ETV Bharat / sukhibhava

Weight Loss: ਸਰਦੀਆਂ ਦੇ ਮੌਸਮ 'ਚ ਭਾਰ ਘਟਾਉਣ ਲਈ ਇਨ੍ਹਾਂ 4 ਡ੍ਰਿੰਕਸ ਨੂੰ ਅਜ਼ਮਾਓ, ਨਜ਼ਰ ਆਵੇਗਾ ਕਾਫ਼ੀ ਬਦਲਾਅ - health care tips

Weight Loss Tips: ਗਲਤ ਖਾਣ-ਪੀਣ ਕਾਰਨ ਲੋਕ ਅਕਸਰ ਭਾਰ ਵਧਣ ਦੀ ਸਮੱਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਸਰਦੀਆਂ ਦੇ ਮੌਸਮ 'ਚ ਭਾਰ ਵਧਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਭਾਰ ਘਟ ਕਰਨ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਡ੍ਰਿੰਕਸ ਨੂੰ ਸ਼ਾਮਲ ਕਰ ਸਕਦੇ ਹੋ।

Weight Loss Tips
Weight Loss Tips
author img

By ETV Bharat Health Team

Published : Dec 3, 2023, 10:42 AM IST

ਹੈਦਰਾਬਾਦ: ਭਾਰ ਘਟ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਕਸਰਤਾਂ ਕਰਦੇ ਹਨ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀ ਖੁਰਾਕ ਵੀ ਖਾਂਦੇ ਹਨ। ਪਰ ਸਰਦੀਆਂ ਦੇ ਮੌਸਮ 'ਚ ਭਾਰ ਘਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅੱਜ ਦੇ ਸਮੇਂ 'ਚ ਭਾਰ ਵਧਣ ਦੀ ਸਮੱਸਿਆਂ ਆਮ ਹੋ ਗਈ ਹੈ। ਇਸ ਸਮੱਸਿਆਂ ਤੋਂ ਲੋਕ ਕਾਫ਼ੀ ਪਰੇਸ਼ਾਨ ਰਹਿੰਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੋਟਾਪੇ ਕਾਰਨ ਤੁਸੀਂ ਸ਼ੂਗਰ ਅਤੇ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਤੁਹਾਨੂੰ ਸਰਦੀਆਂ ਦੇ ਮੌਸਮ 'ਚ ਸਹੀ ਖੁਰਾਕ ਦੀ ਪਾਲਣਾ ਕਰਨੀ ਚਾਹੀਦੀ ਹੈ। ਭਾਰ ਘਟਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਡ੍ਰਿੰਕਸ ਨੂੰ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਡ੍ਰਿੰਕਸ ਨੂੰ ਘਰ 'ਚ ਹੀ ਬਣਾਉਣਾ ਆਸਾਨ ਹੈ।

ਭਾਰ ਘਟਾਉਣ ਲਈ ਖੁਰਾਕ 'ਚ ਸ਼ਾਮਲ ਕਰੋ ਇਹ ਡ੍ਰਿੰਕਸ:

ਗ੍ਰੀਨ ਜੂਸ: ਤੁਸੀਂ ਭਾਰ ਘਟਾਉਣ ਲਈ ਆਪਣੀ ਖੁਰਾਕ 'ਚ ਗ੍ਰੀਨ ਜੂਸ ਵੀ ਸ਼ਾਮਲ ਕਰ ਸਕਦੇ ਹੋ। ਪਾਲਕ ਆਈਰਨ ਦਾ ਵਧੀਆਂ ਸਰੋਤ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਖੀਰਾ, ਸੇਬ ਅਤੇ ਨਿੰਬੂ ਆਦਿ ਦਾ ਇਸਤੇਮਾਲ ਕਰਕੇ ਵੀ ਡ੍ਰਿੰਕ ਬਣਾ ਸਕਦੇ ਹੋ। ਇਸ ਨਾਲ ਤੁਹਾਨੂੰ ਭਾਰ ਘਟ ਕਰਨ 'ਚ ਮਦਦ ਮਿਲੇਗੀ। ਇਸ ਜੂਸ ਨੂੰ ਬਣਾਉਣ ਲਈ ਦੋ ਕੱਪ ਪਾਲਕ, ਇੱਕ ਖੀਰਾ, ਦੋ ਸੇਬ, ਇੱਕ ਨਿੰਬੂ ਅਤੇ ਅਦਰਕ ਨੂੰ ਲਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਧੋ ਲਓ। ਫਿਰ ਖੀਰੇ ਅਤੇ ਸੇਬ ਨੂੰ ਛੋਟੇ ਟੁੱਕੜਿਆਂ 'ਚ ਕੱਟ ਲਓ। ਇਸ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਜੂਸਰ 'ਚ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ। ਇਸ ਤਰ੍ਹਾਂ ਤੁਹਾਡਾ ਗ੍ਰੀਨ ਜੂਸ ਤਿਆਰ ਹੈ।

ਚੁਕੰਦਰ ਦਾ ਜੂਸ: ਚੁਕੰਦਰ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜ਼ਿਆਦਾਤਰ ਲੋਕ ਚੁਕੰਦਰ ਦਾ ਇਸਤੇਮਾਲ ਸਲਾਦ 'ਚ ਕਰਦੇ ਹਨ, ਪਰ ਤੁਸੀਂ ਇਸਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ। ਇਸਨੂੰ ਬਣਾਉਣ ਲਈ ਚੁਕੰਦਰ, ਗਾਜਰ, ਸੇਬ ਅਤੇ ਨਿੰਬੂ ਲਓ। ਫਿਰ ਇਨ੍ਹਾਂ ਨੂੰ ਧੋ ਲਓ ਅਤੇ ਕੱਟ ਕੇ ਰੱਖ ਲਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਜੂਸਰ 'ਚ ਪਾਓ ਅਤੇ ਜੂਸ ਤਿਆਰ ਕਰ ਲਓ। ਇਸ ਜੂਸ ਨੂੰ ਪੀਣ ਨਾਲ ਤੁਹਾਨੂੰ ਭਾਰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ।

ਅਨਾਨਾਸ ਦਾ ਜੂਸ: ਅਨਾਨਾਸ ਦਾ ਜੂਸ ਪੀਣ ਨਾਲ ਵੀ ਭਾਰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ। ਇਸ ਜੂਸ ਨੂੰ ਪੀਣ ਨਾਲ ਮੈਟਾਬਾਲੀਜ਼ਮ ਤੇਜ਼ ਹੁੰਦਾ ਹੈ। ਅਨਾਨਾਸ ਦਾ ਜੂਸ ਬਣਾਉਣ ਲਈ ਅਨਾਨਾਸ, ਖੀਰਾ ਅਤੇ ਅਦਰਕ ਨੂੰ ਜੂਸਰ 'ਚ ਪਾ ਕੇ ਜੂਸ ਤਿਆਰ ਕਰ ਲਓ। ਇਸ 'ਚ ਨਿੰਬੂ ਦਾ ਰਸ ਵੀ ਮਿਲਾਓ। ਇਸ ਜੂਸ ਨੂੰ ਪੀਣ ਨਾਲ ਤੁਹਾਡੇ ਸਰੀਰ ਨੂੰ ਤਾਜ਼ਗੀ ਮਿਲੇਗੀ ਅਤੇ ਭਾਰ ਘਟ ਕਰਨ 'ਚ ਵੀ ਮਦਦ ਮਿਲੇਗੀ।

ਸਟ੍ਰਾਬੇਰੀ ਦਾ ਜੂਸ: ਸਟ੍ਰਾਬੇਰੀ ਦਾ ਜੂਸ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਜੂਸ ਨੂੰ ਬਣਾਉਣ ਲਈ ਸਟ੍ਰਾਬੇਰੀ, ਸੇਬ ਅਤੇ ਨਿੰਬੂ ਲਓ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਇਨ੍ਹਾਂ ਨੂੰ ਟੁੱਕੜਿਆਂ 'ਚ ਕੱਟ ਲਓ। ਹੁਣ ਇਨ੍ਹਾਂ ਨੂੰ ਜੂਸਰ 'ਚ ਪਾ ਲਓ ਅਤੇ ਜੂਸ ਤਿਆਰ ਕਰ ਲਓ। ਇਸ ਜੂਸ ਨੂੰ ਪੀਣ ਨਾਲ ਤੁਹਾਨੂੰ ਭਾਰ ਕੰਟਰੋਲ ਕਰਨ 'ਚ ਮਦਦ ਮਿਲੇਗੀ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਵੀ ਮਿਲ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.