ਹੈਦਰਾਬਾਦ: ਪੁਦੀਨੇ ਦਾ ਤੇਲ ਇੱਕ ਤਰ੍ਹਾਂ ਨਾਲ ਜ਼ਰੂਰੀ ਤੇਲ ਹੈ, ਜੋ ਪੁਦੀਨੇ ਦੇ ਪੌਦੇ ਤੋਂ ਬਣਦਾ ਹੈ। ਇਸਨੂੰ ਪੌਦੇ ਦੀਆਂ ਪੱਤੀਆਂ ਅਤੇ ਫੁੱਲਾਂ ਤੋਂ ਕੱਢਿਆ ਜਾਂਦਾ ਹੈ। ਪੁਦੀਨੇ ਦਾ ਤੇਲ ਆਪਣੀ ਤੇਜ਼, ਤਾਜ਼ਾ ਖੁਸ਼ਬੂ ਅਤੇ ਕਈ ਉਪਚਾਰਕ ਗੁਣਾ ਲਈ ਜਾਣਿਆ ਜਾਂਦਾ ਹੈ। ਇਸਦਾ ਇਸਤੇਮਾਲ ਜ਼ਿਆਦਾਤਰ ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੈ। ਇਸ ਤੇਲ ਨਾਲ ਸਿਹਤ ਨੂੰ ਕਈ ਸਾਰੇ ਫਾਇਦੇ ਮਿਲਦੇ ਹਨ।
ਪੁਦੀਨੇ ਦੇ ਤੇਲ ਦੇ ਫਾਇਦੇ:
ਸਿਰਦਰਦ: ਪੁਦੀਨੇ ਦਾ ਤੇਲ ਕੂਲਿੰਗ ਅਤੇ Analgesic ਗੁਣਾ ਦੇ ਕਾਰਨ ਤਣਾਅ, ਸਿਰਦਰਦ ਅਤੇ ਮਾਈਗ੍ਰਨ ਤੋਂ ਰਾਹਤ ਦਿਵਾਉਣ 'ਚ ਮਦਦ ਕਰਦਾ ਹੈ।
ਵਾਲਾਂ ਲਈ ਪੁਦੀਨੇ ਦਾ ਤੇਲ ਫਾਇਦੇਮੰਦ: ਪੁਦੀਨੇ ਦੇ ਤੇਲ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਡੈਂਡਰਫ਼, ਖੋਪੜੀ 'ਚ ਸੋਜ ਅਤੇ ਵਾਲਾਂ ਦੇ ਝੜਨ ਨੂੰ ਰੋਕਣ ਅਤੇ ਇਲਾਜ ਕਰਨ ਵਿੱਚ ਮਦਦ ਕਰ ਸਕਦੇ ਹਨ। ਇਸਨੂੰ ਸ਼ੈਪੂ ਵਿੱਚ ਮਿਲਾਇਆ ਜਾ ਸਕਦਾ ਹੈ ਜਾਂ ਹੇਅਰ ਮਾਸਕ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਪਾਚਨ ਵਿੱਚ ਸੁਧਾਰ: ਪੁਦੀਨੇ ਦੇ ਤੇਲ ਦਾ ਇਸਤੇਮਾਲ ਭੋਜਨ ਨਾ ਪਚਨਾ, ਸੋਜ ਅਤੇ ਗੈਸ ਵਰਗੀਆਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦੇ ਇਲਾਜ ਲਈ ਕੀਤਾ ਜਾਂਦਾ ਹੈ। ਇਸ ਨਾਲ ਪਾਚਨ ਵਿੱਚ ਸੁਧਾਰ ਹੁੰਦਾ ਹੈ।
ਉਲਟੀ ਨੂੰ ਘਟ ਕਰਨ 'ਚ ਫਾਇਦੇਮੰਦ ਪੁਦੀਨੇ ਦਾ ਤੇਲ: ਪੁਦੀਨੇ ਦੇ ਤੇਲ ਨੂੰ ਉਲਟੀ ਦੀ ਸਮੱਸਿਆਂ ਘਟ ਕਰਨ ਲਈ ਫਾਇਦੇਮੰਦ ਪਾਇਆ ਗਿਆ ਹੈ। ਇਸਦੇ ਨਾਲ ਹੀ ਇਹ Morning Sickness ਅਤੇ ਮੋਸ਼ਨ Sickness ਲਈ ਇੱਕ ਬਿਹਤਰ ਉਪਚਾਰ ਸਾਬਤ ਹੁੰਦਾ ਹੈ।
ਮਾਸਪੇਸ਼ੀਆਂ ਦੇ ਦਰਦ ਤੋਂ ਛੁਟਕਾਰਾ: ਪੁਦੀਨੇ ਦੇ ਤੇਲ 'ਚ ਕੂਲਿੰਗ ਪ੍ਰਭਾਵ ਹੁੰਦੇ ਹਨ, ਜੋ ਮਾਸਪੇਸ਼ੀਆਂ ਦੇ ਦਰਦ ਨੂੰ ਸ਼ਾਂਤ ਕਰਨ ਅਤੇ ਘਟ ਕਰਨ ਵਿੱਚ ਮਦਦ ਕਰ ਸਕਦੇ ਹਨ। ਦਰਦ ਤੋਂ ਰਾਹਤ ਪਾਉਣ ਲਈ ਇਸ ਤੇਲ ਨੂੰ ਪ੍ਰਭਾਵਿਤ ਜਗ੍ਹਾਂ 'ਤੇ ਲਗਾਇਆ ਜਾ ਸਕਦਾ ਹੈ ਜਾਂ ਨਹਾਉਣ ਦੇ ਪਾਣੀ ਵਿੱਚ ਮਿਲਾਇਆ ਜਾ ਸਕਦਾ ਹੈ। ਇਸ ਨਾਲ ਤੁਹਾਨੂੰ ਮਾਸਪੇਸ਼ੀਆਂ ਦੇ ਦਰਦ ਤੋਂ ਛੁਟਕਾਰਾ ਮਿਲੇਗਾ।