ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਮੋਟਾਪੇ ਦੀ ਸਮੱਸਿਆਂ ਹੈ। ਇਸ ਲਈ ਤੁਸੀਂ ਦਾਲਚੀਨੀ ਪਾਊਡਰ ਦੀ ਮਦਦ ਨਾਲ ਆਪਣਾ ਭਾਰ ਘਟ ਕਰ ਸਕਦੇ ਹੋ। ਇਸ ਨਾਲ ਸਿਰਫ਼ ਭਾਰ ਹੀ ਨਹੀਂ ਸਗੋ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਆਰਾਮ ਮਿਲੇਗਾ ਅਤੇ ਵਾਧੂ ਚਰਬੀ ਨੂੰ ਵੀ ਘਟ ਕਰਨ 'ਚ ਮਦਦ ਮਿਲੇਗੀ।
ਦਾਲਚੀਨੀ ਦੀ ਇਸ ਤਰ੍ਹਾਂ ਕਰੋ ਵਰਤੋ: ਜੇਕਰ ਤੁਸੀਂ ਆਪਣਾ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਰਾਤ ਨੂੰ ਸੌਣ ਤੋਂ ਪਹਿਲਾ ਗਰਮ ਪਾਣੀ 'ਚ ਦਾਲਚੀਨੀ ਦਾ ਪਾਊਡਰ ਮਿਲਾ ਕੇ ਪੀਓ। ਇਸ ਨਾਲ ਭਾਰ ਨੂੰ ਘਟ ਕਰਨ 'ਚ ਮਦਦ ਮਿਲੇਗੀ ਅਤੇ Metabolism ਵੀ ਮਜ਼ਬੂਤ ਹੁੰਦਾ ਹੈ। ਇਸ 'ਚ ਸਾੜ ਵਿਰੋਧੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਹ ਗੁਣ ਭਾਰ ਘਟ ਕਰਨ 'ਚ ਮਦਦਗਾਰ ਹੁੰਦੇ ਹਨ।
ਇਸ ਤਰ੍ਹਾਂ ਬਣਾਓ ਦਾਲਚੀਨੀ ਦਾ ਪਾਣੀ: ਇਸਨੂੰ ਬਣਾਉਣ ਲਈ ਸਭ ਤੋਂ ਪਹਿਲਾ 1.5 ਕੱਪ ਪਾਣੀ ਲੈ ਕੇ ਉਸ 'ਚ ਦਾਲਚੀਨੀ ਪਾਊਡਰ ਮਿਲਾਓ। ਫਿਰ ਇਸਨੂੰ ਚੰਗੀ ਤਰ੍ਹਾਂ ਉਬਾਲੋ, ਜਦੋ ਇਹ ਠੰਡਾ ਹੋ ਜਾਵੇ, ਤਾਂ ਇਸ 'ਚ ਥੋੜਾ ਸ਼ਹਿਦ ਮਿਲਾਓ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪਾਣੀ ਨੂੰ ਪੀ ਲਓ। ਇਸ ਨਾਲ ਮੈਟਾਬਾਲੀਜ਼ਮ ਨੂੰ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਇਸ ਨਾਲ ਪਾਚਨ, ਪੇਟ ਦਰਦ ਅਤੇ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਸਕਦੀਆਂ ਹਨ।
ਗਰਮ ਪਾਣੀ 'ਚ ਦਾਲਚੀਨੀ ਪਾਊਡਰ ਪਾ ਕੇ ਪੀਣ ਦੇ ਫਾਇਦੇ:-
- ਰੋਜ਼ਾਨਾ ਰਾਤ ਨੂੰ ਦਾਲਚੀਨੀ ਦਾ ਪਾਣੀ ਪੀਣ ਨਾਲ ਭਾਰ ਨੂੰ ਤੇਜ਼ੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
- ਦਾਲਚੀਨੀ ਦਾ ਪਾਣੀ ਪੀਣ ਨਾਲ ਕਬਜ਼, ਭੋਜਨ ਨਾ ਪਚਨ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
- ਦਾਲਚੀਨੀ ਦਾ ਪਾਣੀ ਪੀਣ ਨਾਲ ਬਲੱਡ 'ਚ ਯੂਰਿਕ ਐਸਿਡ ਦਾ ਪੱਧਰ ਵੀ ਘਟ ਹੋ ਸਕਦਾ ਹੈ।
- ਇਸ ਨਾਲ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ ਅਤੇ ਵਾਧੂ ਚਰਬੀ ਵੀ ਘਟ ਹੁੰਦੀ ਹੈ।