ਹੈਦਰਾਬਾਦ: ਅੱਜ-ਕੱਲ ਤਣਾਅ ਅਤੇ ਚਿੰਤਾ ਸਮੇਤ ਕਈ ਕਾਰਨਾਂ ਕਰਕੇ ਸਿਰਦਰਦ ਦੀ ਸਮੱਸਿਆਂ ਸ਼ੁਰੂ ਹੋ ਜਾਂਦੀ ਹੈ। ਸਿਰਦਰਦ ਨੂੰ ਆਮ ਸਮਝਣ ਦੀ ਗਲਤੀ ਨਾ ਕਰੋ। ਕਿਉਕਿ ਕਈ ਕਾਰਨਾਂ ਕਰਕੇ ਸਿਰਦਰਦ ਹੋ ਸਕਦਾ ਹੈ। ਸਿਰਦਰਦ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਹੈ। ਜਿਵੇਂ ਕਿ ਤਣਾਅ ਅਤੇ ਚਿੰਤਾ ਕਰਕੇ, ਕਲੱਸਟਰ ਸਿਰਦਰਦ, ਮਾਈਗਰੇਨ ਅਤੇ ਸਾਈਨਸ ਸਿਰ ਦਰਦ ਆਦਿ। ਜੇਕਰ ਤੁਹਾਡਾ ਵਾਰ-ਵਾਰ ਸਿਰਦਰਦ ਹੁੰਦਾ ਹੈ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ।
ਸਿਰਦਰਦ ਹੋਣ ਦੇ ਕਾਰਨ:
ਤਣਾਅ ਅਤੇ ਚਿੰਤਾ ਕਾਰਨ ਸਿਰਦਰਦ ਹੋ ਸਕਦਾ: ਜੇਕਰ ਤੁਹਾਨੂੰ ਲਗਾਤਾਰ ਕਿਸੇ ਗੱਲ ਨੂੰ ਲੈ ਕੇ ਚਿੰਤਾ ਹੋ ਰਹੀ ਹੈ, ਤਾਂ ਇਸ ਕਰਕੇ ਵੀ ਸਿਰਦਰਦ ਹੋ ਸਕਦਾ ਹੈ। ਇਸ ਲਈ ਤਣਾਅ ਨੂੰ ਘਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਖਰਾਬ ਨੀਂਦ ਕਾਰਨ ਸਿਰਦਰਦ ਹੋ ਸਕਦਾ: ਜੇਕਰ ਤੁਸੀਂ ਚੰਗੀ ਤਰ੍ਹਾਂ ਨਹੀਂ ਸੌ ਪਾਏ, ਤਾਂ ਇਸ ਕਾਰਨ ਵੀ ਸਿਰਦਰਦ ਹੋਣ ਲੱਗਦਾ ਹੈ। ਕਿਉਕਿ ਨੀਂਦ ਦੀ ਕਮੀ ਕਾਰਨ ਅਕਸਰ ਲੋਕਾਂ 'ਚ ਸਿਰਦਰਦ ਦੀ ਸਮੱਸਿਆਂ ਦੇਖੀ ਗਈ ਹੈ। ਇਸ ਲਈ ਭਰਪੂਰ ਨੀਂਦ ਲਓ।
ਪਾਣੀ ਦੀ ਕਮੀ ਕਾਰਨ ਸਿਰਦਰਦ ਦੀ ਸਮੱਸਿਆਂ: ਡੀਹਾਈਡਰੇਸ਼ਨ ਵੀ ਸਿਰਦਰਦ ਦਾ ਇੱਕ ਕਾਰਨ ਹੋ ਸਕਦਾ ਹੈ। ਇਸ ਲਈ ਪਾਣੀ ਭਰਪੂਰ ਮਾਤਰਾ 'ਚ ਪੀਓ। ਪਾਣੀ ਦੀ ਕਮੀ ਕਾਰਨ ਸਿਰਦਰਦ ਦੀ ਸਮੱਸਿਆਂ ਹੋ ਸਕਦੀ ਹੈ।
ਅੱਖਾਂ ਦੀ ਥਕਾਵਟ: ਲੰਬੇ ਸਮੇਂ ਤੱਕ ਲੈਪਟਾਪ 'ਤੇ ਕੰਮ ਕਰਨਾ ਜਾਂ ਫੋਨ ਚਲਾਉਣ ਨਾਲ ਅੱਖਾਂ ਨੂੰ ਥਕਾਵਟ ਹੋ ਸਕਦੀ ਹੈ। ਜਿਸ ਕਾਰਨ ਸਿਰਦਰਦ ਦੀ ਸਮੱਸਿਆਂ ਸ਼ੁਰੂ ਹੋ ਜਾਂਦੀ ਹੈ ਅਤੇ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਕੈਂਫਿਨ ਦਾ ਜ਼ਿਆਦਾ ਸੇਵਨ ਕਰਨ ਨਾਲ ਸਿਰਦਰਦ: ਜੇਕਰ ਤੁਸੀਂ ਕੌਫ਼ੀ ਜਾਂ ਚਾਹ ਦਾ ਜ਼ਿਆਦਾ ਸੇਵਨ ਕਰਦੇ ਹੋ, ਤਾਂ ਸਿਰਦਰਦ ਦੀ ਸਮੱਸਿਆਂ ਹੋ ਸਕਦੀ ਹੈ। ਇਸ ਲਈ ਚਾਹ ਅਤੇ ਕੌਫੀ ਦਾ ਸੇਵਨ ਸੀਮਿਤ ਮਾਤਰਾ 'ਚ ਹੀ ਕਰੋ।
ਦਵਾਈਆਂ ਦਾ ਜ਼ਿਆਦਾ ਇਸਤੇਮਾਲ ਨਾ ਕਰੋ: ਦਰਦ ਤੋਂ ਛੁਟਕਾਰਾ ਪਾਉਣ ਵਰਗੀਆਂ ਦਵਾਈਆਂ ਵੀ ਸਿਰਦਰਦ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਜੇਕਰ ਵਾਰ-ਵਾਰ ਸਿਰਦਰਦ ਹੋ ਰਿਹਾ ਹੈ, ਤਾਂ ਤਰੁੰਤ ਡਾਕਟਰ ਦੀ ਸਲਾਹ ਲਓ ਅਤੇ ਇਲਾਜ ਕਰਵਾਓ।