ਹੈਦਰਾਬਾਦ: ਜਦੋਂ ਵੀ ਅਸੀਂ ਨਵੇਂ ਰਿਲੇਸ਼ਨਸ਼ਿੱਪ 'ਚ ਆਉਦੇ ਹਾਂ, ਤਾਂ ਸ਼ੁਰੂਆਤ 'ਚ ਹਰ ਚੀਜ਼ ਵਧੀਆਂ ਲੱਗਦੀ ਹੈ। ਕਿਉਕਿ ਉਸ ਸਮੇਂ ਅਸੀਂ ਇੱਕ-ਦੂਜੇ ਨੂੰ ਕਰੀਬ ਤੋਂ ਜਾਣ ਰਹੇ ਹੁੰਦੇ ਹਾਂ। ਉਸ ਸਮੇਂ ਆਪਣੇ ਪਾਰਟਨਰ ਦੀ ਕੋਈ ਵੀ ਗੱਲ ਅਤੇ ਆਦਤ ਸਾਨੂੰ ਬੂਰੀ ਨਹੀਂ ਲੱਗਦੀ ਪਰ ਜਿਵੇਂ-ਜਿਵੇਂ ਸਮਾਂ ਗੁਜ਼ਰਦਾ ਜਾਂਦਾ ਹੈ, ਤਾਂ ਸਾਨੂੰ ਸਾਡੇ ਪਾਰਟਨਰ ਦੀਆਂ ਨਵੀਆਂ ਗੱਲਾਂ ਜਾਂ ਆਦਤਾਂ ਬਾਰੇ ਪਤਾ ਲੱਗਦਾ ਹੈ। ਕਦੇ-ਕਦੇ ਅਸੀਂ ਆਪਣੇ ਪਾਰਟਨਰ ਨੂੰ ਉਨ੍ਹਾਂ ਚੀਜ਼ਾਂ ਬਾਰੇ ਖੁੱਲ੍ਹ ਕੇ ਨਹੀਂ ਬੋਲ ਪਾਉਦੇ, ਜੋ ਅੱਗੇ ਜਾ ਕੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਚਿੰਤਾ ਦਾ ਕਾਰਨ ਬਣ ਜਾਂਦਾ ਹੈ। ਜਿਸ ਨਾਲ ਤੁਹਾਡੇ ਮਾਨਸਿਕ, ਸੋਸ਼ਲ ਅਤੇ ਪ੍ਰੋਫੈਸ਼ਨਲ ਸਟੇਟਸ 'ਤੇ ਵੀ ਅਸਰ ਪੈਂਦਾ ਹੈ।
ਰਿਲੇਸ਼ਨਸ਼ਿੱਪ ਨੂੰ ਲੈ ਕੇ ਚਿੰਤਾ ਹੋਣ ਦੀ ਸਮੱਸਿਆਂ ਦੇ ਲੱਛਣ:
ਰਿਸ਼ਤੇ ਦੇ ਭਵਿੱਖ ਬਾਰੇ ਚਿੰਤਾ: ਨਵੇਂ ਰਿਲੇਸ਼ਨਸ਼ਿੱਪ ਵਿੱਚ ਆਉਦੇ ਹੀ ਕੁਝ ਸਮੇਂ ਬਾਅਦ ਜੇਕਰ ਤੁਸੀਂ ਆਪਣੇ ਰਿਸ਼ਤੇ ਦੇ ਭਵਿੱਖ ਬਾਰੇ ਸੋਚਣ ਲੱਗਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਰਿਲੇਸ਼ਨ ਲੰਬੇ ਸਮੇਂ ਤੱਕ ਚੱਲੇਗਾ ਵੀ ਜਾਂ ਨਹੀਂ, ਤਾਂ ਤੁਸੀਂ ਰਿਲੇਸ਼ਨਸ਼ਿੱਪ ਨੂੰ ਲੈ ਕੇ ਚਿੰਤਾ ਦੀ ਸਮੱਸਿਆਂ ਨਾਲ ਜੂਝ ਰਹੇ ਹੋ।
ਆਪਣੇ ਪਾਰਟਨਰ ਅਤੇ ਉਸਦੀ ਐਕਸ ਨੂੰ ਲੈ ਕੇ ਚਿੰਤਾ: ਕਈ ਵਾਰ ਤੁਸੀਂ ਇਹ ਸੋਚਣ ਲੱਗਦੇ ਹੋ ਕਿ ਤੁਹਾਡਾ ਪਾਰਟਨਰ ਆਪਣੀ ਐਕਸ ਬਾਰੇ ਸੋਚਦਾ ਹੋਵੇਗਾ ਅਤੇ ਤੁਸੀਂ ਜੇਕਰ ਉਨ੍ਹਾਂ ਨਾਲ ਜ਼ਿਆਦਾ ਅਟੈਚ ਹੋ ਗਏ ਪਰ ਤੁਹਾਡਾ ਪਾਰਟਨਰ ਅਟੈਚ ਨਾ ਹੋਇਆ, ਫਿਰ ਕੀ ਹੋਵੇਗਾ? ਇਸ ਤਰ੍ਹਾਂ ਦੇ ਵਿਚਾਰ ਮਨ ਵਿੱਚ ਆਉਣਾ ਰਿਲੇਸ਼ਨਸ਼ਿੱਪ ਨੂੰ ਲੈ ਕੇ ਚਿੰਤਾ ਦੇ ਸੰਕੇਤ ਹਨ।
ਰਿਲੇਸ਼ਨਸ਼ਿੱਪ ਨੂੰ ਬਣਾਏ ਰੱਖਣ ਲਈ ਕੋਸ਼ਿਸ਼ ਕਰਨ ਦੀ ਚਿੰਤਾ: ਕਦੇ-ਕਦੇ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਨਵੇਂ ਰਿਲੇਸ਼ਨਸ਼ਿੱਪ ਨੂੰ ਬਣਾਏ ਰੱਖਣ ਲਈ ਤੁਹਾਨੂੰ ਜ਼ਿਆਦਾ ਕੋਸ਼ਿਸ਼ ਕਰਨੀ ਹੋਵੇਗੀ। ਤੁਹਾਡੇ ਪਾਰਟਨਰ ਦੀਆਂ ਤੁਹਾਡੇ ਤੋਂ ਕਈ ਉਮੀਦਾਂ ਹੋਣਗੀਆਂ ਅਤੇ ਜੇਕਰ ਤੁਸੀਂ ਇਨ੍ਹਾਂ ਉਮੀਦਾਂ 'ਤੇ ਖਰੇ ਨਹੀਂ ਉਤਰੇ, ਤਾਂ ਕੀ ਹੋਵੇਗਾ? ਜੇਕਰ ਤਹਾਡੇ ਮਨ ਵਿੱਚ ਵੀ ਇਹ ਸਵਾਲ ਆਉਦਾ ਹੈ, ਤਾਂ ਤੁਸੀਂ ਰਿਲੇਸ਼ਨਸ਼ਿੱਪ ਨੂੰ ਲੈ ਕੇ ਚਿੰਤਾ ਦੀ ਸਮੱਸਿਆਂ ਨਾਲ ਜੂਝ ਰਹੇ ਹੋ।
- Neem Leaves Benefits: ਫਿਣਸੀਆਂ ਤੋਂ ਲੈ ਕੇ ਦੰਦਾਂ ਤੱਕ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਹੈ ਨਿੰਮ ਦੀਆਂ ਪੱਤੀਆਂ, ਜਾਣੋ ਇਸਦੇ ਹੋਰ ਫਾਇਦੇ
- Pregnancy Tips: ਸਾਵਧਾਨ! ਗਰਭ ਅਵਸਥਾ ਦੌਰਾਨ ਤਣਾਅ ਲੈਣ ਨਾਲ ਹੋਣ ਵਾਲੇ ਬੱਚੇ ਨੂੰ ਹੋ ਸਕਦੀਆਂ ਨੇ ਇਹ ਸਿਹਤ ਸਮੱਸਿਆਵਾਂ, ਇਸ ਤਰ੍ਹਾਂ ਘਟ ਕਰੋ ਆਪਣਾ ਤਣਾਅ
- Men Dark Lip Remedies: ਜੇਕਰ ਮਰਦ ਵੀ ਨੇ ਕਾਲੇ ਬੁੱਲ੍ਹਾਂ ਦੀ ਸਮੱਸਿਆਂ ਤੋਂ ਪਰੇਸ਼ਾਨ, ਤਾਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖੇ
ਪਾਰਟਨਰ ਨੂੰ ਦਿਲ ਦੀ ਗੱਲ ਨਾ ਕਹਿ ਪਾਉਣਾ: ਕਿਸੇ ਵੀ ਰਿਸ਼ਤੇ 'ਚ ਗੱਲਬਾਤ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਦਿਲ ਦੀ ਗੱਲ ਨਹੀਂ ਕਹਿ ਪਾਉਦੇ, ਤਾਂ ਇਹ ਵੀ ਰਿਲੇਸ਼ਨਸ਼ਿੱਪ ਨੂੰ ਲੈ ਕੇ ਚਿੰਤਾ ਦੀ ਸਮੱਸਿਆਂ ਦੇ ਸੰਕੇਤ ਹੋ ਸਕਦੇ ਹਨ।
ਪਾਰਟਨਰ ਦੇ ਛੱਡ ਜਾਣ ਦੀ ਚਿੰਤਾ: ਜੇਕਰ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਤੁਸੀਂ ਆਪਣੇ ਰਿਸ਼ਤੇ ਨੂੰ ਪੂਰਾ ਸਮਾਂ ਦੇ ਰਹੇ ਹੋ ਅਤੇ ਤੁਸੀਂ ਆਪਣੇ ਪਾਰਟਨਰ ਲਈ ਹਰ ਉਹ ਚੀਜ਼ ਕਰ ਰਹੇ ਹੋ, ਜੋ ਤੁਸੀਂ ਪਹਿਲਾ ਕਦੇ ਵੀ ਨਹੀਂ ਕੀਤੀ ਪਰ ਫਿਰ ਵੀ ਜੇ ਤੁਹਾਡਾ ਪਾਰਟਨਰ ਤੁਹਾਨੂੰ ਛੱਡ ਕੇ ਚਲਾ ਗਿਆ, ਤਾਂ ਪੂਰਾ ਸਮਾਂ ਅਤੇ ਮਿਹਨਤ ਬਰਬਾਦ ਹੋ ਜਾਵੇਗੀ, ਤਾਂ ਇਹ ਵੀ ਰਿਲੇਸ਼ਨਸ਼ਿੱਪ ਨੂੰ ਲੈ ਕੇ ਚਿੰਤਾ ਦੀ ਸਮੱਸਿਆਂ ਦੇ ਸੰਕੇਤ ਹੋ ਸਕਦੇ ਹਨ।