ਲਿਵਰ ਮਨੁੱਖੀ ਸਰੀਰ ਦਾ ਇੱਕ ਮਹੱਤਵਪੂਰਣ ਅੰਗ ਹੈ, ਇਹ ਪੱਸਲੀਆਂ ਦੇ ਵਿਚਕਾਰ ਪੇਟ ਦੇ ਸੱਜੇ ਪਾਸੇ ਸਥਿਤ ਹੈ। ਇਹ ਮੁੱਖ ਤੌਰ 'ਤੇ ਪਾਚਨ, ਖੂਨ ਸੰਚਾਰ ਅਤੇ ਸਰੀਰ ਚੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ ਦੇ ਕਾਰਜ ਕਰਦਾ ਹੈ। ਬਾਹਰੀ ਭੋਜਨ, ਪ੍ਰੋਸੈਸਡ ਫੂਡ ਜਾਂ ਗੈਸ ਵਾਲੇ ਪਦਾਰਥਾਂ ਦੀ ਬਹੁਤ ਜ਼ਿਆਦਾ ਖ਼ਪਤ ਦੇ ਕਾਰਨ ਲਿਵਰ 'ਚ ਜ਼ਹਿਰੀਲੇ ਪਦਾਰਥ ਇਕੱਠੇ ਹੁੰਦੇ ਹਨ। ਇਸ ਲਈ ਸਮੇਂ -ਸਮੇਂ 'ਤੇ ਲਿਵਰ ਨੂੰ ਡੀਟੌਕਸ ਕਰਨਾ ਬੇਹਦ ਮਹੱਤਵਪੂਰਨ ਹੁੰਦਾ ਹੈ।
ਲਿਵਰ ਡੀਟੌਕਸ ਜਾਂ ਸ਼ੁੱਧਤਾ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿੱਚ ਤੁਹਾਡੇ ਸਰੀਰ ਵਿੱਚ ਜਮ੍ਹਾਂ ਹੋਏ ਜ਼ਹਿਰੀਲੇ ਪਦਾਰਥ ਹਟਾਏ ਜਾਂਦੇ ਹਨ। ਇਹ ਭਾਰ ਘਟਾਉਣ ਤੇ ਤੁਹਾਡੀ ਸਿਹਤ ਨੂੰ ਬੇਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ-ਨਾਲ , ਇਹ ਵੱਖੋ ਵੱਖਰੇ ਪੌਸ਼ਟਿਕ ਤੱਤਾਂ ਅਤੇ ਦਵਾਈਆਂ ਨੂੰ ਸੰਤੁਲਤ ਕਰਦਾ ਹੈ। ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਲਿਵਰ ਡੀਟੌਕਸ ਕਰਨ ਨਾਲ ਸ਼ਰਾਬ ਪੀਣ ਜਾਂ ਨੁਕਸਾਨਦੇਹ ਭੋਜਨ ਖਾਣ ਤੋਂ ਬਾਅਦ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ ਵਿੱਚ ਮਦਦ ਮਿਲੇਗੀ।
ਲਿਵਰ ਨੂੰ ਡੀਟੌਕਸ ਕਰਨ ਲਈ ਬਾਜ਼ਾਰ ਵਿੱਚ ਬਹੁਤ ਸਾਰੇ ਸਪਲੀਮੈਂਟ ਉਪਲਬਧ ਹਨ, ਪਰ ਕੀ ਇਹ ਸਪਲੀਮੈਂਟ ਸੁਰੱਖਿਅਤ ਹਨ? ਜੇ ਸਿਰਫ ਸਹੀ ਭੋਜਨ ਦੀ ਜ਼ਰੂਰਤ ਹੋਵੇ ਤਾਂ ਲਿਵਰ ਨੂੰ ਪੌਸ਼ਟਿਕ ਤੱਤਾਂ ਦੀ ਮਦਦ ਨਾਲ ਡੀਟੌਕਸਫਾਈ ਕੀਤਾ ਜਾ ਸਕਦਾ ਹੈ। ਆਓ ਅੱਜ ਅਜਿਹੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਬਾਰੇ ਜਾਣਦੇ ਹਾਂ, ਜੋ ਲਿਵਰ ਨੂੰ ਸਿਹਤਮੰਦ ਅਤੇ ਸਾਫ਼ ਰੱਖਣ 'ਚ ਮਦਦ ਕਰਦੇ ਹਨ।
ਕੀ ਖਾਈਏ
ਲਸਣ: ਲਸਣ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਡੀਟੌਕਸਾਈਫਿੰਗ ਏਜੰਟ ਹੁੰਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਲਿਵਰ ਨੂੰ ਬਹੁਤ ਲਾਭ ਹੁੰਦਾ ਹੈ। ਇਸ 'ਚ ਮੌਜੂਦ ਸੇਲੇਨੀਅਮ, ਲਿਵਰ ਐਨਜ਼ਾਈਮ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੇ ਹਾਂ।
ਸੰਤਰਾ : ਸੰਤਰਾ, ਅੰਗੂਰ, ਨਿੰਬੂ ਵਰਗੇ ਖੱਟੇ ਫਲਾਂ ਵਿੱਚ ਭਾਰੀ ਮਾਤਰਾ ਵਿੱਚ ਵਿਟਾਮਿਨ c ਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਦੇ ਸੇਵਨ ਨਾਲ ਲਿਵਰ ਦੀ ਕੁਦਰਤੀ ਸਫਾਈ ਹੁੰਦੀ ਹੈ। ਇਹ ਐਨਜ਼ਾਈਮ ਪੈਦਾ ਕਰਕੇ ਲਿਵਰ ਵਿੱਚ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
ਚੁਕੰਦਰ: ਚੁਕੰਦਰ ਫਲੇਵੋਨੋਇਡਸ ਅਤੇ ਬੀਟਾ-ਕੈਰੋਟਿਨ ਨਾਲ ਭਰਪੂਰ ਹੁੰਦਾ ਹੈ। ਇਹ ਇੱਕ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ ਅਤੇ ਲਿਵਰ ਨੂੰ ਡੀਟੌਕਸਫਾਈ ਕਰਨ ਵਿੱਚ ਮਦਦ ਕਰਦਾ ਹੈ।
ਹਰੀਆਂ ਸਬਜ਼ੀਆਂ: ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਲਿਵਰ ਨੂੰ ਸਾਫ਼ ਕਰਨ ਦੀ ਚੰਗੀ ਸ਼ਕਤੀ ਹੁੰਦੀ ਹੈ। ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਚਿਕੋਰੀ ਅਤੇ ਸਰ੍ਹੋਂ ਦੇ ਸਾਗ ਵਿੱਚ ਕਲੋਰੋਫਿਲ ਜ਼ਿਆਦਾ ਹੁੰਦਾ ਹੈ, ਜੋ ਸਰੀਰ ਵਿੱਚ ਖੂਨ ਦੇ ਪ੍ਰਭਾਵ ਨੂੰ ਵਧਾਉਂਦਾ ਹੈ ਅਤੇ ਖੂਨ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।
ਅਖਰੋਟ: ਅਖਰੋਟ ਅਮੀਨੋ ਐਸਿਡ ਨਾਲ ਭਰਪੂਰ ਹੁੰਦੇ ਹਨ, ਜੋ ਅਮੋਨੀਆ ਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ।
ਕੀ ਪੀਈਏ
ਗ੍ਰੀਨ ਟੀ : ਗ੍ਰੀਨ ਟੀ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ।ਇਹ ਲਿਵਰ ਦੇ ਸਿਹਤਮੰਦ ਸੰਚਾਲਨ ਵਿੱਚ ਸਹਾਇਤਾ ਕਰਦਾ ਹੈ, ਜਦੋਂ ਕਿ ਸਰੀਰ ਵਿੱਚ ਮੌਜੂਦ ਚਰਬੀ ਨੂੰ ਸਾੜਣ ਵਿੱਚ ਵੀ ਮਦਦ ਕਰਦਾ ਹੈ।
ਨਿੰਬੂ ਪਾਣੀ : ਨਿੰਬੂ ਲਿਵਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ ਵਿੱਚ ਮਦਦਗਾਰ ਹੁੰਦਾ ਹੈ। ਇਹ ਲਿਵਰ ਦੇ ਨਾਲ ਅੰਤੜੀਆਂ ਨੂੰ ਵੀ ਸਾਫ਼ ਰੱਖਦਾ ਹੈ। ਹਰ ਰੋਜ਼ ਸਵੇਰੇ ਕੋਸੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਓ।
ਹਲਦੀ ਵਾਲੀ ਚਾਹ : ਹਲਦੀ ਵਿੱਚ ਰੋਗਾਣੂਨਾਸ਼ਕ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਹਲਦੀ ਵਾਲੀ ਚਾਹ ਪੀਣ ਨਾਲ ਲਿਵਰ ਦੀ ਸੋਜਸ਼, ਲਿਵਰ ਦੀ ਬੀਮਾਰੀ ਦੇ ਕਾਰਨਾਂ ਨਾਲ ਲੜਦਾ ਹੈ, ਜਦੋਂ ਕਿ ਸੈੱਲਾਂ ਨੂੰ ਮੁੜ ਪੈਦਾ ਕਰਨ ਵਿੱਚ ਸਹਾਇਤਾ ਕਰਦਾ ਹੈ। ਹਲਦੀ ਨੂੰ 10 ਮਿੰਟ ਲਈ ਕੋਸੇ ਪਾਣੀ 'ਚ ਉਬਾਲੋ ਅਤੇ ਇਸ ਨੂੰ ਨਿੰਬੂ ਦੇ ਰਸ ਨਾਲ ਮਿਲਾ ਕੇ ਪੀਓ।
ਲਿਵਰ ਦੇ ਲਈ ਡੀਟੌਕਸ ਸਪਲੀਮੈਂਟ ਹਾਨੀਕਾਰਕ ਸਾਬਤ ਹੋ ਸਕਦੇ ਹਨ, ਇਸ ਲਈ ਲਿਵਰ ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਲਈ ਕੁਦਰਤੀ ਖੁਰਾਕ ਲਓ। ਉਪਰੋਕਤ ਦੱਸੇ ਗਏ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਕੇ ਲਿਵਰ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੀ ਹੁੰਦਾ ਹੈ ਸੈਲੂਲਰ ਡੀਟੌਕਸ ਤੇ ਕਲੀਨਜ਼ਿੰਗ