ETV Bharat / sukhibhava

Mosquito Coil: ਸਾਵਧਾਨ! ਕਿਤੇ ਤੁਸੀਂ ਵੀ ਮੱਛਰਾਂ ਨੂੰ ਮਾਰਨ ਲਈ ਕੋਇਲ ਦਾ ਤਾਂ ਨਹੀਂ ਕਰ ਰਹੇ ਇਸਤੇਮਾਲ, ਰਹੋ ਸਾਵਧਾਨ - ਕ੍ਰੋਨਿਕ ਔਬਸਟਰਕਟਿਵ ਪਲਮਨਰੀ ਡਿਜ਼ੀਜ਼

ਜੇਕਰ ਤੁਸੀਂ ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਘਰ ਵਿਚ ਕੋਇਲ ਜਲਾਉਦੇ ਹੋ, ਤਾਂ ਅਜਿਹਾ ਕਰਨਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। ਇੱਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇੱਕ ਕੋਇਲ 100 ਸਿਗਰਟਾਂ ਜਿੰਨੀ ਖ਼ਤਰਨਾਕ ਹੁੰਦੀ ਹੈ। ਕੋਇਲ ਸੜਨ 'ਤੇ ਨਿਕਲਣ ਵਾਲਾ ਧੂੰਆਂ ਕਮਰੇ ਦੇ ਪ੍ਰਦੂਸ਼ਣ ਪੱਧਰ ਨੂੰ ਵਧਾ ਸਕਦਾ ਹੈ। ਜਿਸ ਕਾਰਨ ਕਈ ਬਿਮਾਰੀਆ ਹੋਣ ਦਾ ਖਤਰਾ ਵੱਧ ਜਾਂਦਾ ਹੈ।

Mosquito Coil
Mosquito Coil
author img

By

Published : May 18, 2023, 11:50 AM IST

ਗਰਮੀ ਦੇ ਮੌਸਮ 'ਚ ਘਰ 'ਚ ਮੱਛਰ ਆਉਣੇ ਸ਼ੁਰੂ ਹੋ ਜਾਂਦੇ ਹਨ, ਜੋ ਕਿ ਕਈ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਇਸ ਤੋਂ ਬਚਣ ਲਈ ਲੋਕ ਕਈ ਉਪਾਅ ਕਰਦੇ ਹਨ। ਪਰ ਜੇਕਰ ਤੁਸੀਂ ਮੱਛਰ ਮਾਰਨ ਲਈ ਕੋਇਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਕੋਇਲ ਨਾਲ ਮੱਛਰਾਂ ਤੋਂ ਤੁਸੀਂ ਚਾਹੇ ਬਚ ਜਾਵੋਂ, ਪਰ ਇਸ ਕਾਰਨ ਕਈ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ।

ਕੋਇਲ 'ਚੋਂ ਨਿਕਲਣ ਵਾਲਾ ਧੂੰਆਂ ਵਧੇਰੇ ਖਤਰਨਾਕ: ਦਰਅਸਲ, ਬਹੁਤ ਸਾਰੇ ਲੋਕ ਘਰ ਦੇ ਅੰਦਰ ਕੋਇਲ ਜਲਾਉਦੇ ਰਹਿੰਦੇ ਹਨ। ਕੋਇਲ ਨੂੰ ਸਾੜਨ 'ਤੇ ਨਿਕਲਣ ਵਾਲਾ ਧੂੰਆਂ ਕਮਰੇ ਦੇ ਪ੍ਰਦੂਸ਼ਣ ਪੱਧਰ ਨੂੰ ਵਧਾ ਸਕਦਾ ਹੈ ਅਤੇ ਕ੍ਰੋਨਿਕ ਔਬਸਟਰਕਟਿਵ ਪਲਮਨਰੀ ਡਿਜ਼ੀਜ਼ ਜਾਂ ਸੀਓਪੀਡੀ ਦਾ ਕਾਰਨ ਬਣ ਸਕਦਾ ਹੈ। ਇਕ ਅਧਿਐਨ ਮੁਤਾਬਕ ਜੇਕਰ ਕੋਈ ਵਿਅਕਤੀ ਕੋਇਲ 'ਚੋਂ ਨਿਕਲਣ ਵਾਲੇ ਧੂੰਅੇ 'ਚ ਸਾਹ ਲੈਂਦਾ ਹੈ ਤਾਂ ਇਹ 100 ਸਿਗਰਟ ਪੀਣ ਦੇ ਬਰਾਬਰ ਖਤਰਨਾਕ ਹੋ ਸਕਦਾ ਹੈ। ਇੰਨਾ ਹੀ ਨਹੀਂ ਪੂਜਾ 'ਚ ਵਰਤੀ ਜਾਂਦੀ ਧੂਪ ਦਾ ਧੂੰਆਂ 50 ਸਿਗਰਟ ਪੀਣ ਦੇ ਬਰਾਬਰ ਖਤਰਨਾਕ ਹੁੰਦਾ ਹੈ।

ਕੋਇਲ 'ਚੋਂ ਨਿਕਲਣ ਵਾਲੇ ਧੂੰਅੇ ਕਾਰਨ ਇਹ ਬਿਮਾਰੀ ਹੋਣ ਦਾ ਖਤਰਾ: ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ ਦੁਆਰਾ ਜਾਰੀ ਕੀਤੇ ਗਏ ਕੁਝ ਅੰਕੜਿਆਂ ਦੇ ਅਨੁਸਾਰ, ਮੁੰਬਈ ਵਿੱਚ ਹਰ ਰੋਜ਼ ਘੱਟੋ ਘੱਟ 6 ਲੋਕ ਕ੍ਰੋਨਿਕ ਔਬਸਟਰਕਟਿਵ ਪਲਮੋਨਰੀ ਡਿਜ਼ੀਜ਼ ਜਾਂ ਸੀਓਪੀਡੀ, ਜੋ ਕਿ ਫੇਫੜਿਆਂ ਦੀ ਇੱਕ ਸੋਜਸ਼ ਵਾਲੀ ਬਿਮਾਰੀ ਹੈ, ਕਾਰਨ ਆਪਣੀ ਜਾਨ ਗੁਆਉਂਦੇ ਹਨ। ਇਹ ਹਾਲਤ ਸਿਰਫ ਮੁੰਬਈ ਦੀ ਹੀ ਨਹੀਂ ਹੈ, ਸਗੋਂ ਭਾਰਤ ਦੇ ਕਈ ਹਿੱਸਿਆਂ ਵਿਚ ਇਸ ਬੀਮਾਰੀ ਨਾਲ ਕਈ ਲੋਕ ਪੀੜਤ ਹਨ।

ਮੱਛਰਾਂ ਨੂੰ ਮਾਰਨ ਵਾਲੀ ਕੋਇਲ ਕਾਰਨ ਹੋ ਸਕਦੈ ਇਹ ਨੁਕਸਾਨ:

  1. ਲਗਾਤਾਰ ਕੋਇਲ ਦੇ ਧੂੰਏਂ 'ਚ ਰਹਿਣ ਨਾਲ ਸਾਹ ਲੈਣ 'ਚ ਦਿੱਕਤ ਹੁੰਦੀ ਹੈ। ਇਸ ਦਾ ਜ਼ਿਆਦਾ ਸੰਪਰਕ ਫੇਫੜਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ।
  2. ਡਾਕਟਰਾਂ ਮੁਤਾਬਕ ਜੇਕਰ ਕੋਈ ਕੋਇਲ ਦੇ ਧੂੰਏਂ 'ਚ ਜ਼ਿਆਦਾ ਦੇਰ ਤੱਕ ਸਾਹ ਲੈਂਦਾ ਹੈ ਤਾਂ ਉਸ ਨੂੰ ਅਸਥਮਾ ਹੋਣ ਦਾ ਡਰ ਵੱਧ ਜਾਂਦਾ ਹੈ। ਜਦਕਿ ਇਹ ਧੂਆਂ ਬੱਚਿਆਂ ਲਈ ਜ਼ਿਆਦਾ ਖਤਰਨਾਕ ਹੈ, ਇਸ ਲਈ ਮੱਛਰ ਮਾਰਨ ਵਾਲੇ ਕੋਇਲ ਤੋਂ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਹੈ।
  3. ਕੋਇਲ 'ਚੋਂ ਨਿਕਲਣ ਵਾਲੇ ਧੂੰਏਂ ਨਾਲ ਨਾ ਸਿਰਫ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਸਗੋਂ ਚਮੜੀ ਅਤੇ ਅੱਖਾਂ 'ਤੇ ਵੀ ਅਸਰ ਪੈਂਦਾ ਹੈ। ਇਸ ਕਾਰਨ ਅੱਖਾਂ ਵਿੱਚ ਜਲਨ ਵਰਗੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
  1. National Dengue Day 2023: ਜਾਣੋ ਰਾਸ਼ਟਰੀ ਡੇਂਗੂ ਦਿਵਸ ਦਾ ਇਤਿਹਾਸ ਅਤੇ ਇਸਦੇ ਲੱਛਣ
  2. Diabetic Patients: ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੋ ਸਕਦੈ ਇਹ ਸਿਹਤਮੰਦ ਡ੍ਰਿੰਕਸ, ਰੋਜ਼ਾਨਾ ਪੀਣ ਨਾਲ ਕੰਟਰੋਲ 'ਚ ਰਹੇਗੀ ਸ਼ੂਗਰ
  3. Papaya During Pregnancy: ਕੀ ਗਰਭ ਅਵਸਥਾ ਦੌਰਾਨ ਪਪੀਤਾ ਖਾਣਾ ਹੋ ਸਕਦੈ ਖਤਰਨਾਕ? ਇੱਥੇ ਜਾਣੋ ਪੂਰੀ ਸਚਾਈ

ਮੱਛਰਾਂ ਤੋਂ ਬਚਾਅ ਲਈ ਅਪਣਾਓ ਇਹ ਉਪਾਅ: ਸਿਹਤ ਮਾਹਰ ਸਲਾਹ ਦਿੰਦੇ ਹਨ ਕਿ ਤੁਸੀਂ ਮੱਛਰਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਹ ਉਪਾਅ ਅਪਣਾ ਸਕਦੇ ਹੋ: -

  • ਪੂਰੀ ਬਾਹਾਂ ਵਾਲੀ ਕਮੀਜ਼ ਅਤੇ ਲੰਬੀ ਪੈਂਟ ਪਹਿਨੋ।
  • ਮੱਛਰਦਾਨੀ ਲਗਾ ਕੇ ਸੌਂਵੋ।
  • ਮੱਛਰ ਪੈਦਾ ਹੋਣ ਤੋਂ ਰੋਕਣ ਲਈ ਖੜ੍ਹੇ ਪਾਣੀ ਨੂੰ ਤੁਰੰਤ ਹਟਾਓ।
  • ਆਪਣੇ ਘਰ ਦੇ ਆਲੇ-ਦੁਆਲੇ ਸਫਾਈ ਰੱਖੋ।
  • ਸ਼ਾਮ ਨੂੰ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖੋ।
  • ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਲਈ ਸਮੇਂ-ਸਮੇਂ 'ਤੇ ਫੌਗਿੰਗ ਕਰਵਾਓ।

ETV Bharat Logo

Copyright © 2025 Ushodaya Enterprises Pvt. Ltd., All Rights Reserved.