ETV Bharat / sukhibhava

World Food Safety Day 2023: ਭੋਜਣ ਸਰੀਰ ਲਈ ਬਹੁਤ ਜ਼ਰੂਰੀ, ਜਾਣੋ ਇਸ ਦਿਨ ਨੂੰ ਮਨਾਉਣ ਦਾ ਉਦੇਸ਼ - food save

ਅੱਜ ਵਿਸ਼ਵ ਭੋਜਨ ਸੁਰੱਖਿਆ ਦਿਵਸ ਹੈ। ਵਿਸ਼ਵ ਭੋਜਨ ਸੁਰੱਖਿਆ ਦਿਵਸ ਹਰ ਸਾਲ 7 ਜੂਨ ਨੂੰ ਮਨਾਇਆ ਜਾਂਦਾ ਹੈ। ਜਿਸ ਦਾ ਮਕਸਦ ਲੋਕਾਂ ਨੂੰ ਖਰਾਬ ਅਤੇ ਦੂਸ਼ਿਤ ਭੋਜਨ ਪ੍ਰਤੀ ਜਾਗਰੂਕ ਕਰਨਾ ਹੈ।

World Food Safety Day 2023
World Food Safety Day 2023
author img

By

Published : Jun 7, 2023, 5:35 AM IST

Updated : Jun 7, 2023, 6:31 AM IST

ਹੈਦਰਾਬਾਦ: ਅੱਜ ਵਿਸ਼ਵ ਭੋਜਨ ਸੁਰੱਖਿਆ ਦਿਵਸ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਵ ਭੋਜਨ ਸੁਰੱਖਿਆ ਦਿਵਸ 7 ਜੂਨ ਨੂੰ ਦੁਨੀਆ ਭਰ 'ਚ ਮਨਾਇਆ ਜਾ ਰਿਹਾ ਹੈ। ਇਹ ਦਿਨ ਪਹਿਲੀ ਵਾਰ 2018 ਵਿੱਚ ਵਿਸ਼ਵ ਭੋਜਨ ਸੁਰੱਖਿਆ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਗਿਆ ਸੀ। ਉਦੋਂ ਤੋਂ, ਇਹ ਦਿਨ ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੁਆਰਾ ਸਾਂਝੇ ਤੌਰ 'ਤੇ ਮਨਾਇਆ ਜਾਂਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਦੇ ਅਨੁਸਾਰ, ਹਰ ਸਾਲ ਦੁਨੀਆ ਵਿੱਚ ਲਗਭਗ 600 ਮਿਲੀਅਨ ਲੋਕ ਵਾਇਰਸ, ਬੈਕਟੀਰੀਆ, ਪਰਜੀਵੀ ਜਾਂ ਰਸਾਇਣਾਂ ਦੁਆਰਾ ਦੂਸ਼ਿਤ ਭੋਜਨ ਖਾਣ ਤੋਂ ਬਾਅਦ ਬਿਮਾਰ ਹੋ ਜਾਂਦੇ ਹਨ। ਭੋਜਨ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਹਰ ਸਾਲ 4,20,000 ਮੌਤਾਂ ਹੁੰਦੀਆਂ ਹਨ।

ਵਿਸ਼ਵ ਭੋਜਨ ਸੁਰੱਖਿਆ ਦਿਵਸ ਦਾ ਉਦੇਸ਼: ਵਿਸ਼ਵ ਭੋਜਨ ਸੁਰੱਖਿਆ ਦਿਵਸ ਦਾ ਉਦੇਸ਼ ਮਨੁੱਖੀ ਸਿਹਤ, ਵਪਾਰ, ਖੇਤੀਬਾੜੀ ਅਤੇ ਟਿਕਾਊ ਵਿਕਾਸ ਨੂੰ ਬਿਹਤਰ ਬਣਾਉਣ ਲਈ ਅਭਿਆਸਾਂ, ਬਹਿਸਾਂ, ਹੱਲਾਂ ਅਤੇ ਤਰੀਕਿਆਂ ਰਾਹੀਂ ਭੋਜਨ ਸੁਰੱਖਿਆ ਦੀ ਪਛਾਣ ਅਤੇ ਪ੍ਰਬੰਧਨ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

ਵਿਸ਼ਵ ਭੋਜਨ ਸੁਰੱਖਿਆ ਦਿਵਸ 2023 ਦਾ ਥੀਮ: ਵਿਸ਼ਵ ਸਿਹਤ ਸੰਗਠਨ ਹਰ ਸਾਲ ਇਸ ਵਿਸ਼ੇਸ਼ ਦਿਨ ਲਈ ਇੱਕ ਥੀਮ ਨਿਰਧਾਰਤ ਕਰਦਾ ਹੈ। ਸਾਲ 2023 ਲਈ ਥੀਮ 'ਫੂਡ ਸੇਵਜ਼ ਲਾਈਫ' ਹੈ। ਇਸ ਥੀਮ ਰਾਹੀਂ ਲੋਕਾਂ ਨੂੰ ਭੋਜਨ ਲਈ ਨਿਰਧਾਰਤ ਮਾਪਦੰਡਾਂ ਦੀ ਮਹੱਤਤਾ ਬਾਰੇ ਸਮਝਾਉਣਾ ਹੈ।

ਕਿਉ ਮਨਾਉਣਾ ਸ਼ੁਰੂ ਕੀਤਾ ਗਿਆ ਸੀ ਵਿਸ਼ਵ ਭੋਜਨ ਸੁਰੱਖਿਆ ਦਿਵਸ: ਇਸ ਦਿਨ ਨੂੰ ਮਨਾਉਂਦੇ ਹੋਏ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਸਮਝਿਆ ਗਿਆ ਕਿ ਕਿਸ ਤਰ੍ਹਾਂ ਖਾਣ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਲੋਕਾਂ ਲਈ ਖਤਰਾ ਬਣ ਰਹੀਆਂ ਹਨ। ਹਰ ਸਾਲ ਭੋਜਨ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ 600 ਮਿਲੀਅਨ ਮਾਮਲੇ ਸਾਹਮਣੇ ਆਉਂਦੇ ਹਨ। ਜਿਸ ਵਿਚੋਂ 420000 ਦੇ ਕਰੀਬ ਲੋਕ ਮੌਤ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਦੂਸ਼ਿਤ ਜਾਂ ਅਸੁਰੱਖਿਅਤ ਭੋਜਨ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ, ਖੁਰਾਕ ਅਤੇ ਖੇਤੀਬਾੜੀ ਸੰਗਠਨ ਅਤੇ ਸੰਯੁਕਤ ਰਾਸ਼ਟਰ ਨੇ ਇਸ ਦਿਨ ਨੂੰ ਮਨਾਉਣ ਦਾ ਸਾਂਝਾ ਫੈਸਲਾ ਲਿਆ ਸੀ।

ਭੋੋਜਣ ਬਹੁਤ ਜ਼ਰੂਰੀ: ਭੋਜਨ ਤੋਂ ਬਿਨਾਂ ਕੋਈ ਜੀਵ ਨਹੀਂ ਰਹਿ ਸਕਦਾ। ਭੁੱਖ ਦੇ ਆਲਮ ਵਿੱਚ ਸੰਸਾਰ ਵਿਅਰਥ ਹੋ ਜਾਂਦਾ ਹੈ। ਭੋਜਨ ਖਾਣ ਤੋਂ ਬਿਨਾਂ ਕੋਈ ਪੋਸ਼ਣ ਪ੍ਰਾਪਤ ਨਹੀਂ ਹੁੰਦਾ। ਸਰੀਰ ਦੇ ਪੋਸ਼ਣ ਲਈ ਪੌਸ਼ਟਿਕ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਅਤੇ ਹਰੇਕ ਵਿਅਕਤੀ ਨੂੰ ਇਸ ਤੱਥ ਤੋਂ ਜਾਣੂ ਕਰਵਾਉਣਾ ਹੈ ਕਿ ਉਹ ਭੋਜਨ ਦੀ ਬਰਬਾਦੀ ਤੋਂ ਬਚਣ।

Last Updated : Jun 7, 2023, 6:31 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.