ਹੈਦਰਾਬਾਦ: ਯਾਦਾਸ਼ਤ ਤੇਜ਼ ਕਰਨ ਲਈ ਬਾਦਾਮ ਹੀ ਨਹੀਂ ਸਗੋਂ ਮੂੰਗਫ਼ਲੀ ਵੀ ਫਾਇਦੇਮੰਦ ਹੁੰਦੀ ਹੈ। ਇਸਦੇ ਨਾਲ ਹੀ ਮਾਨਸਿਕ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਵੀ ਮੂੰਗਫਲੀ ਮਦਦਗਾਰ ਹੁੰਦੀ ਹੈ। ਮੂੰਗਫਲੀ ਖਾਣ ਨਾਲ ਸਿਰਫ਼ ਯਾਦਾਸ਼ਤ ਹੀ ਨਹੀਂ ਸਗੋ ਹੋਰ ਵੀ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਮੂੰਗਫਲੀ ਖਾਣ ਦੇ ਫਾਇਦੇ:
ਮੂੰਗਫ਼ਲੀ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ: ਮੂੰਗਫ਼ਲੀ 'ਚ ਕਾਰਡੀਓ ਪ੍ਰੋਟੈਕਟਿਵ ਗੁਣ ਪਾਏ ਜਾਂਦੇ ਹਨ। ਮੂੰਗਫ਼ਲੀ ਨੂੰ ਰੋਜ਼ਾਨਾ ਖਾਣ ਨਾਲ ਦਿਲ ਦੀਆਂ ਸਮੱਸਿਆਵਾਂ ਦੇ ਖਤਰੇ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਕੋਲੇਸਟ੍ਰੋਲ ਦੇ ਪੱਧਰ ਨੂੰ ਸੁਧਾਰਨ 'ਚ ਵੀ ਮਦਦ ਮਿਲਦੀ ਹੈ ਅਤੇ ਦਿਲ ਦਾ ਦੌਰਾ ਅਤੇ ਸਟ੍ਰੋਕ ਦਾ ਖਤਰਾ ਨਹੀਂ ਵਧਦਾ।
ਸਿਹਤਮੰਦ ਦਿਮਾਗ ਲਈ ਮੂੰਗਫ਼ਲੀ ਫਾਇਦੇਮੰਦ: ਮੂੰਗਫਲੀ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਸ ਨਾਲ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ ਅਤੇ ਯਾਦਾਸ਼ਤ 'ਚ ਸੁਧਾਰ ਹੁੰਦਾ ਹੈ। ਬੱਚਿਆਂ ਲਈ ਮੂੰਗਫਲੀ ਖਾਣਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਰੋਜ਼ਾਨਾ ਬੱਚਿਆਂ ਨੂੰ ਮੂੰਗਫਲੀ ਖਾਣ ਨੂੰ ਦੇਣੀ ਚਾਹੀਦੀ ਹੈ।
ਚਮੜੀ ਲਈ ਮੂੰਗਫਲੀ ਫਾਇਦੇਮੰਦ: ਮੂੰਗਫਲੀ 'ਚ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ। ਇਸਨੂੰ ਖਾਣ ਨਾਲ ਝੁਰੜੀਆਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ।
ਮੂੰਗਫਲੀ ਖਾਣ ਨਾਲ ਪਾਚਨ 'ਚ ਸੁਧਾਰ: ਮੂੰਗਫਲੀ 'ਚ ਜ਼ਿਆਦਾ ਫਾਈਬਰ ਪਾਏ ਜਾਂਦੇ ਹਨ। ਇਸ ਨਾਲ ਪਾਚਨ 'ਚ ਸੁਧਾਰ ਹੁੰਦਾ ਹੈ। ਇਸ ਲਈ ਮੂੰਗਫਲੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਸ ਨਾਲ ਪਾਚਨ ਤੰਤਰ ਨੂੰ ਠੀਕ ਰੱਖਣ 'ਚ ਮਦਦ ਮਿਲਦੀ ਹੈ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਜ਼ਿਆਦਾ ਮੂੰਗਫਲੀ ਖਾਣ ਦੇ ਨੁਕਸਾਨ: ਜ਼ਿਆਦਾ ਮੂੰਗਫਲੀ ਖਾਣ ਨਾਲ ਭਾਰ ਵਧਣ ਅਤੇ ਐਲਰਜ਼ੀ ਦਾ ਖਤਰਾ ਵਧ ਸਕਦਾ ਹੈ। ਜੇਕਰ ਤੁਸੀਂ ਮੂੰਗਫਲੀ ਨੂੰ ਸੀਮਿਤ ਮਾਤਰਾ 'ਚ ਖਾਂਦੇ ਹੋ, ਤਾਂ ਇਸ ਨਾਲ ਸਿਹਤ ਨੂੰ ਕਈ ਫਾਇਦੇ ਮਿਲਣਗੇ। ਮੂੰਗਫਲੀ ਵਾਲਾਂ ਲਈ ਵੀ ਫਾਇਦੇਮੰਦ ਹੁੰਦੀ ਹੈ।