ETV Bharat / sukhibhava

Relationships Tips: ਵਿਆਹ ਹੁੰਦੇ ਹੀ ਛੱਡ ਦੇਣੀਆ ਚਾਹੀਦੀਆਂ ਨੇ ਇਹ 4 ਆਦਤਾਂ, ਨਹੀਂ ਤਾਂ ਰਿਸ਼ਤਾ ਹੋ ਸਕਦੈ ਖਰਾਬ - ਆਪਣੇ ਪਾਰਟਨਰ ਤੇ ਗੁੱਸਾ ਨਾ ਕਰੋ

Relationships Tips: ਵਿਆਹ ਕਰਨ ਤੋਂ ਬਾਅਦ ਇੱਕ ਛੋਟੀ ਜਿਹੀ ਗਲਤੀ ਤੁਹਾਡੇ ਵਿਆਹੁਤਾ ਜੀਵਨ ਨੂੰ ਖਰਾਬ ਕਰ ਸਕਦੀ ਹੈ। ਇਸ ਲਈ ਤੁਹਾਨੂੰ ਵਿਆਹ ਤੋਂ ਬਾਅਦ ਆਪਣੀਆਂ ਕੁਝ ਆਦਤਾਂ 'ਚ ਸੁਧਾਰ ਕਰਨਾ ਚਾਹੀਦਾ ਹੈ।

Relationships Tips
Relationships Tips
author img

By ETV Bharat Health Team

Published : Dec 14, 2023, 12:15 PM IST

ਹੈਦਰਾਬਾਦ: ਹਰ ਇੱਕ ਵਿਅਕਤੀ ਲਈ ਵਿਆਹ ਕਰਵਾਉਣਾ ਬਹੁਤ ਜ਼ਰੂਰੀ ਫੈਸਲਾ ਹੁੰਦਾ ਹੈ। ਵਿਆਹ ਤੋਂ ਬਾਅਦ ਜ਼ਿੰਦਗੀ 'ਚ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ। ਆਪਣੇ ਪਾਰਟਨਰ ਲਈ ਖੁਦ ਤੋਂ ਪਹਿਲਾ ਸੋਚਣਾ, ਉਸਦੇ ਨਾਲ ਚਲਣਾ ਆਦਿ ਚੀਜ਼ਾਂ ਜੀਵਨ ਦਾ ਹਿੱਸਾ ਬਣ ਜਾਂਦੀਆਂ ਹਨ। ਅਜਿਹੀ ਸਥਿਤੀ 'ਚ ਜੇਕਰ ਤੁਸੀਂ ਛੋਟੀ ਜਿਹੀ ਵੀ ਗਲਤੀ ਕਰਦੇ ਹੋ, ਤਾਂ ਇਸ ਨਾਲ ਤੁਹਾਡਾ ਵਿਆਹੁਤਾ ਜੀਵਨ ਪ੍ਰਭਾਵਿਤ ਹੋ ਸਕਦਾ ਹੈ ਅਤੇ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ। ਇਸ ਲਈ ਤੁਹਾਨੂੰ ਵਿਆਹ ਤੋਂ ਬਾਅਦ ਆਪਣੀਆਂ ਕੁਝ ਆਦਤਾਂ 'ਚ ਸੁਧਾਰ ਕਰਨਾ ਚਾਹੀਦਾ ਹੈ।

ਵਿਆਹ ਤੋਂ ਬਾਅਦ ਇਨ੍ਹਾਂ ਆਦਤਾਂ 'ਚ ਕਰੋ ਸੁਧਾਰ:

ਆਪਣੇ ਪਾਰਟਨਰ 'ਤੇ ਵਿਸ਼ਵਾਸ ਕਰੋ: ਵਿਸ਼ਵਾਸ ਕਿਸੇ ਵੀ ਰਿਸ਼ਤੇ 'ਚ ਸ਼ਭ ਤੋਂ ਮਹੱਤਵਪੂਰਨ ਹੁੰਦਾ ਹੈ। ਜੇਕਰ ਤੁਸੀਂ ਆਪਣੇ ਪਾਰਟਨਰ 'ਤੇ ਸ਼ੱਕ ਕਰਦੇ ਹੋ, ਤਾਂ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ। ਕਈ ਲੋਕਾਂ ਨੂੰ ਸ਼ੱਕ ਕਰਨ ਦੀ ਆਦਤ ਹੁੰਦੀ ਹੈ ਅਤੇ ਉਹ ਵਿਆਹ ਤੋਂ ਬਾਅਦ ਵੀ ਆਪਣੇ ਪਾਰਟਨਰ 'ਤੇ ਸ਼ੱਕ ਕਰਦੇ ਰਹਿੰਦੇ ਹਨ। ਜੇਕਰ ਤੁਹਾਨੂੰ ਵੀ ਅਜਿਹੀ ਆਦਤ ਹੈ, ਤਾਂ ਆਪਣੀ ਇਸ ਆਦਤ ਨੂੰ ਸੁਧਾਰੋ, ਨਹੀਂ ਤਾਂ ਤੁਹਾਡਾ ਰਿਸ਼ਤਾ ਟੁੱਟ ਸਕਦਾ ਹੈ।

ਆਪਣੇ ਪਾਰਟਨਰ ਦੀ ਇੱਜ਼ਤ ਕਰੋ: ਜਦੋ ਕੋਈ ਵਿਅਕਤੀ ਵਿਆਹ ਦੇ ਬੰਧਨ 'ਚ ਬੰਨ੍ਹ ਜਾਂਦਾ ਹੈ, ਤਾਂ ਹਰ ਵਿਅਕਤੀ ਆਪਣੇ ਪਾਰਟਨਰ ਤੋਂ ਇੱਜ਼ਦ ਦੀ ਉਮੀਦ ਕਰਦਾ ਹੈ। ਕਈ ਲੋਕਾਂ ਨੂੰ ਪਹਿਲਾ ਤੋਂ ਹੀ ਆਦਤ ਹੁੰਦੀ ਹੈ ਕਿ ਉਹ ਆਪਣੇ ਅੱਗੇ ਖੁਦ ਦੇ ਪਾਰਟਨਰ ਨੂੰ ਕੁਝ ਨਹੀਂ ਸਮਝਦੇ ਅਤੇ ਉਸਦੀ ਇੱਜ਼ਤ ਨਹੀਂ ਕਰਦੇ। ਇਸ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ।

ਆਪਣੇ ਪਾਰਟਨਰ ਨੂੰ ਤਾਅਨੇ ਨਾ ਮਾਰੋ: ਕਈ ਲੋਕ ਕਿਸੇ ਵੀ ਜਗ੍ਹਾਂ 'ਤੇ ਆਪਣੇ ਪਾਰਟਨਰ ਨੂੰ ਤਾਅਨੇ ਮਾਰਨ ਲੱਗ ਜਾਂਦੇ ਹਨ, ਜਿਸ ਨਾਲ ਤੁਹਾਡੇ ਸਾਥੀ ਨੂੰ ਬੁਰਾ ਲੱਗ ਸਕਦਾ ਹੈ, ਪਰ ਵਿਆਹ ਤੋਂ ਬਾਅਦ ਤੁਹਾਨੂੰ ਆਪਣੀ ਇਸ ਆਦਤ ਨੂੰ ਬਦਲਣਾ ਚਾਹੀਦਾ ਹੈ। ਇਸ ਆਦਤ ਕਾਰਨ ਤੁਹਾਡੇ ਰਿਸ਼ਤੇ 'ਚ ਮੁਸ਼ਕਿਲਾਂ ਆ ਸਕਦੀਆਂ ਹਨ।

ਆਪਣੇ ਪਾਰਟਨਰ 'ਤੇ ਗੁੱਸਾ ਨਾ ਕਰੋ: ਕਈ ਲੋਕ ਆਪਣੇ ਪਾਰਟਨਰ 'ਤੇ ਬਿਨ੍ਹਾਂ ਗੱਲ੍ਹ ਤੋਂ ਗੁੱਸਾ ਕਰਦੇ ਹਨ, ਜੋ ਕਿ ਇੱਕ ਵਧੀਆਂ ਰਿਸ਼ਤੇ ਲਈ ਸਹੀ ਆਦਤ ਨਹੀਂ ਹੈ। ਇਸ ਲਈ ਤੁਹਾਨੂੰ ਆਪਣੇ ਪਾਰਟਨਰ ਦੀ ਦੇਖਭਾਲ, ਉਸਦੀ ਹਰ ਗੱਲ੍ਹ ਮੰਨਣਾ ਅਤੇ ਉਸਨੂੰ ਪਿਆਰ ਕਰਨ ਵਰਗੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.