ਹੈਦਰਾਬਾਦ: ਸਿਹਤਮੰਦ ਰਹਿਣ ਲਈ ਸਰੀਰਕ ਅਤੇ ਮਾਨਸਿਕ ਸਿਹਤ ਦੇ ਨਾਲ-ਨਾਲ ਦੰਦਾਂ ਦੀ ਸਿਹਤ ਵੀ ਜ਼ਰੂਰੀ ਹੁੰਦੀ ਹੈ। ਕਈ ਕਾਰਨਾਂ ਕਰਕੇ ਲੋਕ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ 'ਚ ਦੰਦਾਂ ਦੀ ਸਹੀ ਦੇਖਭਾਲ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਆਪਣੇ ਦੰਦਾਂ ਨੂੰ ਸਿਹਤਮੰਦ ਰੱਖਣ ਲਈ ਕੁਝ ਤਰੀਕੇ ਅਜ਼ਮਾ ਸਕਦੇ ਹੋ।
ਦੰਦਾਂ ਨੂੰ ਸਿਹਤਮੰਦ ਰੱਖਣ ਲਈ ਅਜ਼ਮਾਓ ਇਹ ਟਿਪਸ:
- ਸਿਹਤਮੰਦ ਭੋਜਨ ਖਾਓ: ਦੰਦਾਂ ਨੂੰ ਸਿਹਤਮੰਦ ਬਣਾਏ ਰੱਖਣ ਲਈ ਸਿਹਤਮੰਦ ਭੋਜਨ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਦੰਦਾਂ ਨੂੰ ਸਿਹਤਮੰਦ ਰੱਖਣ ਲਈ ਕੈਲਸ਼ੀਅਮ ਅਤੇ ਫਾਸਫੋਰਸ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਡੇਅਰੀ ਪ੍ਰੋਡਕਟਸ, ਪੱਤੇਦਾਰ ਸਬਜ਼ੀਆਂ ਅਤੇ ਮੱਛੀ ਆਦਿ ਨੂੰ ਸ਼ਾਮਲ ਕਰ ਸਕਦੇ ਹੋ। ਇਸਦੇ ਨਾਲ ਹੀ ਮਿੱਠੇ ਵਾਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ, ਕਿਉਕਿ ਮਿੱਠੀਆਂ ਚੀਜ਼ਾਂ ਨਾਲ ਦੰਦਾਂ 'ਚ ਸਾੜ ਹੋ ਸਕਦੀ ਹੈ।
- ਜ਼ਿਆਦਾ ਪਾਣੀ ਪੀਓ: ਅਸੀ ਜਦੋ ਵੀ ਕੁਝ ਖਾਂਦੇ ਹਾਂ, ਤਾਂ ਉਸਦੇ ਛੋਟੇ-ਛੋਟੇ ਕਣ ਸਾਡੇ ਦੰਦਾਂ 'ਚ ਫਸ ਜਾਂਦੇ ਹਨ, ਜਿਸ ਕਾਰਨ ਦੰਦਾਂ 'ਚ ਸਾੜ ਪੈਦਾ ਹੋ ਸਕਦੀ ਹੈ। ਇਸ ਲਈ ਭਰਪੂਰ ਮਾਤਰਾ 'ਚ ਪਾਣੀ ਪੀਓ। ਜ਼ਿਆਦਾ ਪਾਣੀ ਪੀਣ ਨਾਲ ਦੰਦਾਂ 'ਚ ਸਾੜ ਪੈਦਾ ਕਰਨ ਵਾਲੇ ਬੈਕਟੀਰੀਆਂ ਅਤੇ ਐਸਿਡ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ।
- ਬੁਰਸ਼ ਕਰੋ: ਸਿਹਤਮੰਦ ਰਹਿਣ ਲਈ ਦੰਦਾਂ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਇਸ ਲਈ ਦਿਨ 'ਚ ਦੋ ਵਾਰ ਆਪਣੇ ਦੰਦਾਂ ਨੂੰ ਬੁਰਸ਼ ਕਰੋ। ਬੁਰਸ਼ ਕਰਨ ਲਈ ਨਰਮ ਟੂਥਬੁਰਸ਼ ਦਾ ਇਸਤੇਮਾਲ ਕਰੋ ਅਤੇ ਚੰਗੀ ਤਰ੍ਹਾਂ ਆਪਣੇ ਦੰਦਾਂ ਦੀ ਸਫ਼ਾਈ ਕਰੋ।
- ਦੰਦਾਂ ਦੀ ਜਾਂਚ ਕਰਵਾਓ: ਦੰਦਾਂ ਦੀ ਸਫਾਈ ਰੱਖਣ ਦੇ ਨਾਲ-ਨਾਲ ਡਾਕਟਰ ਤੋਂ ਜਾਂਚ ਕਰਵਾਉਣਾ ਵੀ ਜ਼ਰੂਰੀ ਹੈ। ਇਸ ਲਈ ਸਮੇਂ-ਸਮੇਂ 'ਤੇ ਆਪਣੇ ਦੰਦਾਂ ਦੀ ਜਾਂਚ ਕਰਵਾਓ। ਇਸ ਤਰ੍ਹਾਂ ਦੰਦਾਂ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਵੀ ਪਤਾ ਲੱਗ ਸਕੇਗਾ।
- ਫਲੋਰਾਈਡ ਪ੍ਰੋਡਕਟਸ ਦਾ ਇਸਤੇਮਾਲ: ਫਲੋਰਾਈਡ ਇੱਕ ਖਣਿਜ ਹੈ, ਜੋ ਦੰਦਾਂ ਦੇ ਪਰਲੇ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇਸਨੂੰ ਨੁਕਸਾਨ ਤੋਂ ਬਚਾਉਂਦਾ ਹੈ। ਇਸ ਲਈ ਅਜਿਹਾ ਟੂਥਪੇਸਟ ਅਤੇ ਮਾਊਥਵਾਸ਼ ਚੁਣੋ, ਜਿਸ ਵਿੱਚ ਫਲੋਰਾਈਡ ਹੋਵੇ ਅਤੇ ਜੇਕਰ ਤੁਹਾਡੇ ਦੰਦਾਂ ਦੇ ਡਾਕਟਰ ਦੀ ਸਲਾਹ ਹੋਵੇ, ਤਾਂ ਤੁਸੀਂ ਫਲੋਰਾਈਡ ਦਾ ਇਲਾਜ ਵੀ ਲੈ ਸਕਦੇ ਹੋ।