੇ ਭੰਡਾਰ ਦਾ ਵੇਰਵਾ ਦਿੰਦੀ ਹੈ। ਇਸਦਾ ਮੁੱਖ ਉਦੇਸ਼ ਨੇਵੀਗੇਸ਼ਨ ਵਿੱਚ ਸਹੂਲਤ ਲਈ ਡੇਟਾ ਪ੍ਰਦਾਨ ਕਰਨਾ ਹੈ। ਵਿਗਿਆਨੀ ਇਸ ਸਾਰੀ ਜਾਣਕਾਰੀ ਦੀ ਵਰਤੋਂ ਸਮੁੰਦਰੀ ਚਾਰਟਾਂ ਨੂੰ ਅਪਡੇਟ ਕਰਨ ਲਈ ਕਰਦੇ ਹਨ। ਇਹ ਚਾਰਟ 95,000 ਮੀਲ ਸਮੁੰਦਰੀ ਕਿਨਾਰੇ ਨੂੰ ਕਵਰ ਕਰਦੇ ਹਨ। ਇਸ ਤੋਂ ਇਲਾਵਾ, ਚਾਰਟ ਇਕੱਲੇ ਅਮਰੀਕਾ ਵਿਚ 3.6 ਮਿਲੀਅਨ ਵਰਗ ਨੌਟੀਕਲ ਮੀਲ ਪਾਣੀ ਨੂੰ ਕਵਰ ਕਰਦੇ ਹਨ। ਆਵਾਜਾਈ ਅਤੇ ਨੇਵੀਗੇਸ਼ਨ ਤੋਂ ਇਲਾਵਾ, ਹਾਈਡ੍ਰੋਗ੍ਰਾਫੀ ਹੋਰ ਖੇਤਰਾਂ ਵਿੱਚ ਵੀ ਮਦਦ ਕਰਦੀ ਹੈ। ਇਹਨਾਂ ਖੇਤਰਾਂ ਵਿੱਚ ਸਮੁੰਦਰੀ ਤਲਾ ਦਾ ਨਿਰਮਾਣ, ਐਂਕਰਿੰਗ, ਮੱਛੀਆਂ ਦੇ ਨਿਵਾਸ ਸਥਾਨਾਂ ਨੂੰ ਸਮਝਣਾ ਅਤੇ ਪਾਈਪਲਾਈਨਾਂ ਅਤੇ ਕੇਬਲ ਵਿਛਾਉਣਾ ਸ਼ਾਮਲ ਹੈ।
- International Day For Elimination Of Sexual Violence: ਜਾਣੋ, ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਅਤੇ ਇਤਿਹਾਸ
- World Sickle Cell Day: ਜਾਣੋ, ਕੀ ਹੈ ਸਿਕਲ ਸੈੱਲ ਰੋਗ ਅਤੇ ਕਿਉ ਮਨਾਇਆ ਜਾਂਦਾ ਇਹ ਦਿਨ
- Hair Care Tips: ਕਿਤੇ ਤੁਸੀਂ ਵੀ ਕਿਸੇ ਹੋਰ ਦੀ ਕੰਘੀ ਵਰਤਣ ਦੀ ਗਲਤੀ ਤਾਂ ਨਹੀ ਕਰ ਰਹੇ, ਇਨ੍ਹਾਂ ਸਮੱਸਿਆਵਾਂ ਦਾ ਹੋ ਜਾਓਗੇ ਸ਼ਿਕਾਰ
WorldHydrographyDay ਨੂੰ ਕਿਵੇਂ ਮਨਾਉਣਾ ਹੈ?: ਹਰ ਸਾਲ ਇੰਟਰਨੈਸ਼ਨਲ ਹਾਈਡਰੋਗ੍ਰਾਫਿਕ ਆਰਗੇਨਾਈਜ਼ੇਸ਼ਨ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਮੇਜ਼ਬਾਨੀ ਕਰਦੀ ਹੈ, ਜੋ ਸਾਲਾਨਾ ਥੀਮ 'ਤੇ ਕੇਂਦ੍ਰਿਤ ਹੁੰਦੀਆਂ ਹਨ। ਇਸ ਦਿਨ ਨੂੰ ਵਰਕਸ਼ਾਪਾਂ, ਵਿਦਿਅਕ ਸੈਮੀਨਾਰ ਅਤੇ ਕਾਨਫਰੰਸਾਂ ਰਾਹੀ ਮਨਾਇਆ ਜਾਂਦਾ ਹੈ।
- ਹਾਈਡ੍ਰੋਗ੍ਰਾਫੀ ਅਤੇ ਇਸ ਦੇ ਮਹੱਤਵ ਬਾਰੇ ਜਾਣੋ।
- ਇੰਟਰਨੈੱਟ 'ਤੇ ਕੁਝ ਇਸ ਨਾਲ ਸੰਬੰਧਤ ਪੋਸਟਰ ਲੱਭੋ।
- ਆਪਣੇ ਬੱਚਿਆਂ ਨਾਲ ਕੁਝ ਵਿਦਿਅਕ ਗਤੀਵਿਧੀਆਂ ਕਰੋ, ਜਿਵੇਂ ਕਿ ਕਿਸ਼ਤੀ ਬਣਾਉਣਾ।
- ਇਸ ਦਿਨ ਨਾਲ ਸੰਬੰਧਤ ਡਾਕੂਮੈਂਟਰੀ ਦੇਖੋ ।
- ਸੋਸ਼ਲ ਮੀਡੀਆ 'ਤੇ #WorldHydrographyDay ਸਾਂਝਾ ਕਰਕੇ ਇਸ ਦਿਨ ਨੂੰ ਮਨਾਓ।