ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਡਾਇਰੈਕਟਰ-ਜਨਰਲ ਟ੍ਰੇਡੋਸ ਐਡਾਨੋਮ ਘੇਬ੍ਰੇਸਸ ਨੇ ਕਿਹਾ ਹੈ ਕਿ ਉਹ ਬੱਚਿਆਂ ਨੂੰ ਸਕੂਲ ਵਾਪਿਸ ਪਰਤਣਾ, ਲੋਕ ਕੰਮ ਉੱਤੇ ਵਾਪਿਸ ਜਾਂਦੇ ਵੇਖਣਾ ਚਾਹੁੰਦੇ ਹਨ, ਪਰ ਇਸ ਦੇ ਨਾਲ ਹੀ ਕਿਸੇ ਵੀ ਦੇਸ਼ ਨੂੰ ਅਜਿਹਾ ਵਿਵਹਾਰ ਨਹੀਂ ਕਰਨਾ ਚਾਹੀਦਾ ਹੈ ਕਿ ਮਹਾਂਮਾਰੀ ਖਤਮ ਹੋ ਗਈ ਹੈ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸੋਮਵਾਰ ਨੂੰ ਜੇਨਿਵਾ ਵਿੱਚ ਇੱਕ ਵਰਚੁਅਲ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਜੇ ਕੋਈ ਦੇਸ਼ ਸਥਿਤੀ ਨੂੰ ਸਧਾਰਣ ਕਰਨ ਲਈ ਸੱਚਮੁੱਚ ਗੰਭੀਰ ਹੈ, ਤਾਂ ਉਨ੍ਹਾਂ ਨੂੰ ਵਾਇਰਸ ਦੇ ਸੰਚਾਰ ਨੂੰ ਰੋਕਣਾ ਪਵੇਗਾ ਤੇ ਜਾਨਾਂ ਬਚਾਉਣੀਆਂ ਪੈਣਗੀਆਂ।
ਟ੍ਰੇਡੋਸ ਨੇ ਕਿਹਾ ਕਿ 'ਬਿਨਾਂ ਕਿਸੇ ਨਿਯੰਤਰਣ ਦੇ ਚੀਜ਼ਾਂ ਨੂੰ ਖੋਲ੍ਹਣਾ ਵਿਨਾਸ਼ ਨੂੰ ਸੱਦਾ ਦੇਣ ਵਾਂਗ ਹੈ।' ਉਨ੍ਹਾਂ ਨੇ ਚਾਰ ਮਹੱਤਵਪੂਰਣ ਕੰਮਾਂ 'ਤੇ ਜ਼ੋਰ ਦਿੱਤਾ ਜਿਨ੍ਹਾਂ ਨੂੰ ਕਰਨ ਦੀ ਜ਼ਰੂਰਤ ਹੈ - ਸਮੂਹਕ ਸਮਾਰੋਹਾਂ 'ਤੇ ਪਾਬੰਦੀ ਲਗਾਉਣ, ਲੋਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ, ਇੱਕ ਛੂਤ ਵਾਲੇ ਵਿਅਕਤੀ ਦਾ ਪਤਾ ਲਗਾਉਣ ਲਈ ਸਰਕਾਰ ਦੁਆਰਾ ਢੁਕਵੇਂ ਕਦਮ ਚੁੱਕਣਾ, ਉਨ੍ਹਾਂ ਨੂੰ ਲੱਭਣ ਅਤੇ ਕੁਆਰੰਟਾਈਨ ਕਰਨਾ, ਪੜਤਾਲ ਕਰੋ, ਦੇਖਭਾਲ ਕਰੋ ਅਤੇ ਨਾਲ ਹੀ ਕਿਸੇ ਦੇ ਲਾਗ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਵੱਲ ਵੀ ਨਜ਼ਰ ਰੱਖਣਾ।
ਇਸ ਵਿੱਚ ਡਬਲਯੂਐਚਓ ਦੁਆਰਾ 100 ਤੋਂ ਵੱਧ ਦੇਸ਼ਾਂ ਵਿੱਚ ਇੱਕ ਸਰਵੇਖਣ ਕੀਤਾ ਗਿਆ। ਜਿਸ ਵਿੱਚੋਂ 90 ਫ਼ੀਸਦੀ ਰਾਸ਼ਟਰਾਂ ਵਿੱਚ ਦੇਖਿਆ ਕਿ ਇਸ ਮਹਾਂਮਾਰੀ ਦੌਰਾਨ ਲੋਕਾਂ ਨੇ ਸਿਹਤ ਸੇਵਾਵਾਂ ਵਿੱਚ ਘਾਟ ਪਾਈ ਗਈ ਹੈ। ਸੋਮਵਾਰ ਨੂੰ ਇਸ ਕਾਨਫ਼ਰੰਸ ਵਿੱਚ ਟ੍ਰੈਡੋਸ ਨੇ ਕਿਹਾ ਕਿ ਇਸ ਸਰਵੇਖਣ ਦੇ ਅਨੁਸਾਰ ਹੇਠਲੇ ਅਤੇ ਦਰਮਿਆਨੀ ਆਮਦਨੀ ਪੱਧਰ ਦੇ ਲੋਕ ਇਸ ਤੋਂ ਵੱਧ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਕਿਹਾ ਕਿ ਸਰਵੇਖਣ ਦਰਸ਼ਾਉਂਦਾ ਹੈ ਕਿ ਜ਼ਰੂਰੀ ਸੇਵਾਵਾਂ ਲਈ 70 ਫ਼ੀਸਦੀ ਸੇਵਾਵਾਂ ਠੱਪ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਨਿਯਮਤ ਟੀਕਾਕਰਣ, ਗ਼ੈਰ-ਸੰਚਾਰੀ ਰੋਗਾਂ ਦਾ ਇਲਾਜ, ਪਰਿਵਾਰ ਨਿਯੋਜਨ ਤੇ ਗਭਰਨਿਰੋਧਕ, ਮਾਨਸਿਕ ਸਿਹਤ ਸਬੰਧੀ ਵਿਕਾਰਾਂ ਅਤੇ ਕੈਂਸਰ ਦੀ ਜਾਂਚ ਆਦਿ ਸ਼ਾਮਿਲ ਹਨ। ਟ੍ਰੇਡੋਸ ਨੇ ਅੱਗੇ ਕਿਹਾ ਕਿ ਹਾਲਾਂਕਿ, ਸਿਰਫ਼ 14 ਫ਼ੀਸਦੀ ਦੇਸ਼ ਹੀ ਅਜਿਹੇ ਹਨ ਜਿੱਥੇ ਉਪਭੋਗਤਾ ਫ਼ੀਸਾਂ ਜਾਂ ਉਪਭੋਗਤਾ ਫ਼ੀਸਾਂ ਨੂੰ ਛੋਟ ਦਿੱਤੀ ਗਈ ਹੈ, ਜਿਸ ਦੇ ਲਈ ਸੰਗਠਨ ਪਹਿਲਾਂ ਹੀ ਸੁਝਾਅ ਦੇ ਚੁੱਕਾ ਹੈ, ਤਾਂ ਜੋ ਲੋਕਾਂ ਨੂੰ ਵਿੱਤੀ ਤੌਰ 'ਤੇ ਨੁਕਸਾਨ ਸਹਿਣਾ ਪਿਆ ਹੈ, ਉਸ ਦੀ ਭਰਪਾਈ ਹੋ ਸਕੇ।
ਉਨ੍ਹਾਂ ਨੇ ਅੱਗੇ ਇਹ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇਸ਼ਾਂ ਦੇ ਨਾਲ ਮਿਲ ਕੇ ਉਨ੍ਹਾਂ ਨੂੰ ਆਪਣੇ ਸਹਿਯੋਗ ਦੇਣਾ ਜਾਰੀ ਰੱਖੇਗਾ ਤਾਂ ਜੋ ਉਹ ਲੋੜੀਂਦੀਆਂ ਸੇਵਾਵਾਂ ਬਰਕਰਾਰ ਰੱਖ ਸਕਣ।