ਹੈਦਰਾਬਾਦ: ਜ਼ਿਆਦਾਤਰ ਲੋਕ ਆਪਣੇ ਚਿਹਰੇ ਦੀ ਸੁੰਦਰਤਾ ਬਾਰੇ ਸੋਚਦੇ ਹਨ, ਪਰ ਆਪਣੇ ਹੱਥਾਂ ਅਤੇ ਨਹੁੰਆਂ ਦਾ ਧਿਆਨ ਨਹੀਂ ਰੱਖਦੇ, ਜਿਸ ਕਰਕੇ ਨਹੁੰ ਖਰਾਬ ਹੋਣ ਲੱਗ ਜਾਂਦੇ ਹਨ। ਕਈ ਲੋਕ ਆਪਣੇ ਨਹੁੰਆਂ ਨੂੰ ਸੁੰਦਰ ਬਣਾਉਣ ਲਈ ਪੈਸੇ ਖਰਚ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਘਰੇਲੂ ਨੁਸਖਿਆ ਦੀ ਮਦਦ ਨਾਲ ਤੁਸੀਂ ਆਪਣੇ ਨਹੁੰਆਂ ਨੂੰ ਸੁੰਦਰ ਬਣਾ ਸਕਦੇ ਹੋ।
ਨਹੁੰਆਂ ਨੂੰ ਸੁੰਦਰ ਬਣਾਉਣ ਲਈ ਘਰੇਲੂ ਤਰੀਕੇ:
ਗੁਲਾਬ ਜਲ: ਜ਼ਿਆਦਾਤਰ ਲੋਕ ਆਪਣੇ ਚਿਹਰੇ ਨੂੰ ਸੁੰਦਰ ਬਣਾਉਣ ਲਈ ਗੁਲਾਬ ਜਲ ਦੀ ਵਰਤੋ ਕਰਦੇ ਹਨ, ਪਰ ਕੀ ਤੁਸੀ ਜਾਣਦੇ ਹੋ ਕਿ ਗੁਲਾਬ ਜਲ ਨਹੁੰਆਂ ਨੂੰ ਸੁੰਦਰ ਬਣਾਉਣ ਲਈ ਵੀ ਮਦਦਗਾਰ ਹੋ ਸਕਦਾ ਹੈ। ਇਸ ਲਈ ਰੋਜ਼ ਰਾਤ ਨੂੰ 10 ਮਿੰਟ ਤੱਕ ਗੁਲਾਬ ਜਲ ਨਾਲ ਆਪਣੇ ਨਹੁੰਆਂ ਦੀ ਮਾਲਿਸ਼ ਕਰੋ। ਇਸ ਨਾਲ ਨਹੁੰਆਂ ਨੂੰ ਚਮਕਦਾਰ ਬਣਾਈ ਰੱਖਣ 'ਚ ਮਦਦ ਮਿਲੇਗੀ।
ਬਦਾਮ ਦਾ ਤੇਲ: ਬਦਾਮ ਦੇ ਤੇਲ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਨਹੁੰਆਂ ਨੂੰ ਮਜ਼ਬੂਤ ਰੱਖਣ 'ਚ ਮਦਦ ਕਰ ਸਕਦੇ ਹਨ। ਇਸ ਨਾਲ ਨਹੁੰਆਂ ਨੂੰ ਵਧਾਉਣ 'ਚ ਵੀ ਮਦਦ ਮਿਲ ਸਕਦੀ ਹੈ। ਤੁਸੀਂ ਬਦਾਮ ਦੇ ਤੇਲ ਦੀ ਜਗ੍ਹਾਂ ਸਰ੍ਹੋ ਦਾ ਤੇਲ ਵੀ ਲਗਾ ਸਕਦੇ ਹੋ। ਇਸ ਲਈ ਰੋਜ਼ ਰਾਤ ਨੂੰ ਆਪਣੇ ਨਹੁੰਆਂ ਨੂੰ ਸਾਬੁਣ ਨਾਲ ਧੋਵੋ ਅਤੇ ਫਿਰ ਨਹੁੰਆਂ 'ਤੇ ਬਦਾਮ ਦੇ ਤੇਲ ਨਾਲ ਦੋ ਤੋਂ ਤਿੰਨ ਮਿੰਟ ਤੱਕ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਨਹੁੰਆਂ ਨੂੰ ਸੁੰਦਰ ਬਣਾਏ ਰੱਖਣ 'ਚ ਮਦਦ ਮਿਲੇਗੀ।
ਵੈਸਲੀਨ: ਵੈਸਲੀਨ ਨਹੁੰਆਂ ਨੂੰ ਨਰਮ ਅਤੇ ਚਮਕਦਾਰ ਬਣਾਉਣ 'ਚ ਮਦਦ ਕਰਦੀ ਹੈ। ਇਸ ਨਾਲ ਨਹੁੰਆਂ ਨੂੰ ਟੁੱਟਣ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਹਰ ਰਾਤ ਨਹੁੰਆਂ ਨੂੰ ਸਾਬੁਣ ਨਾਲ ਧੋਣ ਤੋਂ ਬਾਅਦ ਵੈਸਲੀਨ ਲਗਾਓ। ਇਸ ਨਾਲ ਨਹੁੰ ਮਜ਼ਬੂਤ ਹੋਣਗੇ।
- Nail Health Tips: ਸਾਵਧਾਨ! ਤੁਸੀਂ ਵੀ ਖਾਂਦੇ ਹੋ ਨਹੁੰ, ਤਾਂ ਅੱਜ ਹੀ ਬਦਲ ਲਓ ਆਪਣੀ ਇਹ ਆਦਤ, ਨਹੁੰਆਂ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਆਸਾਨ ਤਰੀਕੇ
- Disadvantages Of Nail-Biting: ਕਿਤੇ ਤੁਹਾਨੂੰ ਵੀ ਨੁੰਹ ਖਾਣ ਦੀ ਤਾਂ ਨਹੀਂ ਆਦਤ, ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੋ ਸਕਦੈ ਸ਼ਿਕਾਰ, ਛੁਟਕਾਰਾ ਪਾਉਣ ਲਈ ਦੇਖੋ ਤਰੀਕੇ
- ਦੇਸੀ ਘਿਓ ਨੂੰ ਇਨ੍ਹਾਂ 5 ਚੀਜ਼ਾਂ ਨਾਲ ਮਿਲਾ ਕੇ ਖਾਣਾ ਹੋ ਸਕਦੈ ਫਾਇਦੇਮੰਦ
ਨਿੰਬੂ ਦੇ ਛਿਲਕੇ: ਨਿੰਬੂ ਦੇ ਛਿਲਕੇ ਨਹੁੰਆਂ ਨੂੰ ਸੁੰਦਰ ਬਣਾਉਣ 'ਚ ਮਦਦ ਕਰਦੇ ਹਨ। ਇਸਦੀ ਵਰਤੋ ਕਰਨ ਨਾਲ ਦਾਗ-ਧੱਬੇ ਦੂਰ ਕਰਨ ਅਤੇ ਨਹੁੰਆਂ ਨੂੰ ਸੁੰਦਰ ਬਣਾਏ ਰੱਖਣ 'ਚ ਮਦਦ ਮਿਲਦੀ ਹੈ। ਨਿੰਬੂ ਦੇ ਛਿਲਕਿਆ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਨਾਲ ਨਹੂੰਆਂ ਨੂੰ ਟੁੱਟਣ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਹਰ ਰੋਜ਼ 10 ਮਿੰਟ ਤੱਕ ਨਿੰਬੂ ਦੇ ਛਿਲਕਿਆਂ ਨਾਲ ਨਹੁੰਆਂ ਦੀ ਮਾਲਿਸ਼ ਕਰੋ।