ਹੈਦਰਾਬਾਦ: ਸਿਹਤਮੰਦ ਰਹਿਣ ਲਈ ਵਧੀਆਂ ਖੁਰਾਕ ਦੇ ਨਾਲ-ਨਾਲ ਪੂਰੀ ਨੀਂਦ ਲੈਣਾ ਵੀ ਜ਼ਰੂਰੀ ਹੈ। ਪੂਰੀ ਨੀਂਦ ਲੈਣ ਨਾਲ ਅਸੀ ਸਿਹਤਮੰਦ ਅਤੇ ਸਾਰਾ ਦਿਨ ਤਰੋ-ਤਾਜ਼ਾ ਰਹਿੰਦੇ ਹਾਂ। ਇੱਕ ਸਿਹਤਮੰਦ ਜੀਵਨ ਸ਼ੈਲੀ ਲਈ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਪੂਰੀ ਨੀਂਦ ਨਾ ਲੈਣ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ਼ ਘਟ ਨੀਂਦ ਹੀ ਨਹੀਂ ਸਗੋ ਜ਼ਰੂਰਤ ਤੋਂ ਜ਼ਿਆਦਾ ਸੌਣਾ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਜ਼ਰੂਰਤ ਤੋਂ ਜ਼ਿਆਦਾ ਸੌਣ ਨਾਲ ਹੋਣ ਵਾਲੇ ਨੁਕਸਾਨ:-
ਮੋਟਾਪਾ: ਜੇਕਰ ਤੁਸੀਂ 8 ਜਾਂ 9 ਘੰਟੇ ਤੋਂ ਜ਼ਿਆਦਾ ਸੌਦੇ ਹੋ, ਤਾਂ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਜ਼ਰੂਰਤ ਤੋਂ ਜ਼ਿਆਦਾ ਸੌਣ ਨਾਲ ਸਰੀਰ ਸੁਸਤ ਹੋਣ ਲੱਗਦਾ ਹੈ, ਜਿਸਦਾ ਅਸਰ ਪਾਚਨ ਕਿਰੀਆ 'ਤੇ ਵੀ ਪੈਂਦਾ ਹੈ ਅਤੇ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੋਣ ਲੱਗਦਾ ਹੈ। ਅੱਗੇ ਜਾ ਕੇ ਇਹ ਮੋਟਾਪਾ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਸੌਣ ਦਾ ਸਹੀ ਸਮਾਂ ਤੈਅ ਕਰੋ।
ਦਿਲ ਦੀਆਂ ਬਿਮਾਰੀਆਂ: ਜ਼ਿਆਦਾ ਸੌਣ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ। ਇੱਕ ਖੋਜ ਅਨੁਸਾਰ, 9 ਘੰਟੇ ਤੋਂ ਜ਼ਿਆਦਾ ਸੌਣ ਵਾਲੇ ਲੋਕਾਂ ਨੂੰ ਕੋਰੋਨਰੀ ਦਿਲ ਦੀ ਬਿਮਾਰੀ ਹੋ ਸਕਦੀ ਹੈ।
ਸ਼ੂਗਰ: ਜੇਕਰ ਤੁਸੀਂ ਜ਼ਿਆਦਾ ਸੌਦੇ ਹੋ, ਤਾਂ ਇਸ ਨਾਲ ਤੁਹਾਨੂੰ ਸ਼ੂਗਰ ਹੋ ਸਕਦੀ ਹੈ। ਦਰਅਸਲ ਜ਼ਿਆਦਾ ਸੌਣ ਕਾਰਨ ਸਰੀਰਕ ਗਤੀਵਿਧੀਆ ਘਟ ਹੋ ਜਾਂਦੀਆਂ ਹਨ, ਜਿਸ ਕਾਰਨ ਬਲੱਡ ਸ਼ੂਗਰ ਦਾ ਪੱਧਰ ਵਧਣ ਦਾ ਖਤਰਾ ਰਹਿੰਦਾ ਹੈ।
- Skin Care Tips: ਸਾਵਧਾਨ! ਕਿਤੇ ਤੁਸੀਂ ਵੀ ਤੌਲੀਏ ਨਾਲ ਫਿਣਸੀਆਂ ਛਿਲਣ ਦੀ ਗਲਤੀ ਤਾਂ ਨਹੀਂ ਕਰ ਰਹੇ, ਚਮੜੀ ਨਾਲ ਜੁੜੀਆਂ ਇਨ੍ਹਾਂ 6 ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ
- Health Tips: ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ 5 ਜੂਸ
- Relationship Anxiety: ਕਿਸੇ ਵਿਅਕਤੀ ਨਾਲ ਰਿਲੇਸ਼ਨਸ਼ਿੱਪ 'ਚ ਆਉਣ ਤੋਂ ਬਾਅਦ ਤੁਸੀਂ ਵੀ ਸੋਚਦੇ ਹੋ ਇਹ ਗੱਲਾਂ, ਤਾਂ ਸਮਝ ਲਓ ਤੁਸੀਂ ਇਸ ਸਮੱਸਿਆਂ ਨਾਲ ਜੂਝ ਰਹੇ ਹੋ
ਪਿੱਠ 'ਚ ਦਰਦ: ਜੇਕਰ ਤੁਹਾਨੂੰ ਜ਼ਿਆਦਾ ਸੌਣ ਦੀ ਆਦਤ ਹੈ, ਤਾਂ ਤੁਹਾਨੂੰ ਪਿੱਠ 'ਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਇਹ ਸਮੱਸਿਆਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ, ਜੋ ਲੋਕ ਕੰਪਿਊਟਰ 'ਤੇ ਕੰਮ ਕਰਨ ਤੋਂ ਬਾਅਦ ਰਾਤ ਨੂੰ ਦੇਰ ਨਾਲ ਸੌਦੇ ਹਨ। ਅਜਿਹੇ 'ਚ ਲੋਕਾਂ ਨੂੰ ਸਰੀਰਕ ਗਤੀਵਿਧੀਆ ਲਈ ਸਮਾਂ ਨਹੀਂ ਮਿਲ ਪਾਉਦਾ। ਜਿਸ ਕਾਰਨ ਬਲੱਡ ਦਾ ਸਰਕੁਲੇਸ਼ਨ ਠੀਕ ਤਰ੍ਹਾਂ ਨਹੀਂ ਹੁੰਦਾ ਅਤੇ ਦਰਦ ਦੀ ਸਮੱਸਿਆਂ ਹੋਣ ਲੱਗਦੀ ਹੈ।
ਉਦਾਸੀ: ਜ਼ਿਆਦਾ ਦੇਰ ਤੱਕ ਸੌਣ ਨਾਲ ਨਾ ਸਿਰਫ਼ ਸਰੀਰਕ ਸਗੋਂ ਮਾਨਸਿਕ ਰੂਪ ਨਾਲ ਵੀ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਦਰਅਸਲ, ਜ਼ਰੂਰਤ ਤੋਂ ਜ਼ਿਆਦਾ ਸੌਣ ਕਰਕੇ ਸੁਸਤੀ ਅਤੇ ਆਲਸ ਵਧ ਜਾਂਦਾ ਹੈ। ਜਿਸਦਾ ਅਸਰ ਦਿਮਾਗ 'ਤੇ ਪੈਂਦਾ ਹੈ। ਜ਼ਿਆਦਾ ਸੌਣ ਨਾਲ ਉਤਸਾਹ ਦੀ ਕਮੀ ਹੋਣ ਦੇ ਨਾਲ-ਨਾਲ ਸਕਾਰਾਤਮਕਤਾ ਵੀ ਘਟ ਹੋ ਜਾਂਦੀ ਹੈ।